ਕਪੂਰਥਲਾ(ਗੌਰਵ ਮੜੀਆ )ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵ-ਨਿਯੁਕਤ ਮੀਤ ਪ੍ਰਧਾਨ ਐਡਵੋਕੇਟ ਪਿਊਸ਼ ਮਨਚਨਦਾ ਨੇ ਬੁੱਧਵਾਰ ਨੂੰ ਸਿੱਧ ਸ਼ਕਤੀਪੀਠ ਤ੍ਰਿਪੁਰਾਮਾਲਿਨੀ ਮੰਦਿਰ ਵਿਖੇ ਮੱਥਾ ਟੇਕਿਆ।ਇਸ ਮੌਕੇ ਉਨ੍ਹਾਂ ਆਪਣੀ ਨਿਯੁਕਤੀ ਲਈ ਸ਼ਿਸ਼ ਨਿਵਾ ਕੇ ਮਾਤਾ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਜਲੰਧਰ ਦੇ ਪ੍ਰਸਿੱਧ ਉਦਯੋਗਪਤੀ ਮਹੇਸ਼ ਮਖੀਜਾ ਅਤੇ ਐਡਵੋਕੇਟ ਸਾਹਿਲ ਕੌਂਡਲ ਵੀ ਹਾਜ਼ਰ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਪਿਯੂਸ਼ ਮਨਚੰਦਾ ਨੇ ਭਰੋਸਾ ਦਿਵਾਇਆ ਜ਼ਿਲ੍ਹਾ ਬਾਰ ਅਤੇ ਬੈਂਚ ਦਰਮਿਆਨ ਸਬੰਧਾਂ ਨੂੰ ਸੁਧਾਰਨ ਤੇ ਜ਼ੋਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰਿਆਂ ਦਾ ਵਧੀਆ ਸਹਿਯੋਗ ਮਿਲਿਆ ਹੈ।ਜੇਕਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਸਹਿਯੋਗ ਨਾ ਮਿਲਦਾ ਤਾਂ ਉਹ ਬਿਹਤਰ ਨਹੀਂ ਕਰ ਪਾਉਂਦੇ। ਐਸੋਸੀਏਸ਼ਨ ਦਾ ਮਾਣ ਵਾਧੇ ਅਤੇ ਵਕੀਲਾਂ ਦਾ ਸਨਮਾਨ ਵਧਾਉਣ ਲਈ ਸਾਰੀਆਂ ਨੂੰ ਸਾਂਝੇ ਯਤਨ ਕਰਨੇ ਪੈਣਗੇ।ਐਡਵੋਕੇਟ ਮਨਚੰਦਾ ਨੇ ਕਿਹਾ ਕਿ ਕਿਸੇ ਵੀ ਪੱਧਰ ਤੇ ਸ਼ਿਕਾਇਤਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਵੇਗਾ।ਬਾਰ ਅਤੇ ਬੈਂਚ ਦੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਪੱਧਰ ਤੇ ਯਤਨ ਕੀਤੇ ਜਾਣਗੇ।ਸੀਨੀਅਰ ਵਕੀਲਾਂ ਤੋਂ ਸਮੇਂ-ਸਮੇਂ ਤੇ ਸੁਝਾਅ ਲਏ ਜਾਣਗੇ।

