ਕਪੂਰਥਲਾ (ਗੌਰਵ ਮੜੀਆ) ਜਨ ਸੁਧਾਰ ਸਭਾ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਸ਼ੇਖੂਪੁਰ ਕਪੂਰਥਲਾ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵਿਖੇ ਮੇਲੇ ਤੇ ਵਾਰਸ਼ਿਕ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ, ਜਿਸ ਵਾਸਤੇ ਅੱਜ ਮਾਤਾ ਭੱਦਰਕਾਲੀ ਮੰਦਿਰ ਤੋਂ ਪੰਡਿਤ ਰਵਿੰਦਰ ਕੁਮਾਰ ਵੱਲੋਂ ਪੂਜਾ ਅਰਚਨਾ ਕਰਨ ਉਪਰੰਤ ਰਾਸ਼ਨ ਸਮੱਗਰੀ ਦਾ ਭਰਿਆ ਹੋਇਆ ਟਰੱਕ ਰਵਾਨਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਨ ਸੁਧਾਰ ਸਭਾ ਮਾਤਾ ਭੱਦਰਕਾਲੀ ਧਰਮਸ਼ਾਲਾ ਸ਼ੇਖੂਪੁਰ ਕਪੂਰਥਲਾ ਦੇ ਆਗੂਆਂ ਨੇ ਦੱਸਿਆ ਕਿ ਇਹ ਲੰਗਰ ਮਿਤੀ 27 ਜੁਲਾਈ ਤੋਂ 1 ਅਗਸਤ ਤੱਕ ਲਗਾਇਆ ਜਾਵੇਗਾ।
ਇਸ ਮੌਕੇ ਤੇ ਅਨੂਪ ਕੱਲ੍ਹਣ, ਮਾਸਟਰ ਅਸ਼ੋਕ ਕੁਮਾਰ, ਅਮਨੇਸ਼ ਸ਼ਰਮਾ (ਕਿੱਟੂ), ਦਵਿੰਦਰ ਆਨੰਦ, ਮਾਸਟਰ ਦਿਨੇਸ਼ ਅਨੰਦ, ਨੀਲਮ ਸ਼ਰਮਾ, ਅਸ਼ੋਕ ਕੁਮਾਰ, ਰਾਜ ਕੁਮਾਰ ਰਾਜੂ, ਰਜੇਸ਼ ਕੁਮਾਰ, ਵਾਸੂਦੇਵ ਸ਼ਰਮਾ, ਰਕੇਸ਼ ਕੇਸ਼ਾ, ਮਾਸਟਰ ਪ੍ਰਵੀਨ ਕੁਮਾਰ, ਐਡਵੋਕੇਟ ਰਜੇਸ਼ ਕੁਮਾਰ, ਕੈਪਟਨ ਦਰਸ਼ਨ ਲਾਲ, ਗਗਨ ਸੂਦ, ਤਲਵਿੰਦਰ ਸਿੰਘ ਮਿੱਠੂ, ਨਰੇਸ਼ ਕੁਮਾਰ ਹੈਪੀ, ਪ੍ਰਮੋਦ ਅਨੰਦ, ਰਾਮ ਮੂਰਤੀ ਸ਼ਰਮਾ, ਆਦਿ ਹਾਜ਼ਰ ਸਨ।

