ਬੇਗੋਵਾਲ/ਕਪੂਰਥਲਾ (ਗੌਰਵ ਮੜੀਆ )ਜਿਲਾ ਪੁਲਿਸ ਵੱਲੋ 3 ਫਰਵਰੀ ਨੂੰ ਬੇਗੋਵਾਲ ਦੇ ਨਜਦੀਕ ਪੈਂਦੇ ਪਿੰਡ ਸਰੂਪਵਾਲ ਦੇ ਕੋਲ ਇੱਕ ਵਿਅਕਤੀ ਕੋਲੋ 14 ਲੱਖ ਦੀ ਖੋਹ ਕਰਨ ਵਾਲੇ ਆਰੋਪੀਆ ਨੂੰ ਕਾਬੂ ਕਰਦੇ ਹੋਏ ਉਨਾ ਪਾਸੋ ਖੋਹ ਕੀਤੀ ਗਈ ਰਾਸ਼ੀ ਵੀ ਬ੍ਰਾਮਦ ਕੀਤੀ ਹੈ ।
ਐਸ ਐਸ ਪੀ ਨਵਨੀਤ ਸਿੰਘ ਬੈਂਸ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆਂ ਕਿ 3 ਫਰਵਰੀ ਨੂੰ ਸਰੂਪ ਸਿੰਘ ਪੁੱਤਰ ਪਿਛੋਰਾ ਸਿੰਘ ਵਾਸੀ ਜਲਾਲਪੁਰ ਨੇ ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨਾ ਵਿੱਚ ਦੱਸਿਆ ਕਿ ਉਹ ਬੇਗੋਵਾਲ ਵਿੱਚ ਮਨੀ ਟ੍ਰਾਂਸਫਰ ਦੀ ਦੁਕਾਨ ਕਰਦਾ ਹੈ ਅਤੇ 3 ਫਰਵਰੀ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ 14 ਲੱਖ ਰੁਪਏ ਸਕੂਟਰੀ ਦੀ ਡਿੱਗੀ ਵਿੱਚ ਰੱਖ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਸਰੂਪਵਾਲ ਦੇ ਨੇੜੇ ਮੋਟਰਸਾਈਕਲ ਤੇ ਸਵਾਰ 2 ਵਿਅਕਤੀਆ ਨੇ ਉਸ ਨੂੰ ਰੋਕ ਕੇ ਉਸਦੀ ਸਕੂਟਰੀ ਵਿੱਚੋ ਪੈਸਿਆ ਵਾਲਾ ਬੈਗ ਕੱਢ ਕੇ ਫਰਾਰ ਹੋ ਗਏ ।
ਐਸ.ਐਸ.ਪੀ ਬੈਂਸ ਨੇ ਕਿਹਾ ਕਿ ਥਾਣਾ ਬੇਗੋਵਾਲ ਵਿੱਚ ਮਾਮਲਾ ਦਰਜ ਕਰਦੇ ਹੋਏ ਦੋਸ਼ੀਆ ਨੂੰ ਟਰੇਸ ਕਰਨ ਲਈ ਸੀ ਆਈ ਏ ਇੰਚੲਰਜ ਜਰਨੈਲ ਸਿੰਘ, ਐਸ ਐਚ ਓ ਬੇਗੋਵਾਲ ਦੀਪਕ ਸ਼ਰਮਾ ਅਤੇ ਟੈਕਨੀਕਲ ਸੈੱਲ ਦੇ ਇੰਚਾਰਜ ਚਰਨਜੀਤ ਸਿੰਘ ਦੀ ਟੀਮ ਤਿਆਰ ਕੀਤੀ ਗਈ ਜਿਨਾ ਵੱਲੋ ਮਾਮਲੇ ਨੂੰ ਟਰੇਸ ਕਰਦੇ ਹੋਏ ਉਕਤ ਮਾਮਲੇ ਵਿੱਚ ਆਰੋਪੀ ਤੇਜਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਅਵਾਣ ਥਾਣਾ ਟਾਡਾ ਅਤੇ ਗੁਲਾਬ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਅਵਾਣ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਦੇ ਹੋਏ ਉਨਾ ਪਾਸੋ 4 ਲੱਖ 96 ਹਜਾਰ ਰੁਪਏ, 1 ਮੋਟਰਸਾਈਕਲ ਬਿਨਾ ਨੰਬਰੀ ਅਤੇ ਇੱਕ ਗੱਡੀ ਸਕਾਰਪੀਓ ਨੰਬਰ ਬੀ ਬੀ 08 ਏ ਵੀ 8269 ਬ੍ਰਾਮਦ ਕੀਤੀ ਗਈ ।
ਐਸ.ਐਸ.ਪੀ ਨੇ ਕਿਹਾ ਕਿ ਇਸ ਤੋਂ ਇਲਾਵਾ ਉਕਤ ਅਰੋਪੀਆ ਨੇ ਹੋਰ ਵੀ ਕਈ ਚੋਰੀ ਦੀਆ ਵਾਰਦਾਤਾ ਮੰਨੀਆ ਹਨ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ।ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

