ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਕੇ ਜੀਵਨ ਸਫਲ ਕਰੋ -ਪਾਸਟਰ ਦਿਓਲ ਖੋਜੇਵਾਲਾ
ਅੰਮ੍ਰਿਤਸਰ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ ਸ਼ਾਮ 6 ਵੱਜੇ ਤੋਂ ਰਾਤ 10 ਵੱਜੇ ਤੱਕ ਮਹਾ ਬੇਦਾਰੀ ਸਭਾ ਦਾ ਬੜੇ ਸ਼ਾਨਦਾਰ ਢੰਗ ਨਾਲ਼ ਅੰਮ੍ਰਿਤਸਰ ਵਿਖੇ ਆਯੋਜਨ ਕੀਤਾ ਗਿਆ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਚ ਸੰਗਤ ਦਾ ਠਾ ਠਾ ਮਾਰਦਾ ਇਕੱਠ ਇਕੱਤਰ ਹੋਇਆ ਅਤੇ ਸੰਗਤ ਨੇ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਕੋਲੋਂ ਮਸੀਹੀ ਵਿਚਾਰ ਸੁਣਕੇ ਆਪਣਾ ਜੀਵਨ ਸਫਲ ਕੀਤਾ
ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਪਾਸਟਰ ਸੱਤਪਾਲ ਮੱਟੂ ਜੀ ਦੀ ਟੀਮ ਅਤੇ ਪਨਤੇਕੋਸਤਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਦੀ ਸਾਰੀ ਟੀਮ ਦੇ ਸਹਿਯੋਗ ਸਦਕਾ ‘ਮਹਾ ਬੇਦਾਰੀ ਸਭਾ’ ਦਾ ਆਯੋਜਨ ਹੋਇਆ ਜਿਸ ਚ ਖੋਜੇਵਾਲਾ ਚਰਚ ਦੇ ਚੀਫ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਨੇ ਮਾਝੇ ਦੀ ਧਰਤੀ ਅੰਮ੍ਰਿਤਸਰ ਵਿਖੇ ਲੋਕਾਂ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਣ ਦੀ ਪ੍ਰੇਣਨਾ ਦਿੱਤੀ
ਇਸ ਸਭਾ ਦੌਰਾਨ ਨਿਹਚਾ ਅਤੇ ਵਿਸ਼ਵਾਸ ਨਾਲ ਆਏ ਸਭ ਦੁਖੀਆਂ ਬਿਮਾਰਾਂ ਲਾਚਾਰਾਂ ਅਤੇ ਅਸ਼ੁੱਧ ਆਤਮਾਵਾਂ ਤੋਂ ਤੰਗ ਪ੍ਰੇਸ਼ਾਨ ਅਤੇ ਨਸ਼ਿਆਂ ਦੇ ਬੰਧਨਾਂ ਚ ਫਸੇ ਲੋਕਾਂ ਲਈ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਚ ਪ੍ਰਾਥਨਾਵਾਂ ਕੀਤੀਆਂ ਗਈਆਂ
ਇਸ ਮੌਕੇ ਪ੍ਰਬੰਧਕ ਪਾਸਟਰ ਯਾਕੂਬ,ਪਾਸਟਰ ਅਸ਼ੋਕ,ਪਾਸਟਰ ਸੁਖਵਿੰਦਰ ਸਿੰਘ,ਪਾਸਟਰ ਰਾਮਜੀਤ ਸਿੰਘ,ਪਾਸਟਰ ਪੂਰਨ ਸਫ਼ਰੀ,ਪੀ ਸੀ ਪੀ ਸੀ ਦੇ ਕੌਮੀ ਪ੍ਰਧਾਨ ਪਾਸਟਰ ਧਰਮਿੰਦਰ ਬਾਜਵਾ,ਪਾਸਟਰ ਰਤਨ,ਪਾਸਟਰ ਸ਼ਮਸ਼ੇਰ ਸਿੰਘ,ਪਾਸਟਰ ਵਿਲੀਅਮ,ਪਾਸਟਰ ਦੀਪਕ ਮੈਥਿਊ,ਬਿਸ਼ਪ ਸੈਮੁਅਲ ਸੋਨੀ,ਪਾਸਟਰ ਵਿਸ਼ਾਲ,ਪਾਸਟਰ ਸੈਮੁਅਲ ਸੋਨੀ,ਪਾਸਟਰ ਨਿਰਮਲ ਪੱਧਰੀ,ਅਤੇ ਸਮੂਹ ਪਨਤੇਕੋਸਤਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਭਰਪੂਰ ਸਹਿਯੋਗ ਦਿੱਤਾ

