ਕਪੂਰਥਲਾ ( ਗੌਰਵ ਮੜੀਆ ) ਵਿਧਾਨ ਸਭਾਂ ਹਲਕਾ ਜੰਡਿਆਲਾ ਗੁਰੂ ਪਿੰਡ ਮੈਹਣੀਆ ਬਰਾਮਣਾ ਲਾਲੀ ਸਿੰਘ ਦੇ ਗ੍ਹਹਿ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਮੀਟਿੰਗ ਹੋਈ।ਜਿੱਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਸਹੋਤਾ, ਰਾਣਾ ਜੀ, ਮਨਜੀਤ ਸਿੰਘ ਸੇ਼ਰਗਿੱਲ ਹਾਜਰ ਸਨ। ਸਹੋਤਾ ਸਾਹਿਬ ਨੇ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਅਤੇ ਪਾਰਟੀ ਦੀ ਵਿਚਾਰਧਾਰਾਂ ਅਤੇ ਪਾਰਟੀ ਦੇ ਕੰਮਾ ਤੋ ਜਾਣੂ ਕਰਵਾਇਆ।ਸਹੋਤਾ ਸਾਹਿਬ ਜੀ ਨੇ ਵਰਕਰਾਂ ਨੂੰ ਪ੍ਰੇਰਤ ਕੀਤਾ ਅਤੇ ਕਿਹਾ
ਕਿ ਸਾਨੂੰ ਸਾਰਿਆ ਨੂੰ ਇਕੱਠੇ ਹੋ ਕੇ ਦਿਨ ਰਾਤ ਮਿਹਨਤ ਕਰਕੇ ਹਲਕਾ ਜੰਡਿਆਲਾ ਵਿੱਚ ਬਸਪਾ ਅੰਬੇਡਕਰ ਪਾਰਟੀ ਦਾ ਆਪਣਾ MLA ਬਣਾਉਣਾ ਚਾਹੀਦਾ ਹੈ। ਤਾ ਕਿ ਉਹ ਆਪਣੇ ਗਰੀਬ ਲੋਕਾ ਦੀਆ ਮੁਸਕਲਾ ਦਾ ਹੱਲ ਕਰ ਸਕੇ। ਵਰਕਰਾਂ ਨੇ ਸਹੋਤਾ ਸਾਹਿਬ ਨੂੰ ਭਰੋਸਾ ਦਵਾਇਆ ਕੀ ਅਸੀ ਪਿੰਡ ਪਿੰਡ ਜਾ ਕੇ ਲੋਕਾ ਨੂੰ ਬਾਬਾ ਸਾਹਿਬ ਬਾਰੇ ਅਤੇ ਪਾਰਟੀ ਦੀ ਵਿਚਾਰਧਾਰਾਂ ਤੋ ਜਾਣੂ ਕਰਵਾਵਾ ਗੇ।ਅਤੇ 2027 ਵਿੱਚ ਹਲਕਾਂ ਜੰਡਿਆਲਾ ਤੋ MLA ਜਿੱਤਾ ਕੇ ਬਸਪਾ ਅੰਬੇਡਕਰ ਪਾਰਟੀ ਦੀ ਝੋਲੀ ਪਾਵਾਗੇ।

