ਕਪੂਰਥਲਾ 15 ਜੂਨ (ਗੌਰਵ ਮੜੀਆ) ਸੋਮਵਾਰ ਨੂੰ ਭਾਰਤੀ ਆਮ ਜਨਤਾ ਪਾਰਟੀ ਦੀ ਇਕ ਅਹਿਮ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਪਿੰਡ ਤੋਗਾਂਵਾਲ ਚ ਰਹਿਣ ਵਾਲੇ ਲਖਵਿੰਦਰ ਸਿੰਘ ਨੂੰ ਮਕਾਨ ਦੀ ਛੱਤ ਪਾਉਣ ਤੋਂ ਸਾਬਕਾ ਸਰਪੰਚ ਅਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਰੋਕਣ ਦੇ ਸੰਬੰਧ ਚ ਭਾਰਤੀ ਆਮ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਅਤੇ ਜਨਰਲ ਸੱਕਤਰ ਗੁਰਪ੍ਰੀਤ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਜੇਕਰ ਲਖਵਿੰਦਰ ਸਿੰਘ ਨਾਲ ਧੱਕੇਸ਼ਾਹੀ ਨਾ ਰੋਕੀ ਗਈ ਤੇ 23 ਜੂਨ ਦਿਨ ਸੋਮਵਾਰ ਨੂੰ ਬੀਡੀਪੀਓ ਦਫਤਰ ਕਪੂਰਥਲਾ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ
ਇਸ ਤੋਂ ਅਲਾਵਾ ਜਨਰਲ ਸੱਕਤਰ ਗੁਰਪ੍ਰੀਤ ਧਾਲੀਵਾਲ ਨੇ ਕਿਹਾ ਕਿ ਕਾਫੀ ਸਮੇਂ ਤੋਂ ਪਿੰਡ ਪਰਵੇਜ਼ ਨਗਰ ਦੀ ਵਾਲਮੀਕਿ ਭਾਈਚਾਰੇ ਦੀ ਧਰਮਸ਼ਾਲਾ ਬਣਾਉਣ ਦਾ ਕੰਮ ਲਟਕਿਆ ਪਿਆ ਹੈ ਜਿਸ ਬਾਬਤ ਬੀਡੀਪੀਓ ਕਪੂਰਥਲਾ ਨੂੰ ਕਈ ਵਾਰ ਮੰਗ ਪੱਤਰ ਅਤੇ ਜ਼ੁਬਾਨੀ ਤੋਰ ਤੇ ਕਹਿ ਚੁੱਕੇ ਹਨ ਪ੍ਰੰਤੂ ਸਾਨੂੰ ਲਾਰਿਆਂ ਤੋਂ ਅਲਾਵਾ ਹੋਰ ਕੁਝ ਨਹੀਂ ਮਿਲ ਸਕਿਆ ਹੈ ਇਹਨਾਂ ਦੋਨਾਂ ਮੰਗਾਂ ਨੂੰ ਲੈਕੇ 23 ਜੂਨ ਦਿਨ ਸੋਮਵਾਰ ਨੂੰ ਬੀਡੀਪੀਓ ਦਫਤਰ ਕਪੂਰਥਲਾ ਵਿਖੇ ਅਣਮਿੱਥੇ ਸਮੇਂ ਲਈ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ

