ਜਿਲ੍ਹਾਂ ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋ 02 ਨਸ਼ਾ ਤਸਕਰ ਅਤੇ 06 ਨਸ਼ਾ ਤਸਕਰ ਔਰਤਾ ਨੂੰ ਵੱਖ-ਵੱਖ ਮੁਕੱਦਮਿਆ ਵਿੱਚ ਕੀਤਾ ਗ੍ਰਿਫਤਾਰ
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜਿੰਦਰ ਸਿੰਘ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਦੀ ਅਗਵਾਈ ਹੇਠ ਇਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਪਾਰਟੀ ਵੱਲੋ 02 ਨਸ਼ਾ ਤਸਕਰ ਅਤੇ 6 ਨਸ਼ਾ ਤਸਕਰ ਔਰਤਾ ਨੂੰ ਵੱਖ-ਵੱਖ ਮੁਕੱਦਮਿਆ ਵਿੱਚ ਕੀਤਾ ਗ੍ਰਿਫਤਾਰ
ਕਰਕੇ ਵੱਡੀ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 25-09-2022 ਨੂੰ SI ਸੰਜੀਵਨ ਸਿੰਘ ਇੰਚਾਰਜ ਚੌਂਕੀ
ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਸ਼ੰਕਰ ਮੌਜੂਦ ਸੀ ਕਿ ਮੁਖਬਰ ਖਾਸ ਦੀ ਇਤਲਾਹ ਪਰ ਟਾਹਲੀ ਰੋਡ ਸ਼ੰਕਰ ਵਿਖੇ ਨਿਰਮਲ ਉਰਫ ਨਿੰਮਾ ਪੁੱਤਰ ਸ਼ਿੰਦਰਪਾਲ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ
ਨਕੋਦਰ ਜਿਲ੍ਹਾ ਜਲੰਧਰ ਸਮੇਤ ਹੈਰੋਇਨ ਵਜ਼ਨੀ 12 ਗ੍ਰਾਮ ਅਤੇ ਨਸ਼ੀਲੀਆ ਗੋਲੀਆ 1000 ਕਾਬੂ ਕਰਕੇ ਮੁਕੱਦਮਾ ਨੰਬਰ 153 ਮਿਤੀ 25-09-2022 ਅ/ਧ 21 (ਬੀ),22-61-85 NDPS Act ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਰਜ
ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਇਸੇ ਤਰਾ ਮਿਤੀ 25-09-2022 ਨੂੰ SI ਜਸਵੀਰ ਸਿੰਘ ਨੰਬਰ ਥਾਣਾ ਸਦਰ ਨਕੋਦਰ ਜਿਲ੍ਹਾ
ਜਲੰਧਰ ਸਮੇਤ ਪੁਲਿਸ ਪਾਰਟੀ ਗਸ਼ਤ ਸੇ ਸਬੰਧ ਵਿੱਚ ਪਿੰਡ ਚੱਕ ਕਲਾਂ ਤੋਂ ਪਿੰਡ ਸ਼ੰਕਰ ਜਾ ਰਹੇ ਸੀ ਤਾਂ ਨਹਿਰ ਸੂਆ ਪਿੰਡ ਸ਼ੰਕਰ ਵਿਖੇ ਜਗਦੀਸ਼ ਰਾਜ ਉਰਫ ਦੀਸ਼ਾ ਪੁੱਤਰ ਬਾਬੂ ਰਾਮ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ
ਨੂੰ ਕਾਬੂ ਕਰਕੇ ਉਸ ਪਾਸੋ 140 ਨਸ਼ੀਲੇ ਕੈਪਸੂਲ ਸਮੇਤ ਭਾਰਤੀ ਡਰੱਗ ਮਨੀ 13,000/-ਰੁਪਏ ਅਤੇ ਕੁਲਵਿੰਦਰ ਕੌਰ ਉਰਫ ਕਿੰਦੇ ਪੁੱਤਰ ਸੁਖਦੇਵ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋ 110
ਨਸ਼ੀਲੇ ਕੈਪਸੂਲ ਅਤੇ ਨਿੰਮੋ ਪਤਨੀ ਸਤਨਾਮ ਸਿੰਘ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 100 ਨਸ਼ੀਲੇ ਕੈਪਸੂਲ ਬ੍ਰਾਮਦ ਕਰਕੇ ਮੁਕੱਦਮਾ ਨੰਬਰ 154 ਮਿਤੀ 25-09-2022 ਅ/ਧ 22 (ਬੀ)-61-
85 NDPS Act ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਇਸੇ ਤਰਾਂ ਮਿਤੀ 25-09-2022 ਨੂੰ ASI ਕੁਲਵਿੰਦਰ ਸਿੰਘ ਨੰਬਰ ਚੌਕੀ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਸਮੇਤ ਪੁਲਿਸ ਪਾਰਟੀ ਪਿੰਡ ਸਰੀਂਹ ਤੋ ਪਿੰਡ ਸ਼ੰਕਰ ਆ ਰਹੇ ਸੀ ਤਾ ਪਿੰਡ ਸ਼ੰਕਰ ਦੇ ਸਵਾਗਤੀ
ਗੋਟ ਨਜ਼ਦੀਕ ਕੁਸ਼ਲਿਆ ਪਤਨੀ ਸਿੰਦਰਪਾਲ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋ 05 ਨਸ਼ੀਲੇ ਟੀਕੇ ਬਿਨ੍ਹਾ ਲੈਵਲ ਸਮੇਤ ਨਸ਼ੀਲੀਆ ਗੋਲੀਆ ਕੁੱਲ 190 ਅਤੇ ਮਨਜੀਤ ਪੁੱਤਰ ਸ਼ਿੰਦਰਪਾਲ
ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਸਮੇਤ 06 ਨਸ਼ੀਲੇ ਟੀਕੇ ਸਮੇਤ ਨਸ਼ੀਲੀਆ ਗੋਲੀਆ 205 ਅਤੇ ਸੁਖਵਿੰਦਰ ਕੌਰ ਉਰਫ ਸ਼ਿੰਦੋ ਪਤਨੀ ਨਰਿੰਦਰ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਨੂੰ ਕਾਬੂ
ਕਰਕੇ ਉਸ ਪਾਸੋ 04 ਨਸ਼ੀਲੇ ਟੀਕੇ ਸਮੇਤ ਨਸ਼ੀਲੀਆ ਗੋਲੀਆ 200 ਅਤੇ ਭਾਰਤੀ ਕਰੰਸੀ ਡਰੱਗ ਮਨੀ 13,200/-ਰੁਪਏ ਅਤੇ ਜੋਤੀ ਪਤਨੀ ਰਮਨਦੀਪ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਪਾਸੋ 05 ਟੀਕੇ ਅਤੇ ਖੁੱਲੀਆ
ਨਸ਼ੀਲੀਆ ਗੋਲੀਆ 195 ਕਾਬੂ ਕਰਕੇ ਮੁਕੱਦਮਾ ਨੰਬਰ 155 ਮਿਤੀ 25-09-2022 ਅ/ਧ 22 (ਬੀ)-61-85 NDPS Act ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਕੁੱਲ ਬ੍ਰਾਮਦਗੀ:-1. 12 ਗ੍ਰਾਮ ਹੈਰੋਇਨ 2. 350 ਕੈਪਸੂਲ 3. 20 ਟੀਕੇ 4. ਡਰੱਗ ਮਨੀ 26,200/- ਰੁਪਏ 5.1790 ਨਸ਼ੀਲੀਆ ਗੋਲੀਆ