ਕਰਤਾਰਪੁਰ 25 ਅਗਸਤ (ਜਸਵੰਤ ਵਰਮਾ ) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਥੰਮ ਜੀ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਇਸਤਰੀ ਸਤਿਸੰਗ ਸਭਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ I ਜਿਸ ਵਿਚ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲਾਂ ਵਿਚ ਕੀਰਤਨ ਦਰਬਾਰ ਸਜਾਇਆ ਗਿਆ I
ਜਿਸ ਵਿਚ ਸਮੂਹ ਇਸਤਰੀ ਸਤਿਸੰਗ ਸਭਾ ਅਤੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਭੰਗੂ ,ਸਾਹਿਬ ਕੌਰ, ਅਤੇ ਭਾਈ ਪੰਜਾਬ ਸਿੰਘ ਚੀਮਾ ਵਲੋ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ, ਅਤੇ ਪ੍ਰਚਾਰਕ ਭਾਈ ਫਰਿਆਦ ਸਿੰਘ ਵਲੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ I ਗੁਰੂ ਕਾ ਲੰਗਰ ਅਤੁੱਟ ਵਰਤਾਇਆ I ਸ਼੍ਰੀ ਗੁਰੂ ਅਰਜਨ ਦੇਵ ਜੀ ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਬੀਬੀ ਰਜਿੰਦਰ ਕੌਰ ਵਲੋ ਸੰਗਤਾਂ ਦਾ ਸਮਾਗਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ I
ਇਸ ਮੌਕੇ ਸੰਗਤਾਂ ਵਿਚ ਜੱਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਜਸਵਿੰਦਰ ਸਿੰਘ, ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ,ਸ਼ਹਿਰੀ ਪ੍ਰਧਾਨ ਸੇਵਾ ਸਿੰਘ, ਦਵਿੰਦਰ ਸਿੰਘ ਦਫਤਰ ਇੰਚਾਰਜ,ਬਲਵਿੰਦਰ ਸਿੰਘ ਤਿਮੋਵਾਲ, ਮਨਜੀਤ ਸਿੰਘ, ਮਾਸਟਰ ਅਮਰੀਕ ਸਿੰਘ, ਓਂਕਾਰ ਸਿੰਘ ਵਿਲੱਖੁ ,ਚਰਨਜੀਤ ਸਿੰਘ ਨਾਗੀ, ਮੱਖਣ ਸਿੰਘ, ਅਵਤਾਰ ਸਿੰਘ, ਸੁਮਨਦੀਪ ਸਿੰਘ, ਤਨਵੀਰ ਸਿੰਘ, ਸੁਖਰਾਜ ਸਿੰਘ, ਸਚਿਨ ਸਿੰਘ ,ਅਮਰਜੀਤ ਸਿੰਘ ਸੰਜੂ, ਨਵਲ ਸਿੰਘ, ਰਾਜ ਜੀਤ ਸਿੰਘ, ਮਨੀਕਰਨ ਸਿੰਘ, ਸਰਬਜੋਤ ਸਿੰਘ, ਬੀਬੀ ਰਜਿੰਦਰ ਕੌਰ, ਬੀਬੀ ਨਵਦੀਪ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਬਲਵਿੰਦਰ ਕੌਰ,ਬੀਬੀ ਗੁਰਨਾਮ ਕੌਰ, ਬੀਬੀ ਕੁਲਜੀਤ ਕੌਰ, ਬੀਬੀ ਬੱਬਲਿ ਕੌਰ ,ਬੀਬੀਰਾਜਵੰਤ ਕੌਰ, ਐਡਵੋਕੇਟ ਲਵਪ੍ਰੀਤ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਮਨਜੀਤ ਕੌਰ, ਹੋਰ ਵੀ ਬਹੁਤ ਗਿਣਤੀ ਵਿਚ ਸੰਗਤਾਂ ਮੌਜੂਦ ਸਨ I