ਜਲੰਧਰ, 5 ਜੂਨ : 30ਵੀਂ ਬਟਾਲੀਅਨ, ਇੰਡੋ ਤਿੱਬਤੀਅਨ ਬਾਰਡਰ ਪੁਲਿਸ ਫੋਰਸ, ਸਰਾਏਖਾਸ, ਜਲੰਧਰ ਵਿਖੇ ਉਤਸ਼ਾਹ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਬੂਟਾ ਸੁਮਨ, ਕਮਾਂਡੈਂਟ, 30ਵੀਂ ਬਟਾਲੀਅਨ ਅਤੇ ਸ਼੍ਰੀਮਤੀ ਪ੍ਰੀਤੀ ਸੁਮਨ, ਚੀਫ ਪੈਟਰਨ, (ਹਿਮਵੀਰ ਵਾਈਵਜ਼ ਵੈਲਫੇਅਰ ਐਸੋਸੀਏਸ਼ਨ) 30ਵੀਂ ਬਟਾਲੀਅਨ ਵੱਲੋਂ ਰੁੱਖ ਲਗਾ ਕੇ ਕੀਤੀ ਗਈ। ਰੁੱਖ ਲਗਾਉਣ ਦੇ ਪ੍ਰੋਗਰਾਮ ਦੌਰਾਨ ਕਮਾਂਡੈਂਟ ਨੇ ਮਿਸ਼ਨ ਲਾਈਫ (ਲਾਈਫ ਸਟਾਈਲ ਫਾਰ ਇਨਵਾਇਰਮੈਂਟ)
ਤਹਿਤ ਹਿਮਵੀਰ ਅਤੇ ਹਿਮਵੀਰ ਦੇ ਪਰਿਵਾਰਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਰੁੱਖਾਂ ਦੀ ਸੰਭਾਲ ਕਰਨ, ਰੁੱਖਾਂ ਦੀ ਕਟਾਈ ਬੰਦ ਕਰਨ, ਪਾਣੀ ਦੀ ਸੰਭਾਲ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਅਤੇ ਜਾਗਰੂਕ ਕੀਤਾ। ਇੱਕ ਸੁਰੱਖਿਅਤ, ਸਾਫ਼-ਸੁਥਰੇ ਅਤੇ ਵਧੇਰੇ ਖੁਸ਼ਹਾਲ ਭਵਿੱਖ ਦਾ ਆਨੰਦ ਲੈਣ ਲਈ ਆਪਣੇ ਆਲੇ-ਦੁਆਲੇ ਨੂੰ ਵਾਤਾਵਰਨ ਪੱਖੀ ਅਤੇ ਸਾਫ਼-ਸੁਥਰਾ ਬਣਾਉਣ ਲਈ ਵੀ ਉਤਸ਼ਾਹਿਤ ਕੀਤਾ।
ਇਸ ਮੌਕੇ ਅਧਿਕਾਰੀ, ਅਧੀਨ ਅਧਿਕਾਰੀ, ਜਵਾਨ ਅਤੇ ਹਿਮਵੀਰ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਦੀਆਂ ਔਰਤਾਂ ਵੱਲੋਂ ਬਟਾਲੀਅਨ ਕੰਪਲੈਕਸ ਵਿੱਚ 100 ਤੋਂ ਵੱਧ ਬੂਟੇ ਲਗਾਏ ਗਏ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਪ੍ਰਣ ਵੀ ਲਿਆ ਗਿਆ।

