ਕਰਤਾਰਪੁਰ 31 ਜੁਲਾਈ (ਜਸਵੰਤ ਵਰਮਾ) ਜਲੰਧਰ ਤੋਂ ਹੁਸ਼ਿਆਰਪੁਰ ਚਾਰ ਮਾਰਗੀ ਸੜਕ ਅਤੇ ਹੁਸ਼ਿਆਰਪੁਰ ਦੇ ਫਲਾਈਓਵਰ ਨੂੰ ਜਲਦ ਮੁਕੰਮਲ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫਦ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ,ਮੀਤ ਹੇਅਰ,ਸਰਦਾਰ ਮਾਲਵਿੰਦਰ ਸਿੰਘ ਕੰਗ ਅਤੇ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨੂੰ ਮਿਲਿਆ ਵਫਦ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਚਾਰ ਮਾਰਗੀ ਸੜਕ ਅਤੇ ਆਦਮਪੁਰ ਦੇ ਫਲਾਈ ਓਵਰ ਦਾ ਨਿਰਮਾਣ 2017 ਵਿੱਚ ਸ਼ੁਰੂ ਹੋਇਆ ਸੀ ਅਤੇ ਉਹ ਨਿਰਮਾਣ 2020 ਵਿੱਚ ਬੰਦ ਹੋ ਗਿਆ ਸੀ ਜਿਸ ਕਾਰਨ ਆਵਾਜਾਈ ਬਹੁਤ ਪ੍ਰਭਾਵਿਤ ਹੋਈ ਹੈ ਇਸ ਨੂੰ ਦੁਬਾਰਾ ਮੁਕੰਮਲ ਕੀਤਾ ਜਾਵੇ ਇਹ ਰੋਡ ਜਿੱਥੇ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਆਪਸ ਵਿੱਚ ਜੋੜਦਾ ਹੈ ਉਥੇ ਆਦਮਪੁਰ ਵਿੱਚ ਏਅਰ ਫੋਰਸ ਦਾ ਏਅਰ ਵੇਸ ਹੋਣ ਕਾਰਨ ਦੇਸ਼ ਦੀ ਸੁਰੱਖਿਆ ਦੇ ਪੱਖ ਤੋਂ ਮਹੱਤਵਪੂਰਨ ਕਸਬਾ ਹੈ
ਪਿਛਲੇ ਸਮੇਂ ਵਿੱਚ ਆਪਰੇਸ਼ਨ ਸੰਧੂਰ ਦੌਰਾਨ ਵੀ ਇਸ ਦੀ ਵਰਤੋਂ ਕੀਤੀ ਗਈ ਸੀ ਤੇ ਆਦਮਪੁਰ ਵਿਖੇ ਸਿਵਲ ਏਅਰਪੋਰਟ ਵੀ ਹੈ ਇਸੇ ਰਸਤੇ ਤੋਂ ਸ਼ਰਧਾਲੂ ਬਾਬਾ ਬਾਲਕ ਨਾਥ ਮਾਤਾ ਚਿੰਤਪੂਨੀ ਅਤੇ ਜਵਾਲਾ ਜੀ ਦੇ ਦਰਸ਼ਨ ਕਰਨ ਵਾਸਤੇ ਗੁਜਰਦੇ ਹਨ ਇਹ ਰੋਡ ਅੰਤਰਰਾਸ਼ਟਰੀ ਮਾਰਗ ਹੋਣ ਕਰਕੇ ਬਹੁਤ ਮਹੱਤਵਪੂਰਨ ਹੈ ਅਤੇ ਇਹ ਰੋਡ ਚਾਰ ਪੰਜ ਹਲਕਿਆਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਚਾਰ ਮਾਰਗੀ ਸੜਕ ਲਈ ਜਿਲਾ ਜਲੰਧਰ ਦੀ ਹਦੂਦ ਤੱਕ ਜਮੀਨ ਪੂਰੀ ਕਰ ਲਈ ਹੈ ਪਰ ਜਿਲਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੁਝ ਕਾਰਨਾਂ ਕਰਕੇ ਦੇਰੀ ਹੋ ਰਹੀ ਹੈ ਵਫਦ ਨੇ ਮੰਗ ਕੀਤੀ ਹੈ ਕਿ ਆਦਮਪੁਰ ਫਲਾਈਓਵਰ ਦਾ ਦੁਬਾਰਾ ਨਕਸ਼ਾ ਤੇ ਐਸਟੀਮੇਟ ਬਣਾ ਕੇ ਇਸ ਨੂੰ ਸਮਾਂਵੰਦ ਮੁਕੰਮਲ ਕੀਤਾ ਜਾਵੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵਫਦ ਨੂੰ ਵਿਸ਼ਵਾਸ ਦਵਾਇਆ ਹੈ ਕਿ ਇਸ ਸੜਕ ਅਤੇ ਫਲਾਈਓਵਰ ਨੂੰ ਜਲਦ ਹੀ ਉੱਚ ਪੱਧਰੀ ਮੀਟਿੰਗ ਕਰਕੇ ਇਸ ਪ੍ਰੋਜੈਕਟ ਨੂੰ ਜਲਦ ਹੀ ਮੁਕੰਮਲ ਕੀਤਾ ਜਾਵੇਗਾ।