ਜਲੰਧਰ : ਯੂਨਾਈਟਿਡ ਹਿਊਮਨ ਰਾਈਟਸ ਫਰੰਟ ਦੀ ਇੱਕ ਮੀਟਿੰਗ ਫਰੰਟ ਦੇ ਜਿਲ੍ਹਾ ਜਲੰਧਰ ਦੇ ਪ੍ਰਧਾਨ ਅਰੁਣ ਅਗਨੀਹੋਤਰੀ ਵੱਲੋਂ ਸਰਕਟ ਹਾਊਸ ਜਲੰਧਰ ਵਿਖੇ ਬੁਲਾਈ ਗਈ। ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਬਲਵੰਤ ਸਿੰਘ ਸੋਹਲ ਨੇ ਕੀਤੀ। ਮੀਟਿੰਗ ਵਿੱਚ ਬਹੁਤ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ। ਜਿਲਾ ਪ੍ਰਧਾਨ ਨੇ ਆਪਣੇ ਵਿਚਾਰ ਰੱਖਦਿਆਂ ਹੋਇਆਂ ਕਿਹਾ ਸਾਡੀ ਸੰਸਥਾ ਦੇ ਅਹੁਦੇਦਾਰਾਂ ਨੂੰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਡੱਟ ਕੇ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ। ਸਾਡੀ ਸੰਸਥਾ ਦੇ ਆਹੁਦੇਦਾਰਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਮੈਂ ਬਹਤ ਸ਼ਲਾਘਾ ਕਰਦਾ ਹਾਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਬਹੁਤ ਦੁੱਖ ਦੀ ਗੱਲ ਹੈ ਕੁਦਰਤੀ ਆਫ਼ਤ ਦੇ ਕਹਿਰ ਨੇ ਪੰਜਾਬ ਵਿੱਚ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ। ਹੜਾਂ ਦੀ ਲਪੇਟ ਵਿੱਚ ਆਏ ਪਰਿਵਾਰਾਂ ਨੂੰ ਬਚਾਉਣ ਲਈ ਅਤੇ ਲੋੜੀਂਦੀ ਰਾਹਤ ਸਮੱਗਰੀ ਪੀੜਤ ਪਰਿਵਾਰਾਂ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਸਰਕਾਰ ਦੇ ਸਮੁੱਚੇ ਪ੍ਰਸ਼ਾਸਨ ਦਾ ,ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਮੂਹ ਮੈਂਬਰ ਸਾਹਿਬਾਨ ਦਾ ਯੂਨਾਈਟਿਡ ਹਿਊਮਨ ਰਾਈਟਸ ਫਰੰਟ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਹੈ। ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਆਫ਼ਤ ਤੋਂ ਬਚਣ ਲਈ ਪੰਜਾਬ ਦੇ ਸਮੁੱਚੇ ਨਾਲਿਆਂ ਅਤੇ ਡਰੇਨਾਂ ਦੀ ਸਫ਼ਾਈ ਕਰਵਾਉਣ ਵਾਲੇ ਮੁੱਦੇ ਤੇ ਜਰੂਰ ਧਿਆਨ ਦੇਵੇ। ਜੋ ਲੋਕਾਂ ਨੇ ਡਰੇਨਾਂ ਜਾਂ ਸੇਮ ਨਾਲਿਆਂ ਦੀ ਜਗ੍ਹਾ ਤੇ ਆਪਣੇ ਕਬਜੇ ਕੀਤੇ ਹੋਏ ਨੇ ਓਹ ਕਬਜ਼ੇ ਛੁਡਵਾ ਕੇ ਆਉਣ ਵਾਲੇ ਸਾਲ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਹੀ ਮੁਕੰਮਲ ਤਿਆਰੀ ਕੀਤੀ ਜਾਵੇ ਤਾਂ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਲੀਗਲ ਅਡਵਾਈਜ਼ਰ ਪੰਜਾਬ ਰਾਮ ਕੁਮਾਰ ਘਈ ਨੇ ਕਿਹਾ ਕਿ ਕੁਦਰਤੀ ਆਫ਼ਤ ਦਾ ਸਾਹਮਣਾ ਸਾਨੂੰ ਬਿਨਾਂ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਕੀਤੇ ਕਰਨਾ ਚਾਹੀਦਾ ਹੈ। ਉਨ੍ਹਾਂ ਫਰੰਟ ਦੀ ਇਕਾਈ ਵਿੱਚ ਵਾਧਾ ਕਰਦੇ ਹੋਏ ਅਨਿਲ ਸਭਰਵਾਲ ਨੂੰ ਵਾਈਸ ਪ੍ਰਧਾਨ ਪੰਜਾਬ ਅਤੇ ਸੁਸ਼ੀਲ ਕੁਮਾਰ ਨੂੰ ਜਨਰਲ ਸੈਕਟਰੀ ਜ਼ਿਲ੍ਹਾ ਜਲੰਧਰ ਦਾ ਅਹੁਦਾ ਦੇ ਕੇ ਨਿਵਾਜਿਆ । ਇਸ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਪਾਪੀ ਚੀਫ ਅਡਵਾਈਜ਼ਰ ਪੰਜਾਬ, ਪਰਮਜੀਤ ਬੱਧਣ ਬਲਾਕ ਪ੍ਰਧਾਨ ਨੂਰਮਹਿਲ, ਸੋਡੀ ਮਹੇੜੂ, ਕੁਲਦੀਪ ਦਾਸ ਭੰਡਾਲ ਅਤੇ ਹੋਰ ਵੀ ਬਹੁਤ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ।

