ਜਲੰਧਰ 17 ਨਵੰਬਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਵਿੱਚ ਜ਼ਿਲ੍ਹਾ ਜਲੰਧਰ ਵਿਖੇ ਐਸ ਡੀ ਐਮ ਬਲਵੀਰ ਰਾਜ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਅਤੇ ਸਰਕਾਰ ਨੂੰ ਮਸਲਿਆਂ ਦਾ ਹੱਲ ਕਰਨ ਦੀ ਅਪੀਲ ਕੀਤੀ ਗਈ ਇਸ ਮੰਗ ਪੱਤਰ ਵਿੱਚ ਮੋਜੂਦਾ ਸਮੇ ਦੇ ਬਹੁਤ ਹੀ ਅਹਿਮ ਮਸਲਿਆਂ ਤੇ ਚਰਚਾ ਕੀਤੀ ਗਈ ਜਿਵੇਂ ਕਿ ਸਰਕਾਰ ਪਰਾਲ਼ੀ ਸਬੰਧੀ ਮੁਸ਼ਕਲਾਂ ਦਾ ਪੱਕਾ ਹੱਲ ਕਰੇ ਅਤੇ ਅਤੇ ਜਿਹੜੇ ਕਿਸਾਨਾਂ ਮਜ਼ਦੂਰਾਂ ਤੇ ਅੱਗ ਲਾਉਣ ਤੇ ਪਰਚੇ ਦਰਜ ਕੀਤੇ ਹਨ ਉਹ ਰੱਦ ਕੀਤੇ ਜਾਣ ਅਤੇ ਅਜਿਹੀ ਸੂਰਤ ਵਿੱਚ ਅਸਲੇ ਦੇ ਲਸੰਸ ਰੱਦ ਕਰਨ,ਅਤੇ ਹੋਰ ਸਬਿਡੀਆਂ ਅਤੇ ਸਰਕਾਰੀ ਸਹੂਲਤਾਂ ਰੱਦ ਕਰਨ ਦੇ ਹੁਕਮ ਵਾਪਸ ਲਏ ਜਾਣ,ਨਿੱਜੀਕਰਨ ਨੂੰ ਵਧਾਵਾਂ ਦੇਣ ਵਾਲੀ ਨੀਤੀ ਤਹਿਤ ਚਿਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ,ਅਤੇ ਪਹਿਲਾ ਤੋਂ ਚੱਲੇ ਆ ਰਹੇ ਮੀਟਰ ਹੀ ਲਗਾਏ ਜਾਣ,ਭਾਰਤ ਮਾਲਾ ਪ੍ਰੋਜੇਕਟ ਤਹਿਤ ਕੱਢੇ ਜਾ ਰਹੇ ਹਾਈਵੇ ਲਈ ਜ਼ਮੀਨਾਂ ਇਕਵਾਇਰ ਕੀਤੀਆਂ ਜਾਣੀਆਂ ਬੰਦ ਕੀਤੀਆਂ ਜਾਣ,ਕਿਉਂ ਕਿ ਭਾਰਤ ਦਾ ਹਰ ਪਿੰਡ ਕਸਬਾ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ
ਅਤੇ ਇਹ ਕਾਰਪੋਰੇਟ ਜਗਤ ਲਈ ਬਣਾਏ ਜਾ ਰਹੇ ਹਨ.ਆਰਬੀਟਰੇਸ਼ਨ ਵਿੱਚ ਪਏ ਕੇਸ ਤੁਰੰਤ ਨਿਪਟਾਏ ਜਾਣ ਅਤੇ ਰੱਦ ਕੀਤੇ ਹੋਏ ਕੇਸ ਤੁਰੰਤ ਬਹਾਲ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇ,ਮਸਲੇ ਦੇ ਹੱਲ ਤੋਂ ਪਹਿਲਾ ਪੰਜਾਬ ਸਰਕਾਰ ਪੁਲਿਸ ਬੱਲ ਦੇ ਜ਼ੋਰ ਨਾਲ ਜ਼ਮੀਨਾਂ ਤੇ ਕਬਜ਼ੇ ਕਰਨੇ ਬੰਦ ਕਰੇ ,ਅਤਿ ਜ਼ਰੂਰੀ ਹਾਲਾਤ ਵਿੱਚ ਮਾਰਗ ਨੂੰ ਪਿਲਰਾਂ ਤੇ ਬਣਾਇਆ ਜਾਵੇ ਤਾਂ ਜੋ ਹੜ੍ਹ ਆਉਣ ਦੀ ਸਥਿਤੀ ਵਿੱਚ ਕੁਦਰਤੀ ਵਹਾਅ ਬਣਿਆ ਰਹੇ,ਪੰਜਾਬ ਵਿੱਚ ਪੂਰਨ ਤੋਰ ਤੇ ਨਸ਼ਾ ਬੰਦੀ ਕੀਤੀ ਜਾਵੇ ਅਤੇ ਨਸ਼ੇ ਦੀ ਅੋਵਰਡੌਜ਼ ਕਾਰਨ ਮੋਤ ਹੋਣ ਦੀ ਸੂਰਤ ਵਿੱਚ ਉੱਥੋਂ ਦੇ ਐਮ.ਐਲ.ਏ.,ਐਸ.ਐਸ.ਪੀ.,ਡੀ.ਐਸ.ਪੀ ਤੇ ਪਰਚਾ ਦਰਜ ਕੀਤਾ ਜਾਵੇ,ਗੰਨਾਂ ਮਿਲਾ ਤੁਰੰਤ ਚਾਲੂ ਕੀਤੀਆਂ ਜਾਣ ਅਤੇ ਗੰਨੇ ਦੇ ਭਾਅ ਵਿੱਚ 120 ਰੂ ਦਾ ਵਾਧਾ ਕੀਤਾ ਜਾਵੇ,ਅਤੇ ਗੰਨੇ ਦੀ ਖਰਾਬ ਹੋਈ ਫਸਲ ਦੀ ਸਰਕਾਰ ਭਰਪਾਈ ਕਰੇ,
ਮੰਨੀ ਹੋਈ ਮੰਗ ਮੁਤਾਬਕ ਜੁਮਲਾ ਮੁਸਤਰਕਾ ਮਾਲਕਾਨਾ ਜ਼ਮੀਨ ਸਮੇਤ ਸਾਰੀਆਂ ਅਬਾਦ ਕੀਤੀਆਂ ਜ਼ਮੀਨਾਂ ਦੇ ਮਾਲਕਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ,ਝੌਨੇ ਦੇ ਚਾਲੂ ਸੀਜਨ ਦੋਰਾਨ ਖਰੀਦ ਬੰਦ ਕਰਨ ਦੇ ਆਡਰ ਰੱਦ ਕਿਤੇ ਜਾਣ ਅਤੇ ਝੌਨੇ ਦੀ ਫਸਲ ਪੂਰੀ ਤਰਾਂ ਚੁੱਕੀ ਜਾਣ ਤੱਕ ਮੰਡੀਆਂ ਚਾਲੂ ਰੱਖੀਆਂ ਜਾਣ।ਉਹਨਾਂ ਕਿਹਾ ਕਿ ਉਪਰੋਕਤ ਮੰਗਾ ਨੂੰ ਲੇ ਕੇ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ )ਵੱਲੋ 20 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਡੀ.ਸੀ. ਅਤੇ ਐਸ.ਡੀ.ਐਮ. ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਹੋਣਗੇ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜਵਾਂ, ਜਰਨੈਲ ਸਿੰਘ ਰਾਮੇ, ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ, ਦਲਬੀਰ ਸਿੰਘ ਕੰਗ, ਪਰਮਜੀਤ ਸਿੰਘ ਕੋਟਲਾ ਸੂਰਜ ਮੱਲ ਆਦਿ ਆਗੂ ਹਾਜ਼ਰ ਸਨ।

