ਉਪ ਪ੍ਰਧਾਨ ਨੀਤਿਨ ਸ਼ਰਮਾ ਅਤੇ ਜਨਰਲ ਸਕੱਤਰ ਅਜੈ ਕੁਮਾਰ ਕੰਡਾ ਚੁਣੇ ਗਏ
ਜਿਲਾ ਬਾਰ ਦਫਤਰ ਕਪੂਰਥਲਾ ਵਿਖੇ ਰਿਟੀਰਨਿਗ ਅਫਸਰ ਪ੍ਰਦੀਪ ਠਾਕੁਰ,ਅਸਿਸਟੈਂਟ ਰਿਟੀਰਨਿਗ ਅਫਸਰ ਦਰਸ਼ਨ ਸਿੰਘ,ਅਸਿਸਟੈਂਟ ਰਿਟੀਰਨਿਗ ਅਫਸਰ ਐਸ ਐਸ ਮੱਲ੍ਹੀ ਨੇ ਜਿਲਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਵਜੋਂ ਐਡਵੋਕੇਟ ਸੁਰੇਸ਼ ਕਾਲੀਆ,ਉਪ ਪ੍ਰਧਾਨ ਨੀਤਿਨ ਸ਼ਰਮਾ ਅਤੇ ਜਨਰਲ ਸਕੱਤਰ ਅਜੈ ਕੁਮਾਰ ਕੰਡਾ ਦੇ ਨਾਮ ਦਾ ਸ਼ੁਕਰਵਾਰ ਸ਼ਾਮ ਨੂੰ ਐਲਾਨ ਕਰ ਦਿੱਤਾ
ਇਸ ਮੌਕੇ ਰਿਟੀਰਨਿਗ ਅਫਸਰ ਪ੍ਰਦੀਪ ਠਾਕੁਰ,ਅਸਿਸਟੈਂਟ ਰਿਟੀਰਨਿਗ ਅਫਸਰ ਦਰਸ਼ਨ ਸਿੰਘ,ਅਸਿਸਟੈਂਟ ਰਿਟੀਰਨਿਗ ਅਫਸਰ ਐਸ ਐਸ ਮੱਲ੍ਹੀ ਨੇ ਦੱਸਿਆ ਕਿ ਜਿਲਾ ਬਾਰ ਐਸੋਸੀਏਸ਼ਨ ਨੇਂ ਵਕੀਲ ਸਾਹਿਬਾਨਾਂ ਦੇ ਵੈਲਫੇਅਰ ਲਈ ਹਰ ਸਾਲ ਵਕੀਲ ਭਾਈਚਾਰੇ ਦੀ ਚੋਣਾਂ ਕਰਵਾਕੇ ਪ੍ਰਧਾਨ ਤੇ ਬਾਕੀ ਬਾਡੀ ਦੀ ਨਿਯੁਕਤੀ ਕਰਨੀ ਹੁੰਦੀ ਹੈ ਇਸ ਵਾਰ ਵੀ ਸੈਸ਼ਨ 2022/23 ਲਈ 8 ਅਤੇ 9 ਦਿਸੰਬਰ ਨੂੰ ਕਾਗਜ ਦਾਖਿਲ ਕਰਨ ਦੀ ਤਰੀਕ ਰੱਖੀ ਗਈ ਸੀ
12 ਦਸੰਬਰ ਨੂੰ ਦਾਖਿਲ ਕਾਗਜ਼ਾਂ ਦੀ ਪੜਤਾਲ ਕਰਨ ਦੀ ਤਰੀਕ ਰੱਖੀ ਸੀ ਅਤੇ 13 ਤਰੀਕ ਨੂੰ ਦਾਖਿਲ ਕਾਗਜ ਵਾਪਿਸ ਲੈਣ ਲਈ ਤਰੀਕ ਰੱਖੀ ਸੀ ਅਤੇ 16 ਤਰੀਕ ਨੂੰ ਵੋਟਾਂ ਪੋਲਿੰਗ ਦੀ ਤਰੀਕ ਨਿਸ਼ਚਿਤ ਸੀ ਇਸਦੇ ਨਾਲ ਇਹ ਵੀ ਸ਼ਰਤ ਸੀ ਜੇਕਰ 8 ਅਤੇ 9 ਤਰੀਕ ਸ਼ਾਮ 4 ਵਜੇ ਤੱਕ ਨੂੰ ਪ੍ਰਧਾਨ ਵਜੋਂ ਕਾਗਜ ਦਾਖਿਲ ਕਰਨ ਵਾਲੇ ਸੁਰੇਸ਼ ਕਾਲੀਆ ਦੇ ਸਾਹਮਣੇ ਹੋਰ ਕੋਈ ਵਕੀਲ ਸਾਹਿਬਾਨ ਕਾਗਜ ਨਹੀਂ ਦਾਖਿਲ ਕਰਦਾ ਤਾ ਸੁਰੇਸ਼ ਕਾਲੀਆ ਨਿਰਵਿਰੋਧ ਪ੍ਰਧਾਨ ਚੁਣੇ ਜਾਣਗੇ
ਜਿਸ ਤੋਂ ਬਾਦ ਪ੍ਰਧਾਨ ਸੁਰੇਸ਼ ਕਾਲੀਆ ਦੇ ਸਾਹਮਣੇ ਕਿਸੇ ਹੋਰ ਵਕੀਲ ਸਾਹਿਬਾਨ ਨੇ ਕਾਗਜ ਦਾਖਿਲ ਨਹੀਂ ਕੀਤੇ ਅਤੇ ਨਾ ਹੀ ਉਪ ਪ੍ਰਧਾਨ ਨਿਤਿਨ ਸ਼ਰਮਾ ਤੇ ਜਨਰਲ ਸਕੱਤਰ ਅਜੈ ਕੁਮਾਰ ਕੰਡਾ ਦੇ ਸਾਹਮਣੇ ਕਿਸੇ ਹੋਰ ਵਕੀਲ ਸਾਹਿਬਾਨ ਨੇ ਵੀ ਕਾਗਜ ਨਹੀਂ ਦਾਖਿਲ ਕੀਤੇ ਜਿਸ ਕਰਕੇ ਸੁਰੇਸ਼ ਕਾਲੀਆ ਨੂੰ ਨਿਰਵਿਰੋਧ ਬਾਰ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਅਤੇ ਉਪ ਪ੍ਰਧਾਨ ਨਿਤਿਨ ਸ਼ਰਮਾ ਤੇ ਜਨਰਲ ਸਕੱਤਰ ਅਜੈ ਕੁਮਾਰ ਕੰਡਾ ਨੂੰ ਨਿਰਵਿਰੋਧ ਨਿਯੁਕਤ ਕਰ ਦਿੱਤਾ ਗਿਆ
ਜਿਕਰਯੋਗ ਹੈ ਕਿ ਸੁਰੇਸ਼ ਕਾਲੀਆ ਪਹਿਲਾ ਵੀ 2 ਵਾਰ ਬਤੋਰ ਉਪ ਪ੍ਰਧਾਨ ਬਾਰ ਨੂੰ ਸੇਵਾਵਾਂ ਦੇ ਚੁੱਕੇ ਹਨ ਜਿਸ ਲਈ ਵਕੀਲ ਸਾਹਿਬਾਨਾਂ ਦੀ ਪੁਰਜ਼ੋਰ ਮੰਗ ਤੇ ਐਡਵੋਕੇਟ ਸੁਰੇਸ਼ ਕਾਲੀਆ ਨੂੰ ਪ੍ਰਧਾਨ ਦੀ ਚੋਣ ਵਿੱਚ ਉਤਾਰਿਆ ਗਿਆ ਸੀ ਇਸ ਮੌਕੇ ਪ੍ਰਧਾਨ ਐਡਵੋਕੇਟ ਸੁਰੇਸ਼ ਕਾਲੀਆ,ਉਪ ਪ੍ਰਧਾਨ ਐਡਵੋਕੇਟ ਨਿਤਿਨ ਸ਼ਰਮਾ,ਜਨਰਲ ਸਕੱਤਰ ਐਡਵੋਕੇਟ ਅਜੈ ਕੰਡਾ ਨੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਵਕੀਲ ਭਾਈਚਾਰੇ ਦੇ ਸਹਿਯੋਗ ਨਾਲ ਇਹ ਸੰਭਵ ਹੋਇਆ ਹੈ
ਤੇ ਸਾਡੀ ਨਵੀਂ ਟੀਮ ਵਕੀਲ ਭਾਈਚਾਰੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋੜਕੇ ਚੱਲੇਗੀ ਅਤੇ ਵਕੀਲ ਸਾਹਿਬਾਨਾਂ ਦੇ ਭਲਾਈ ਲਈ ਉਹ ਹਰ ਵੇਲੇ ਤਨਦੇਹੀ ਨਾਲ ਮੇਹਨਤ ਕਰਨਗੇ ਤੇ ਹਰ ਵਕੀਲ ਸਾਹਿਬਾਨ ਨੂੰ ਕਿਸੇ ਵੀ ਤਰਾਹ ਦੀ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ
ਇਸ ਮੌਕੇ ਐਡਵੋਕੇਟ ਡੇਵਿਡ ਜੌਹਨ, ਐਡਵੋਕੇਟ ਪਵਨ ਕਾਲੀਆ,ਐਡਵੋਕੇਟ ਅਨੁਜ ਆਨੰਦ, ਐਡਵੋਕੇਟ ਡੀ ਐਸ ਭੰਡਾਲ, ਐਡਵੋਕੇਟ ਐਨ ਐਸ ਨੂਰ,ਐਡਵੋਕੇਟ ਸੁਸ਼ੀਲ ਕਪੂਰ,ਐਡਵੋਕੇਟ ਮਾਧਵ ਧੀਰ,ਐਡਵੋਕੇਟ ਸੁਰੇਸ਼ ਚੋਪੜਾ,ਐਡਵੋਕੇਟ ਗੁਲਸ਼ਨ ਸ਼ਰਮਾ,ਐਡਵੋਕੇਟ ਅਮਿਸ਼ ਕੁਮਾਰ,ਐਡਵੋਕੇਟ ਜਸਪ੍ਰੀਤ ਢਿੱਲੋਂ,ਐਡਵੋਕੇਟ ਗੁਰਮੀਤ ਸਿੰਘ ਬੌਬੀ,ਐਡਵੋਕੇਟ ਰਾਜੇਸ਼ ਕੁਮਾਰ,ਐਡਵੋਕੇਟ ਪਰਮਜੀਤ ਝੰਡ,ਐਡਵੋਕੇਟ ਕਰਨਪਾਲ ਸਿੰਘ ਚੱਡਾ, ਐਡਵੋਕੇਟ ਰਮਨ ਕੰਬੋਜ, ਐਡਵੋਕੇਟ ਰਾਘਵ ਧੀਰ,ਐਡਵੋਕੇਟ ਬਲਜੀਤ ਸਿੰਘ,ਐਡਵੋਕੇਟ ਸੁਸ਼ੀਲ ਰਾਵਲ,ਐਡਵੋਕੇਟ ਮੁਕੇਸ਼ ਗੁਪਤਾ,ਆਦਿ ਵਕੀਲ ਸਾਹਿਬਾਨਾਂ ਨੇ ਨਵੇਂ ਪ੍ਰਧਾਨ ਸੁਰੇਸ਼ ਕਾਲੀਆ,ਉਪ ਪ੍ਰਧਾਨ ਨਿਤਿਨ ਸ਼ਰਮਾ ਤੇ ਜਨਰਲ ਸਕੱਤਰ ਅਜੈ ਕੁਮਾਰ ਕੰਡਾ ਨੂੰ ਵਧਾਈ ਦਿੱਤੀ