ਕਪੂਰਥਲਾ (ਗੌਰਵ ਮੜੀਆ ) ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕਰਵਾਏ ਗਏ ਵੈਲਡਿੰਗ ਦਾ ਮੁਕਾਬਲਾ ਜਿਸ ਵਿਚ ਪੰਜਾਬ ਭਰ ਦੇ ਇੰਡਸਟਰੀਅਲ ਇੰਸਟੀਚਿਊਟਾਂ (ਆਈ.ਟੀ.ਆਈ) ਤੋਂ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਵੈਲਡਿੰਗ ਦੇ ਤਰੀਕਿਆਂ ਵਿਚ ਹੁਨਰ ਵਿਕਾਸ ਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਵਲੋਂ ਆਪਣੀ ਕਲਾ ਤੇ ਸਮਰੱਥਾ ਨੂੰ ਉਜਾਗਰ ਕਰਦਿਆਂ ਵੈਲਡਿੰਗ ਦੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ।
ਪ੍ਰਸਿੱਧ ਵੈਲਡਰ ਹਰਪਾਲ ਕੌਰ ਜਿਸਨੂੰ ਬਰਾਊਨ ਕੁੜੀ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ, ਇਸ ਮੌਕੇ ਮੁਖ ਮਹਿਮਾਨ ਵਜੋਂ ਹਾਜ਼ਰ ਹੋਈ। ਬਰਾਊਨ ਕੁੜੀ ਨੇ ਹਾਜ਼ਰ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਵੈਲਡਿੰਗ ਇਕ ਅਜਿਹੀ ਮਹੱਤਵਪੂਰਨ ਪ੍ਰੀਕ੍ਰਿਆ ਜਿਸ ਨਾਲ ਧਾਤਾਂ ਨੂੰ ਆਪਸ ਵਿਚ ਜੋੜ ਕੇ ਵਰਤਿਆ ਜਾਂਦਾ ਹੈ। ਇਮਾਰਤਾਂ ਦੇ ਢਾਂਚੇ ਤੋਂ ਲੈ ਕੇ ਧਾਤਾਂ ਦੇ ਵਿਸਤ੍ਰਿਤ ਡਿਜ਼ਾਇਨ ਬਣਾਉਣ ਅਤੇ ਬਹੁਤ ਸਾਰੇ ਵਿਚ ਉਦਯੋਗਾਂ ਵੈਲਡਿੰਗ ਤਕਨੀਕਾਂ ਦੀ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਵੈਲਡਿੰਗ ਤਕਨੀਕਾਂ ਦੀ ਮੁਹਾਰਤ ਤੇ ਗਿਆਨ ਹੀ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਵਿਚ ਸਹਾਈ ਹੁੰਦਾ ਹੈ।
ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰ ਸਾਇੰਸ ਸਿਟੀ ਦੇ ਡਿਪਟੀ ਇੰਜੀਨੀਅਰਸ੍ਰੀ (ਮਕੈਨੀਕਲ) ਸ੍ਰੀ ਸੋਹਣ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਪਲੇਟਫ਼ਾਰਮ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਾਆਰਥੀਆਂ ਵਿਚ ਜਿੱਥੇ ਵੈਲਡਿੰਗ ਦੇ ਸਿਧਾਂਤਾ ਬਾਰੇ ਡੂੰਘੀ ਸਮਝ ਪੈਦਾ ਕਰਦੇ ਹਨ ਉੰਥੇ ਹੀ ਉਹਨਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ।

