ਕਪੂਰਥਲਾ ( ਗੌਰਵ ਮੜੀਆ ) ਸਫਾਈ ਅਪਣਾਉ ਬਿਮਾਰੀ ਭਜਾਉ ਮਹਿੰਮ ਨੂੰ ਮੁੱਖ ਰੱਖਦੇ ਹੋਏ ਸਥਾਨਿਕ ਸਰਕਾਰ ਦੀਆ ਹਦਾਇਤਾ ਅਨਸਾਰ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਮੈਡਮ ਅਨੁਪਮ ਕਲੇਰ ਦੇ ਹੁਕਮਾ ਤੇ ਸਕੱਤਰ ਸੁਸ਼ਾਤ ਭਾਟੀਆ ਦੀ ਰਹਿਨੁਮਾਈ ਅਤੇ ਹੈਲਥ ਸਾਖਾ ਦੇ ਸੁਪਰਡੰਟ ਆਰ ਪੀ ਸਰਮਾ,ਸੀ ਐੱਸ ਓ ਬਿਕਰਮ ਸਿੰਘ,ਸ਼ੀ ਐੱਸ ਆਈ ਹਿਤੇਸ ਕੁਮਾਰ ਦੀ ਅਗਵਾਈ ਵਿਚ ਸਫਾਈ ਅਪਣਾਉ ਬਿਮਾਰੀ ਭਜਾਉ ਮਹਿੰਮ ਦੀ ਸੁਰੂਆਤ ਕੀਤੀ ਹਾ ਰਹੀ ਹੈ। ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਵਲੋ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਦੀ ਹੈ ਕਿ ਇਸ ਮਹਿੰਮ ਵਿਚ ਨਗਰ ਨਿਗਮ ਦਾ ਸਹਿਯੋਗ ਦੇਣ ਅਤੇ ਸ਼ਹਿਰ ਵਾਸੀਆ ਦੀ ਮੱਦਦ ਸੱੱਦਕਾ ਇਸ ਮਹਿੰਮ ਨੂੰ ਸਫਲ ਬਣਾਉਣ ਲਈ ਆਪਣਾ ਸਹਿਯੋਗ ਦੇਣਾ ਜਰੂਰੀ ਹੈ।ਤਾ ਜੋ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ ਉਨਾ ਦੱਸਿਆ ਕਿ ਇਹ ਮਹਿੰਮ 1 ਜੁਲਾਈ ਤੋ 31 ਜੁਲਾਈ ਤੱਕ ਇਹ ਮਹਿੰਮ ਜਾਰੀ ਰਹੇਗੀ ਇਸ ਮਹਿੰਮ ਤਹਿਤ ਸ਼ਹਿਰ ਦੇ ਵੱਖ ਵੱਖ ਸਥਾਨਾ ਤੇ ਸਫਾਈ ਕਰਵਾਈ ਜਾਣੀ ਹੈ।
ਉਨਾ ਕਿਹਾ ਕਿ ਸ਼ਹਿਰ ਦੇ ਵਿਚ ਸਫਾਈ ਕਰਵਾਈ ਜਾਣ ਵਾਲੀਆ ਥਾਵਾ ਦੀ ਸ਼ਨਾਖਤ ਕੀਤੀ ਜਾ ਰਹੀ ਹੈ।ਤਾ ਜੋ ਇਸ ਪੂਰੇ ਮਹੀਨੇ ਦੋਰਾਨ ਇਨਾ ਸਫਾਈ ਕਰਵਾਉਣ ਯੋਗ ਥਾਵਾ ਉੱਤੇ ਸਫਾਈ ਕੀਤੀ ਜਾ ਸਕੇ ਉਨਾ ਸ਼ਹਿਰ ਵਾਸੀਆ ਨੂੰ ਪੂਰਜੋਰ ਅਪੀਲ ਕਰਦੇ ਕਿਹਾ ਕਿ ਬਰਸ਼ਾਤੀ ਮੋਸਮ ਨੂੰ ਧਿਆਂਨ ਵਿਚ ਰੱਖਦੇ ਹੋਏ ਆਪਣੇ ਘਰਾ ਦੇ ਵਿਚ ਕੂਲਰਾ, ਟੁੱਟੇ ਗਮਲੇ,ਪੁਰਣੇ ਕਵਾਢ ਆਦਿ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਜਨਵਾਰਾ ਦੇ ਪੀਣ ਵਾਲੇ ਪਾਣੀ ਦੇ ਭਾਡਿਆ ਨੂੰ ਰੋਜਾਨਾ ਸਾਫ ਕੀਤਾ ਜਾਵੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਵਿਸ਼ੇਸ ਖਿਆਲ ਰੱਖਿਆ ਜਾਵੇ ਇਸ ਤੋ ਇਲਾਵਾ ਆਪਣੇ ਘਰਾ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-2 ਰੱਖਣ ਅਤੇ ਸਵੱਛਵੀਰ ਨੂੰ ਵੱਖਰਾ ਹੀ ਦੇਣ ਅਤੇ ਪਲਾਸਟਿਕ ਥਰਮੋਕੋਲ ਅਤੇ ਹੋਰ ਪਲਾਸਟਿਕ ਦੇ ਲਿਫਾਫੇ ਆਦਿ ਦੀ ਵਰਤੋ ਨਾ ਕੀਤੀ ਜਾਵੇ ਸੜਕਾ ਤੇ ਕੂੜਾ ਨਾ ਸੁਟਿਆ/ ਸਾੜਿਆ ਜਾਵੇ ਇਹ ਸਹਿਤ ਅਤੇ ਵਤਤਾਵਰਣ ਲਈ ਬੁਹਤ ਹਾਨੀਕਾਰਕ ਹਨ।ਸਾਰੇ ਨਾਗਰਿਕਾ ਨੂੰ ਆਪਣੇ ਸ਼ਹਿਰ ਨੂੰ ਸਿੰਗਲ ਯੂਜ ਪਲਾਸਟਿਕ ਅਤੇ ਕੂੜਾ ਮੁਕਤ ਅਤੇ ਸਾਫ ਸੁਥਰਾ ਰੱਖਣ ਲਈ ਸਹਿਯੋਗ ਦੇਣਾ ਚਾਹੀਦਾ ਹੈ

