ਕਪੂਰਥਲਾ 2 ਜੂਨ (ਗੌਰਵ ਮੜੀਆ) ਮੁਨੀਮ ਯੂਨੀਅਨ ਦੀ ਮੀਟਿੰਗ ਸੋਮਵਾਰ ਨੂੰ ਵਿਰਾਸਤੀ ਸ਼ਹਿਰ ਦੀ ਨਵੀਂ ਝੋਨਾ ਮੰਡੀ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਮੁਨੀਮ ਯੂਨੀਅਨ ਦੇ ਸਰਪ੍ਰਸਤ ਰਾਧੇ ਸ਼ਿਆਮ ਨੇ ਕੀਤੀ।ਇਸ ਮੀਟਿੰਗ ਵਿੱਚ ਮੁਨੀਮ ਯੂਨੀਅਨ ਦੇ ਸਾਬਕਾ ਪ੍ਰਧਾਨ ਓਮਕਾਰ ਕਾਲੀਆ ਨੇ ਨਵੇਂ ਪ੍ਰਧਾਨ ਲਈ ਅਵਿਨਾਸ਼ ਸ਼ਰਮਾ ਦਾ ਨਾਮ ਪੇਸ਼ ਕੀਤਾ।ਜਿਸ ਤੇ ਮੀਟਿੰਗ ਵਿੱਚ ਮੌਜੂਦ ਸਾਰੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਅਵਿਨਾਸ਼ ਸ਼ਰਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ।ਇਸ ਮੌਕੇ ਓਮਕਾਰ ਕਾਲੀਆ ਨੇ ਕਿਹਾ ਕਿ ਅੱਜ ਮੁਨੀਮ ਯੂਨੀਅਨ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਦੇ ਹੋਏ ਮੁਨੀਮ ਯੂਨੀਅਨ ਦੇ ਨਵੇਂ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਅਤੇ ਪੰਜ ਮੈਂਬਰ ਕਾਰਜਕਾਰਣੀ ਦਾ ਗਠਨ ਕੀਤਾ ਗਿਆ ਹੈ।
ਇਸ ਮੌਕੇ ਨਿਯੁਕਤ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਰਾਜੇਸ਼ ਕੁਮਾਰ ਨੂੰ ਉਪ ਪ੍ਰਧਾਨ,ਪ੍ਰਦੀਪ ਸ਼ਰਮਾ ਨੂੰ ਸਕੱਤਰ,ਪੰਕਜ ਧੀਮਾਨ ਨੂੰ ਖਜ਼ਾਨਚੀ,ਸੁਰਜੀਤ ਕੁਮਾਰ ਕਾਲਾ ਸੰਘਿਆ ਨੂੰ ਪ੍ਰੋਪੋਕੰਡਾ ਸਕੱਤਰ,ਸ਼ਿਆਮ ਸੁੰਦਰ ਨੂੰ ਉਪ ਸਕੱਤਰ ਨਿਯੁਕਤ ਕੀਤਾ।ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਕਾਰਜਕਾਰਣੀ ਯੂਨੀਅਨ ਦੀਆਂ ਨੀਤੀਆਂ ਅਨੁਸਾਰ ਕੰਮ ਕਰੇਗੀ ਅਤੇ ਮੁਨੀਮ ਯੂਨੀਅਨ ਨੂੰ ਜੋ ਵੀ ਸਮੱਸਿਆਵਾਂ ਹੋਣਗੀਆਂ,ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਮੁਨੀਮ ਯੂਨੀਅਨ ਦੀ ਕਾਰਜਕਾਰਣੀ ਦੇ ਸਰਬਸੰਮਤੀ ਨਾਲ ਗਠਨ ਤੇ ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਨਵੀਂ ਕਾਰਜਕਾਰਣੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸ ਦੌਰਾਨ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਅਜੇ ਚੱਢਾ ਰਾਈਸ ਮਿੱਲਜ਼ ਅਕਾਊਂਟ ਇੰਚਾਰਜ ਬਣੇ ਰਹੀਣਗੇ।ਇਸ ਮੌਕੇ ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ ਆਨੰਦ,ਕੁੰਦਨ ਲਾਲ,ਸਤਪਾਲ ਸ਼ਰਮਾ,ਸੋਮ ਲਾਲ,ਵਿਜੇ ਕੁਮਾਰ,ਅੰਕੁਸ਼ ਕੋਹਲੀ,ਟੇਕ ਚੰਦ,ਸੁਸ਼ੀਲ ਕੁਮਾਰ,ਪਰਮਿੰਦਰ ਲਾਡੀ,ਲਵਲੀ,ਕਮਲੇਸ਼ ਸ਼ਰਮਾ, ਰਮੇਸ਼ ਸ਼ਰਮਾ,ਕ੍ਰਿਸ਼ਨਾ ਰਾਜਪੂਤ,ਹਨੀ ਕੁਮਾਰ,ਵਿਜੇ ਕੁਮਾਰ,ਪਰਮਜੀਤ ਪਸਰੀਚਾ,ਨਿਤਿਨ ਸੂਰੀ,ਅਸ਼ਵਨ ਕੁਮਾਰ,ਦਵਿੰਦਰ ਕੁਮਾਰ,ਲਖਵੰਤ ਸਿੰਘ,ਰਾਜ ਕੁਮਾਰ, ਸ਼ੇਸ਼ ਸ਼ਰਮਾ,ਕੇ.ਐਨ ਪਾਂਡੇ ਆਦਿ ਹਾਜ਼ਰ ਸਨ।

