ਕਰਤਾਰਪੁਰ 19 ਜਨਵਰੀ (ਜਸਵੰਤ ਵਰਮਾ )ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਮੁੱਖ ਰੱਖਦਿਆਂ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਵੱਲੋਂ ਭਾਈ ਘਨ੍ਹਈਆ ਜੀ ਸੰਗੀਤ ਅਕੈਡਮੀ ਦੀ ਆਰੰਭਤਾ ਬਾਬਾ ਸੁੱਚਾ ਸਿੰਘ ਜੀ ਸੰਗੀਤ ਅਕੈਡਮੀ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ, ਟਾਹਲੀ ਮੁਹੱਲਾ ( ਫਰਨੀਚਰ ਬਾਜ਼ਾਰ ) ਕਰਤਾਰਪੁਰ ਸਾਹਿਬ ਵਿਖੇ ਕੀਤੀ ਗਈ । ਜਿਸ ਵਿੱਚ ਗੁਰਬਾਣੀ ਕੀਰਤਨ, ਤੰਤੀ ਸਾਜ਼, ਪੰਜਾਬ ਘਰਾਣਾ ਤਬਲਾ, ਗੁਰਬਾਣੀ ਸੰਥਿਆ, ਢੱਡ, ਕਵੀਸ਼ਰੀ , ਸ਼ੁੱਧ ਗੁਰਬਾਣੀ ਉਚਾਰਣ ਦੀਆਂ ਕਲਾਸਾਂ ਆਰੰਭ ਕੀਤੀਆਂ ਗਈਆਂ । ਇਸ ਮੌਕੇ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਬਾਬਾ ਬਿਸ਼ਨ ਸਿੰਘ ਜੀ ਸੰਗੀਤ ਅਕੈਡਮੀ ,ਮੁਰਾਲੈ ਵਾਲੇ ਦੇ ਵਿਦਿਆਰਥੀਆ ਨੇ ਨਿਰਧਾਰਿਤ ਰਾਗਾਂ ਵਿੱਚ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ ਅਤੇ ਗਿਆਨੀ ਦੀਪ ਸਿੰਘ ਜੀ ( ਪਾਉਂਟਾ ਸਾਹਿਬ) ਵਾਲਿਆ ਨੇ ਕਥਾ ਵਿਚਾਰਾ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਉਪਰੰਤ ਅਕੈਡਮੀ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ ।
ਇਹ ਕਲਾਸਾ ਹਰ ਐਤਵਾਰ ਨੂੰ ਦੁਪਹਿਰ 12-30 ਤੋ 4 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਟਾਹਲੀ ਮੁਹੱਲਾ ( ਫਰਨੀਚਰ ਬਜ਼ਾਰ) ਕਰਤਾਰਪੁਰ ਸਾਹਿਬ ਵਿਖੇ ਲਗਿਆ ਕਰਨਗੀਆ ਜੀ । ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੰਗੀਤ ਦੀ ਉੱਚ ਵਿਧਿਆ ਪ੍ਰਾਪਤ ਕਰਨੀ ਹੋਵੇ ਉਹ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਜਾਂ ਇਸ ਨੰਬਰ ਤੇ ( 87250-01210 ) ਸੰਪਰਕ ਕਰ ਸਕਦਾ ਹੈ । ਇਸ ਮੌਕੇ ਪ੍ਰਿੰਸਪਲ ਜਸਪਾਲ ਸਿੰਘ ਜੀ( ਸੰਤ ਬਾਬਾ ਸੁੱਚਾ ਸਿੰਘ ਜੀ ਸੰਗੀਤ ਅਕੈਡਮੀ , ਜੰਡਿਆਲਾ ਗੁਰੂ) ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਬੱਚਿਆ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰੀਤ ਕੀਤਾ ।
ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਮਨਜੀਤ ਸਿੰਘ, ਚੇਅਰਮੈਨ ਓਂਕਾਰ ਸਿੰਘ ਸਨੀ, ਪ੍ਰਧਾਨ ਗੁਰਦਿੱਤ ਸਿੰਘ, ਖਜ਼ਾਨਚੀ ਐਡਵੋਕੇਟ ਮਨਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸ ਅਮਰਜੀਤ ਸਿੰਘ, ਮੀਤ ਪ੍ਰਧਾਨ ਪ੍ਰਭਜੋਤ ਸਿੰਘ ਹੈਪੀ, ਸੈਕਟਰੀ ਸਾਬ ਸਿੰਘ, ਸ ਸੇਵਾ ਸਿੰਘ ਸ਼ਹਿਰੀ ਪ੍ਰਧਾਨ, ਸ ਜਗਰੂਪ ਸਿੰਘ ਚੌਹਲਾ ,ਬਾਬਾ ਕੁਲਵੰਤ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ, ਭਾਈ ਸੁਖਬੀਰ ਸਿੰਘ ਜੀ, ਸ ਰਣਜੀਤ ਸਿੰਘ, ਸ ਗੁਰਪ੍ਰੀਤ ਸਿੰਘ ਭੱਲਥ ,ਸ ਅਮਨਦੀਪ ਸਿੰਘ, ਸ ਗੁਰਬੀਰ ਸਿੰਘ ਦਮਨ,ਸ ਅਜੈਪਾਲ ਸਿੰਘ,ਸ ਇੰਦਰਪਾਲ ਸਿੰਘ, ਸ ਹਰਜੋਤ ਸਿੰਘ ਜੋਧਾ, ਸ ਹਰਜੀਤ ਸਿੰਘ, ਸ ਜਸਪ੍ਰੀਤ ਸਿੰਘ, ਤਰਨਜੋਤ ਸਿੰਘ, ਸ ਪ੍ਰਭਜੋਤ ਸਿੰਘ, ਸ ਪਰਮਜੀਤ ਸਿੰਘ, ਸ ਸਹਿਜਦੀਪ ਸਿੰਘ, ਜਸਪ੍ਰੀਤ ਸਿੰਘ ਜੱਸੀ, ਸ ਹਰਮਨਪ੍ਰੀਤ ਸਿੰਘ,ਮਨਜੀਤ ਸਿੰਘ, ਸ ਮਨਮੀਤ ਸਿੰਘ, ਪ੍ਰਮੋਦ ਕੁਮਾਰ,ਸ਼ੀ ਕ੍ਰਿਸ਼ਨ, ਗੁਰਦੀਪ ਸਿੰਘ,ਬੀਬੀ ਭਬਿੰਦਰ ਕੌਰ ਬੀਬੀ ਕੁਲਵੰਤ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਗੁਰਨਾਮ ਕੌਰ, ਬੀਬੀ ਰਜਿੰਦਰ ਕੌਰ, ਬੀਬੀ ਕੁਲਜੀਤ ਕੌਰ ,ਬੀਬੀ ਜਸਬੀਰ ਕੌਰ, ਗੁਰਲੀਨ ਕੌਰ, ਆਦਿ ਹਾਜ਼ਰ ਸਨ ।

