ਕਪੂਰਥਲਾ( ਗੌਰਵ ਮੜੀਆ)ਭੀਮ ਆਰਮੀ ਚੀਫ ਚੰਦਰ ਸ਼ੇਖਰ ਅਜ਼ਾਦ ਨੂੰ ਹਲਕਾ ਭੁਲੱਥ ਵਿਚ ਮਜਬੂਤ ਕਰਦੇ ਹੋਏ ਪ੍ਰਧਾਨ ਮਲਕੀਤ ਸਿੰਘ ਅਤੇ ਭੀਮ ਆਰਮੀ ਟੀਮ ਕਪੂਰਥਲਾ ਤੇ ਜ਼ਿਲਾ ਇੰਚਾਰਜ ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਅੱਜ ਪਿੰਡ ਹਮੀਰਾ ਵਿਖੇ ਸਾਥੀਆਂ ਨਾਲ ਮੀਟਿੰਗ ਕੀਤੀ
ਇਸ ਮੀਟਿੰਗ ਵਿੱਚ ਡਾ. ਬੂਟਾ ਰਾਮ. ਵਿੱਕੀ.ਰਾਜਦੀਪ ਸਿੰਘ.ਬ੍ਰਿਜ ਲਾਲ.ਅਜੇ.ਜਸਵੀਰ.ਗੁਰਦੀਪ.ਰਾਜ ਕੁਮਾਰ.ਕੁਲਦੀਪ ਸਿੰਘ.ਅਤੇ ਕਈ ਹੋਰ ਸਾਥੀ ਮੀਟਿੰਗ ਵਿੱਚ ਹਾਜਰ ਹੋਏ ਇਸ ਮੌਕੇ ਜਸਬੀਰ ਸਿੰਘ ਨੇ ਡਾ. ਬੂਟਾ ਰਾਮ ਨੂੰ ਸਾਥੀਆਂ ਨਾਲ ਭੀਮ ਆਰਮੀ ਮਿਸ਼ਨ ਵਿੱਚ ਸ਼ਾਮਲ ਕੀਤਾ ਅਤੇ ਡਾ.ਬੂਟਾ ਰਾਮ ਨੂੰ ਹਲਕਾ ਭੁਲੱਥ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ
ਜਸਬੀਰ ਸਿੰਘ ਨੇ ਕਿਹਾ ਕਿ ਡਾ. ਬੂਟਾ ਰਾਮ ਬਹੁਤ ਖੁਸ਼ ਦਿਲ ਅਤੇ ਗਰੀਬ ਸਮਾਜ ਨਾਲ ਦਰਦ ਰੱਖਣ ਵਾਲੇ ਇਨਸਾਨ ਹਨ ਅਤੇ ਚੰਦਰ ਸ਼ੇਖ਼ਰ ਅਜ਼ਾਦ ਇਹੋ ਜਹੇ ਸਮਾਜ ਸੇਵਾ ਕਰਨ ਵਾਲੇ ਲੋਕਾਂ ਨੂੰ ਰਾਜ ਭਾਗ ਦੇ ਹੱਕਦਾਰ ਬਣਾਉਣਾ ਚਾਹੁੰਦੇ ਹਨ ਇਸ ਕਰਕੇ ਸਾਨੂੰ ਸਾਰੇ ਸਾਥੀਆਂ ਨੂੰ ਮਿਲ-ਜੁਲ ਕੇ ਡਾ. ਬੀ. ਆਰ .ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਇਸ ਮੌਕੇ ਭੀਮ ਆਰਮੀ ਹਲਕਾ ਭੁਲੱਥ ਦੇ ਪ੍ਰਧਾਨ ਮਲਕੀਤ ਸਿੰਘ ਵੱਲੋਂ ਸਾਥੀਆਂ ਨੂੰ ਡਾ.ਬੀ .ਆਰ. ਅੰਬੇਡਕਰ ਜੀ ਦੀ ਜੀਵਨੀ ਨਾਲ ਸੰਬੰਧਤ ਕਿਤਾਬਾਂ ਵੀ ਦਿੱਤੀਆਂ ਅਤੇ ਮੀਟਿੰਗ ਵਿੱਚ ਆਏ ਹੋਏ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ

