ਕਰਤਾਰਪੁਰ 27 ਅਕਤੂਬਰ ( ਜਸਵੰਤ ਵਰਮਾ ) ਸਰਹੱਦੀ ਜ਼ਿਲਾ ਤਰਨਤਾਰਨ ਵਿਖੇ ਜ਼ਿਮਨੀ ਚੋਣਾਂ ਵਿੱਚ ਜਨ ਸੈਲਾਬ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਕਰਤਾਰਪੁਰ ਤੋਂ ਹਲਕਾ ਵਿਧਾਇਕ ਬਲਕਾਰ ਸਿੰਘ ਜੋ ਕਿ ਦਿਨ ਰਾਤ ਆਪਣੇ ਵਰਕਰਾਂ ਨਾਲ ਲੋਕਾਂ ਵਿੱਚ ਡੋਰ ਟੂ ਡੋਰ ਜਾ ਜਾ ਕੇ ਲੋਕਾਂ ਵਿੱਚ ਵਿਚਰ ਰਹੇ ਹਨ ਉਹਨਾਂ ਨੇ ਗੱਲਬਾਤ ਦੋਰਾਨ ਦਸਿਆ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ ਹਰ ਗਲੀ ਹਰ ਪਿੰਡ ਵਿੱਚ ਜਨ ਸੈਲਾਬ ਦਿਨੋਂ ਦਿਨ ਵਧਦਾ ਜਾ ਰਿਹਾ ਹੈ
ਲੋਕ ਰਿਵਾਇਤੀ ਪਾਰਟੀਆਂ ਤੋਂ ਬਹੁਤ ਤੰਗ ਆ ਚੁੱਕੇ ਹਨ ਲੋਕ ਆਪ ਦਸਦੇ ਹਨ ਕਿ ਜਿਹੜੀ ਮੂਹਿਮ ਸਰਦਾਰ ਭਗਵੰਤ ਸਿੰਘ ਮਾਨ ਜੀ ਸੀ ਐਮ ਪੰਜਾਬ ਨੇ ਯੂਧ ਨਸ਼ਿਆਂ ਵਿਰੁੱਧ ਚਲਾ ਕੇ ਲੋਕਾਂ ਦੇ ਘਰਾਂ ਦੇ ਘਰ ਉਜੜਣ ਤੋਂ ਬਚਾਏ ਹਨ ਅਸੀਂ ਉਸ ਦਾ ਮੁੱਲ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮੱਤ ਨਾਲ ਜਿਤਾ ਕੇ ਮੋੜਾਂਗੇ ਸਰਦਾਰ ਬਲਕਾਰ ਸਿੰਘ ਜੀ ਹਲਕਾ ਵਿਧਾਇਕ ਕਰਤਾਰਪੁਰ ਉਹਨਾਂ ਨਾਲ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਜੀ ਮੰਤਰੀ ਲਾਲ ਜੀਤ ਸਿੰਘ ਭੁੱਲਰ ਵਿਧਾਇਕ ਵਿਜੇ ਸਿਗਲਾ ਜੀ ਵਿਧਾਇਕ ਇੰਦਰਵੀਰ ਸਿੰਘ ਨਿੱਜਰ ਜੀ ਵਿਧਾਇਕ ਮਦਨ ਲਾਲ ਬੱਗਾ ਜੀ ਮਾਰਕੀਟ ਕਮੇਟੀ ਚੇਅਰਮੈਨ ਸਰਦਾਰ ਗੁਰਪਾਲ ਸਿੰਘ ਪਾਲਾ ਜੀ ਸੀਨੀਅਰ ਆਗੂ ਬੀਰ ਚੰਦ ਸੁਰੀਲਾ ਜੀ ਵੀ ਲਗਾਤਾਰ ਲੋਕਾਂ ਵਿੱਚ ਵਿਚਰ ਰਹੇ ਹਨ

