ਕਪੂਰਥਲਾ( ਗੌਰਵ ਮੜੀਆ ) ਕੁਝ ਸਮਾਂ ਪਹਿਲਾਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ ਤਫਤੀਸ਼ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਬੀਤੇ ਦਿਨੀ ਮੁੜ ਬਹਾਲ ਕਰ ਦਿੱਤੇ ਗਏ ਸਨ।ਜਿਸ ਤੋਂ ਬਾਅਦ ਲੋੜਵੰਦ ਪਰਿਵਾਰਾਂ ਵਿਚ ਖੁਸ਼ੀ ਤੇ ਸਰਕਾਰ ਦੇ ਇਸ ਫੈਂਸਲੇ ਦੀ ਹਰ ਪਾਸੇ ਸ਼ਲਾਂਘਾ ਹੋ ਰਹੀ ਹੈ। ਪਰ ਵਿਰਾਸਤੀ ਸ਼ਹਿਰ ਦੇ ਕੁਝ ਅਖੌਤੀ ਲੀਡਰਾਂ ਅਤੇ ਕਾਂਗਰਸੀ ਕੌਂਸਲਰਾਂ ਤੇ ਪਿੰਡਾਂ ਦੇ ਸਾਬਕਾ ਸਰਪੰਚਾਂ ਨੂੰ ਸਰਕਾਰ ਦਾ ਇਹ ਗਰੀਬ ਪੱਖੀ ਫੈਂਸਲਾ ਹਜਮ ਨਹੀਂ ਹੋ ਰਿਹਾ ਤੇ ਸ਼ਹਿਰ ਦੇ ਕੁਝ ਕਾਂਗਰਸੀ ਕੌਂਸਲਰ ਤੇ ਪਿੰਡਾਂ ਦੇ ਸਾਬਕਾ ਸਰਪੰਚ ਫੋਕੀ ਵਾਹਵਾਹੀ ਲੁੱਟਣ ਲਈ ਸ਼ਹਿਰ ਤੇ ਪਿੰਡਾਂ ਦੀ ਜਨਤਾ ਨੂੰ ਝੂਠ ਬੋਲਕੇ ਪ੍ਰੇਸ਼ਾਨ ਕਰ ਰਹੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਸਂਯੁਕਤ ਸਕੱਤਰ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਬੀਤੇ ਦਿਨੀ ਕੈਬਿਨੇਟ ਦੀ ਮੀਟਿੰਗ ਦੌਰਾਨ ਕੱਟੇ ਗਏ ਨੀਲੇ ਕਾਰਡ ਮੁੜ ਬਹਾਲ ਕਰ ਦਿੱਤੇ ਗਏ। ਜਿਸ ਤੋਂ ਬਾਅਦ ਕਿਸੇ ਵੀ ਨੀਲਾ ਕਾਰਡ ਧਾਰਕ ਨੂੰ ਕਿਸੇ ਕੌਂਸ਼ਲਰ ਤੇ ਸਰਪੰਚ ਦੇ ਕੋਲ ਜਾਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਸ਼ਹਿਰ ਦੀ ਜਨਤਾ ਵਲੋਂ ਨਕਾਰੇ ਗਏ ਇਹ ਕੌਂਸਲਰ ਤੇ ਪਿੰਡਾਂ ਦੇ ਸਾਬਕਾ ਸਰਪੰਚ ਬੋਖਲਾਹਟ ਵਿਚ ਆ ਕੇ ਗਰੀਬ ਜਨਤਾ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ,
ਜਿਸਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਇੰਡੀਅਨ ਨੇ ਕਿਹਾ ਕਿ ਕੁਝ ਕੌਂਸਲਰਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕ ਹਿੱਤ ਵਿਚ ਲਏ ਜਾ ਰਹੇ ਫੈਂਸਲੇ ਹਜਮ ਨਹੀਂ ਹੋ ਰਹੇ, ਇਸ ਲਈ ਇਹ ਕਾਂਗਰਸੀ ਕੌਂਸਲਰਾਂ ਤੇ ਪਿੰਡਾਂ ਦੇ ਸਾਬਕਾ ਸਰਪੰਚਾਂ ਵਲੋਂ ਫੋਕੀ ਵਾਹਵਾਹੀ ਲੁੱਟਣ ਲਈ ਭੋਲੀਭਾਲੀ ਜਨਤਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਆਪਣੇ ਆਧਾਰ ਕਾਰਡ ਦੀ ਕਾਪੀ ਦੇਣ ਦੀ ਲੋੜ ਨਹੀਂ ਹੈ। ਕਿਉਂਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਰੇ ਰੱਦ ਕੀਤੇ ਕਾਰਡ ਬਹਾਲ ਕਰ ਦਿੱਤੇ ਹਨ। ਜੇਕਰ ਕੋਈ ਵੀ ਆਗੂ ਲੋਕਾਂ ਕੋਲੋਂ ਆਧਾਰ ਕਾਰਡ ਦੀਆਂ ਕਾਪਿਆਂ ਲੈਂਦਾ ਦੇਖਿਆ ਗਿਆ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾ ਪੰਜਾਬ ਚ ਲੋੜਵੰਦ ਪਰਿਵਾਰਾਂ ਨੂੰ ਸਸਤੀ ਕਣਕ ਮਿਲਣ ਵਾਲੇ ਨੀਲੇ ਰਾਸ਼ਨ ਕਾਰਡ ਕੱਟੇ ਗਏ ਸਨ। ਜਿਸ ਤੋਂ ਬਾਅਦ ਲੋੜਵੰਦ ਪਰਿਵਾਰਾਂ ਨੂੰ ਸਸਤੀ ਕਣਕ ਮਿਲਣੀ ਬੰਦ ਹੋ ਗਈ ਸੀ। ਲੰਬਾ ਸ਼ਾਮ ਬੀਤਣ ਦੇ ਬਾਅਦ ਕੁਝ ਦਿਨ ਪਹਿਲਾ ਪੰਜਾਬ ਕੈਬਨਿਟ ਦੀ ਮੀਟਿੰਗ ਚ ਪੰਜਾਬ ਸਰਕਾਰ ਵਲੋਂ 10 ਲੱਖ 77 ਹਜ਼ਾਰ ਦੇ ਕਰੀਬ ਰਾਸ਼ਨ ਕਾਰਡ ਮੁੜ ਬਹਾਲ ਕਰਨ ਦਾ ਫੈਸਲੇ ਐਲਾਨ ਕੀਤਾ ਗਿਆ। ਪੰਜਾਬ ਸਰਕਾਰ ਦੇ ਇਸ ਫੈਸਲੇ ਨੇ ਆਮ ਤੇ ਗਰੀਬ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆ ਦਿੱਤੀ। ਸਰਕਾਰ ਦੇ ਇਸ ਲੋਕ ਹਿੱਤ ਫੈਸਲੇ ਨਾਲ ਤੰਗੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਰਾਹਤ ਦੀ ਉਮੀਦ ਦਿਖੀ।ਪਰ ਇਸ ਦੇ ਉੱਲਟ ਕਪੂਰਥਲਾ ਵਿਖੇ ਕੁਝ ਕਾਂਗਰਸੀ ਕੌਸ਼ਲਰਾ ਤੇ ਪਿੰਡਾਂ ਦੇ ਸਾਬਕਾ ਸਰਪੰਚ ਫੋਕੀ ਵਾਹਵਾਹੀ ਲੁੱਟਣ ਲਈ ਗਰੀਬ ਲੋਕਾਂ ਨੂੰ ਇਹ ਬੋਲਕੇ ਤੰਗ ਪਰੇਸ਼ਾਨ ਕਰ ਰਹੇ ਹਨ ਕਿ ਜਿਨ੍ਹਾਂ ਨੇ ਆਪਣੇ ਕੱਟੇ ਨੀਲੇ ਕਾਰਡ ਦੁਬਾਰਾ ਚਾਲੂ ਕਰਵਾਣੇ ਹਨ ਉਹ ਅਧਾਰ ਕਾਰਡ ਲੈ ਕੇ ਉਨ੍ਹਾਂ ਨੂੰ ਮਿਲਣ।
ਹੁਣ ਸਵਾਲ ਇਹ ਹੈ ਕਿ ਜੇਕਰ ਪੰਜਾਬ ਸਰਕਾਰ ਵਲੋਂ 10 ਲੱਖ 77 ਹਜ਼ਾਰ ਦੇ ਕਰੀਬ ਰਾਸ਼ਨ ਕਾਰਡ ਮੁੜ ਬਹਾਲ ਕੀਤੇ ਗਏ ਹਨ ਤਾਂ ਇਹ ਕੌਸ਼ਲਰ ਅਤੇ ਪ੍ਰਧਾਨ ਲੋਕਾਂ ਨੂੰ ਅਧਾਰ ਕਾਰਡ ਲੈ ਕੇ ਆਉਣ ਦਾ ਕਹਿ ਕੇ ਦੁਬਾਰਾ ਪਰੇਸ਼ਾਨ ਕਿਉਂ ਕਰ ਰਹੇ ਹਨ? ਇਸ ਸਬ ਦਾ ਮਤਲਬ ਹੈ ਕਿ ਜਨਪ੍ਰਤਿਨਿਧਿਆਂ ਨੂੰ ਜਨਤਾ ਦੀ ਸੇਵਾ ਕਰਨ ਜਾਂ ਗਰੀਬ ਲੋਕਾਂ ਦੀਆਂ ਤਕਲੀਫ਼ ਨਾਲ ਕੋਈ ਲੈਣੇ ਦੇਣਾ ਨਹੀਂ ਹੈ। ਉਨ੍ਹਾਂਨੂੰ ਤਾਂ ਬਸ ਵਾਹਵਾਹੀ ਨਾਲ ਮਤਲਬ ਹੈ। ਜਿਸ ਤੋਂ ਇਹ ਕਹਾਵਤ ਸਿੱਧ ਹੁੰਦੀ ਹੈ ਕਿ ਪਹਾੜ ਮੇ ਜਾਏ ਜਨਤਾ ਆਪਣਾ ਕਾਮ ਬਣਤਾ। ਇਸ ਮੌਕੇ ਬਲਾਕ ਪ੍ਰਧਾਨ ਅਨਮੋਲ ਕੁਮਾਰ ਗਿੱਲ, ਸੂਬਾ ਉੱਪ ਪ੍ਰਧਾਨ ਮਨਿਓਟੀ ਮੋਰਚਾ ਬਲਵਿੰਦਰ ਸਿੰਘ, ਜਿਲਾ ਈਵੈਂਟ ਇੰਚਾਰਜ ਗੌਰਵ ਕੰਡਾ, ਬਲਾਕ ਪ੍ਰਧਾਨ ਗੁਰਕਸ਼ਮਿਰ ਸਿੰਘ, ਸੁਖਦੇਵ ਸਿੰਘ ਰਿੰਕੂ ਹਾਜਿਰ ਸਨ।

