ਕਪੂਰਥਲਾ 17 ਮਾਰਚ (ਗੌਰਵ ਮੜੀਆ) ਕਪੂਰਥਲਾ ਚ ਭੈਣਾਂ ਦੀ ਬਿਨਾ ਸਹਿਮਤੀ ਤੇ ਭਰਜਾਈ ਵਲੋਂ ਕਰੋੜਾ ਦੀ ਜਾਇਦਾਦ ਤੇ ਆਪਣੇ ਹੱਕ ਚ ਇੰਤਕਾਲ ਕਰਵਾਕੇ ਰਜਿਸਟਰੀ ਕਰਵਾਉਣ ਦੀ ਕੀਤੀ ਕੋਸ਼ਿਸ਼ ਦੇ ਵਿਰੋਧ ਚ ਭੈਣਾਂ ਨੇ ਭਾਰਤੀ ਆਮ ਜਨਤਾ ਪਾਰਟੀ ਦੇ ਵਫਦ ਨਾਲ ਤਹਿਸੀਲਦਾਰ ਦਫਤਰ ਢਿਲਵਾਂ ਵਿਖੇ ਆਪਣੇ ਕੀਤੇ ਵਾਯਦੇ ਮੁਤਾਬਿਕ 17 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10 ਬਜੇ ਤੋਂ ਸ਼ਾਮ 5 ਬਜੇ ਤੱਕ ਸ਼ਾਂਤਮਈ ਧਰਨਾ ਦਿੱਤਾ ਇਸ ਮੌਕੇ ਥਾਣਾ ਢਿਲਵਾਂ ਦੇ ਐਸ ਐਚ ਓ ਮਨਜੀਤ ਸਿੰਘ ਨੇ ਐਸ ਡੀ ਐਮ ਕਪੂਰਥਲਾ ਨਾਲ ਗਲਬਾਤ ਕੀਤੀ ਤੇ ਐਸ ਡੀ ਐਮ ਨੇ ਅਗਲੇ ਦਿਨ 12 ਬਜੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਬਣਦੀ ਕਾਰਵਾਈ ਲਈ ਦਰਖ਼ਾਸਤ ਦੇਣ ਦੀ ਗੱਲ ਕੀਤੀ ਇਸ ਦੌਰਾਨ ਧਰਨਾ ਸਮਾਪਤ ਕੀਤਾ ਗਿਆ ਇਸ ਮੌਕੇ ਹਰਪ੍ਰੀਤ ਕੌਰ,ਕੁਲਵਿੰਦਰ ਕੌਰ,ਸੰਦੀਪ ਕੌਰ,ਪ੍ਰਧਾਨ ਸਤੀਸ਼ ਨਾਹਰ, ਗੁਰਪ੍ਰੀਤ ਸਿੰਘ ਧਾਲੀਵਾਲ,ਲਾਭ ਸਿੰਘ,ਧਰਮਪਾਲ ਮੁਸ਼,ਫੌਜੀ ਸਾਹਿਬ,ਸੰਤੋਖ ਸਿੰਘ,ਆਦਿ ਪਾਰਟੀ ਵਰਕਰ ਤੇ ਆਗੂ ਹਾਜ਼ਿਰ ਸਨ

