ਕਪੂਰਥਲਾ (ਗੌਰਵ ਮੜੀਆ )ਅਮਰੀਕਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਕਿ ਸਥਾਨਕ ਕਸਬਾ ਭੁਲੱਥ ਦਾ ਰਹਿਣ ਵਾਲਾ ਕਰੀਬ 27 ਸਾਲਾਂ ਨੋਜਵਾਨ ਸੁਖਜੀਤ ਸਿੰਘ (ਰੋਬੀ ਭਾਰਜ) ਸਪੁੱਤਰ ਇੰਦਰਜੀਤ ਸਿੰਘ ਭਾਰਜ (ਬਿੱਲੂ ਚੱਕੀ ਵਾਲੇ) ਜੋ ਕਰੀਬ ਦੋ ਸਾਲ ਪਹਿਲਾ ਹੀ ਰੋਜੀ ਰੁਜਗਾਰ ਵਾਸਤੇ ਵਿਦੇਸ਼ ਅਮਰੀਕਾ ਗਿਆ ਸੀ ਤਾਂ ਅਚਾਣਕ ਕੁੱਝ ਦਿਨ ਪਹਿਲਾਂ ਬਿਮਾਰ ਹੋਇਆ ਤੇ ਦਿਨੋਂ-ਦਿਨ ਉਸਦੀ ਹਾਲਤ ਗੰਭੀਰ ਹੁੰਦੀ ਗਈ ਅਤੇ ਬਿਮਾਰੀ ਤੇ ਜਿੰਦਗੀ ਵਿਚਾਲੇ ਲੜਦੇ ਇਲਾਜ ਦੋਰਾਨ ਅੱਜ ਹਾਰਦਾ ਹੋਇਆ ਅਕਾਲ ਚਲਾਣਾ ਕਰ ਗਿਆ ਹੈ।
ਜਿਸ ਨਾਲ ਭਾਰਜ ਪਰਿਵਾਰ ਸਮੇਤ ਸਮੁੱਚੇ ਕਸਬਾ ਭੁਲੱਥ ਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ। ਮ੍ਰਿਤਕ ਨੋਜਵਾਨ ਮਾਤਾ-ਪਿਤਾ ਦਾ ਇਕਲੋਤਾ ਪੁੱਤਰ ਤੇ ਸਹਾਰਾ ਸੀ ਅਤੇ ਇਕ ਭੈਣ ਦਾ ਲਾਡਲਾ ਭਰਾ ਸੀ। ਪਰਿਵਾਰ ਉਸਤੇ ਹੀ ਨਿਰਭਰ ਸੀ ਅਤੇ ਉਸਦੀ ਮੋਤ ਨਾਲ ਪਰਿਵਾਰ ਗਹਿਰੇ ਸਦਮੇ ਵਿਚ ਹੈ।

