ਕਪੂਰਥਲਾ ( ਗੌਰਵ ਮੜੀਆ ) ਅੰਬੇਦਕਰ ਸੰਘਰਸ਼ ਪਾਰਟੀ ਵੱਲੋਂ ਇਕ ਮੀਟਿੰਗ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਪਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਪਾਰਟੀ ਵਰਕਰ ਜਸਪਾਲ ਸਿੰਘ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧਮਕੀਆਂ ਦੇਣ ਤੇ ਅੱਜ ਇਕ ਮੰਗ ਪੱਤਰ ਐਸ.ਐਸ.ਪੀ. ਦੇ ਨਾਮ ਤੇ ਡੀ.ਐਸ.ਪੀ. ਡੀ ਨੂੰ ਦਿੱਤਾ ਇਸ ਮੌਕੇ ਉਹਨਾਂ ਨੇ ਭਰੋਸਾ ਦਵਾਇਆ ਕਿ ਧਮਕੀਆਂ ਦੇਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਗਰੀਬ ਲੋਕਾਂ ਨਾਲ ਧੱਕੇ ਹੋ ਰਹੇ ਹਨ ਅਤੇ ਧਨਾਢ ਲੋਕ ਗਰੀਬ ਵਰਗ ਦੇ ਲੋਕਾਂ ਨਾਲ ਧੱਕੇ ਕਰ ਰਹੇ ਹਨ ਅਤੇ ਧਮਕੀਆਂ ਦੇਕੇ ਗਰੀਬ ਲੋਕਾਂ ਨੂੰ ਡਰਾ ਧਮਕਾ ਰਹੇ ਹਨ ਜਿਸ ਨੂੰ ਅੰਬੇਦਕਰ ਪਾਰਟੀ ਕਦੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਹਾਜਰ ਕਰਮਜੀਤ ਸਿੰਘ, ਅਰਜੁਣ, ਰਛਪਾਲ, ਜਿੰਦਰ, ਪ੍ਰਦੀਪ ਵਿੱਕੀ ਆਦਿ ਹਾਜਰ ਸਨ।

