ਜਲੰਧਰ(ਅਵਤਾਰ ਬੰਗੜ ): ਐਂਟੀ ਕ੍ਰਾਈਮ ਐਂਟੀ ਕਰਪਸ਼ਨ ਐਸੋਸੀਏਸ਼ਨ ਵੱਲੋਂ ਅੱਜ 144ਵਾਂ ਸਲਾਨਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ 10 ਬਜ਼ੁਰਗਾਂ ਨੂੰ ਸਨਮਾਨਿਤ ਤੇ 10 ਬੱਚਿਆਂ ਨੂੰ ਵਜ਼ੀਫਾ ਦਿੱਤਾ ਗਿਆ ਇਸ ਵਿੱਚ ਪੰਜਾਬੀ ਗਾਇਕ ਨੇ ਸੰਗਤਾਂ ਨੂੰ ਗੀਤ ਗਾ ਕੇ ਨਿਹਾਲ ਕੀਤਾ, ਜਿਸ ਵਿੱਚ ਸੁਰਿੰਦਰ ਸਿੰਘ ਕੈਰੋ ਪ੍ਰਧਾਨ ਨੇ ਕਿਹਾ ਕਿ ਕੰਮ ਤਾ ਸਰਕਾਰਾਂ ਦਾ ਹੁੰਦਾ ਪਰ ਸਰਕਾਰ ਇਹਨਾਂ ਪਰਿਵਾਰਾਂ ਦੀ ਕੋਈ ਪਰਵਾਹ ਨਹੀਂ ਕਰਦੀ ਪਰ ਸਾਡੀ ਐਸੋਸੀਏਸ਼ਨ ਲਗਾਤਾਰ ਇਹੋ ਜਿਹੇ ਕਾਰਜ ਕਰਦੀਆਂ ਆ ਰਹੀਆਂ ਨੇ
ਇਸ ਮੌਕੇ ਤੇ ਇਸ ਪ੍ਰੋਗਰਾਮ ਵਿੱਚ ਮੈਡੀਕਲ ਚੈੱਕ ਅਪ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ 108 ਸੰਤ ਬਾਬਾ ਨਿਰਮਲ ਦਾਸ ਜੀ ਤੇ ਸੰਤੋਸ਼ ਭੈਣ ਜੀ ਵੀ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ, ਇਸ ਪ੍ਰੋਗਰਾਮ ਵਿੱਚ ਬਾਬਾ ਲਖਬੀਰ ਸਿੰਘ ਤਰਨਾ ਦਲ ਅਤੇ ਜਥੇਦਾਰ ਜਗਜੀਤ ਸਿੰਘ ਗਾਬਾ ਨੇ ਵੀ ਸ਼ਿਰਕਤ ਕੀਤੀ
ਇਸ ਵਿਚ ਪੰਕਜ ਸ਼ਰਮਾ ਸੋਡਲ ਮੰਦਿਰ ਦੇ ਪ੍ਰਧਾਨ ਵੀ ਪਹੁੰਚੇ, ਇਸ ਮੌਕੇ ਤੇ ਸੱਤਪਾਲ ਨੇ ਜਨਰਲ ਸਕੱਤਰ ਵਜੋਂ ਸਟੇਜ ਦੀ ਜਿੰਮੇਵਾਰੀ ਨਿਭਾਈ, ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪੰਜਾਬ ਕੇਸਰੀ ਦੇ ਮੁੱਖ ਮਹਿਮਾਨ ਵੀ ਪਹੁੰਚੇ, ਇਸ ਮੌਕੇ ਤੇ ਬਰਿੰਦਰ ਸ਼ਰਮਾ, ਇਕਬਾਲ ਸਿੰਘ ਵੀ ਉਪਸਥਿਤ ਹੋਏ, ਜਿਸ ਵਿੱਚ ਕੁਲਵੰਤ ਰਾਏ ਡਾਕਟਰ ਨੇ ਵੀ ਪੂਰੀ ਸਟੇਜ ਨੂੰ ਨਿਭਾਉਂਦਿਆਂ ਹੋਇਆ ਕਿਹਾ ਕਿ ਇਹ ਐਸੋਸੀਏਸ਼ਨ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀਆਂ ਹਨ ਜਿਸ ਵਿੱਚ ਸਾਡੀ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਐਸੋਸੀਏਸ਼ਨ ਉਹ ਸੰਸਥਾ ਜਿਹੜੀ ਪੂਰੀ ਨਾਲ ਲੋਕਾਂ ਦੀ ਮਦਦ ਕਰਦੀ ਹੈਮਦਦ ਕਰਦੀ ਹੈ
ਇਹ ਐਸੋਸੀਏਸ਼ਨ ਲੋੜਵੰਦ ਪਰਿਵਾਰਾਂ ਤੇ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਵਾਸਤੇ ਵੀ ਪੂਰੀ ਮਦਦ ਕਰਦੀ ਹੈ 40 ਪਰਿਵਾਰਾਂ ਨੇ ਉਹਨਾਂ ਨੇ ਰਾਸ਼ਨ ਦਿੰਦੀ ਹੈ ਜਿਸ ਵਿੱਚ ਵਜ਼ੀਫੇ ਵੀ ਦਿੱਤੇ ਬੱਚਿਆਂ ਨੂੰ ਵਰਦੀਆਂ ਤੱਕ ਇਹ ਜਿਹੜੀ ਸੰਸਥਾ ਮਹਈਆ ਕਰਵਾਉਂਦੀ ਹੈ
ਇਸ ਮੌਕੇ ਤੇ ਇਸ ਪ੍ਰੋਗਰਾਮ ਵਿੱਚ ਜਸਪਾਲ, ਦਲਜੀਤ ਸਿੰਘ ਅਰੋੜਾ ਲਲਿਤ ਲਵਲੀ ਡਾਕਟਰ, ਬਲਵਿੰਦਰ ਸਿੰਘ, ਕਸਤੂਰੀ ਲਾਲ,ਰਹਿਮਤ ਅਲੀ, ਸਤਨਾਮ, ਰਣਜੀਤ ਸਿੰਘ, ਰਣਜੀਤ ਕੁਮਾਰ, ਕੁਲਬੀਰ ਸਿੰਘ ਸੁਨੀਲ ਕੁਮਾਰ, ਅਰਸ਼ਦੀਪ ਸਿੰਘ, ਭੁਪਿੰਦਰ ਕੌਰ ਖੈਰਾ, ਰਵਿੰਦਰ ਸਿੰਘ ਰਾਹੀ, ਰਾਜਰਾਣੀ, ਲਖਵਿੰਦਰ ਸਿੰਘ, ਸੁਨੀਲ ਕੁਮਾਰ ਅਤੇ ਹੋਰ ਵੀ ਮੈਂਬਰ ਸ਼ਾਮਿਲ ਸਨ

