By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸੰਗਰੂਰ ਵਿਖੇ ਗੰਨ ਹਾਊਸ ਵਿਖੇ ਹੋਈ ਅਸਲਾ ਚੋਰੀ ਦੀ ਵਾਰਦਾਤ ਨੂੰ ਸੰਗਰੂਰ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ, 5 ਵਿਅਕਤੀ ਗ੍ਰਿਫਤਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Punjab > ਸੰਗਰੂਰ ਵਿਖੇ ਗੰਨ ਹਾਊਸ ਵਿਖੇ ਹੋਈ ਅਸਲਾ ਚੋਰੀ ਦੀ ਵਾਰਦਾਤ ਨੂੰ ਸੰਗਰੂਰ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ, 5 ਵਿਅਕਤੀ ਗ੍ਰਿਫਤਾਰ
Punjabsangrur

ਸੰਗਰੂਰ ਵਿਖੇ ਗੰਨ ਹਾਊਸ ਵਿਖੇ ਹੋਈ ਅਸਲਾ ਚੋਰੀ ਦੀ ਵਾਰਦਾਤ ਨੂੰ ਸੰਗਰੂਰ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ, 5 ਵਿਅਕਤੀ ਗ੍ਰਿਫਤਾਰ

Talk Hindustan
Last updated: 2024/01/15 at 8:26 PM
Talk Hindustan
Share
3 Min Read
ਸੰਗਰੂਰ ਵਿਖੇ ਗੰਨ ਹਾਊਸ ਵਿਖੇ ਹੋਈ ਅਸਲਾ ਚੋਰੀ ਦੀ ਵਾਰਦਾਤ ਨੂੰ ਸੰਗਰੂਰ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ, 5 ਵਿਅਕਤੀ ਗ੍ਰਿਫਤਾਰ
SHARE
ਡੀਆਈਜੀ ਹਰਚਰਨ ਸਿੰਘ ਭੁੱਲਰ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ
ਸੰਗਰੂਰ , 15 ਜਨਵਰੀ : ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਪਟਿਆਲਾ ਰੇਂਜ ਪਟਿਆਲਾ ਸ੍ਰੀ ਹਰਚਰਨ ਸਿੰਘ ਭੁੱਲਰ ਨੇ ਅੱਜ ਪੁਲਿਸ ਲਾਈਨ ਸੰਗਰੂਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਐਸ.ਪੀ ਸੰਗਰੂਰ ਸ੍ਰੀ ਸਰਤਾਜ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਾਰਵਾਈ ਕਰਦੇ ਹੋਏ ਸ਼ਹਿਰ ਸੰਗਰੂਰ ਵਿਖੇ ਗੰਨ ਹਾਊਸ ਵਿੱਚ ਹੋਈ ਅਸਲਾ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ 05 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚੋਰੀਸ਼ੁਦਾ ਅਸਲਾ ਕੁੱਲ 14 ਵੈਪਨ ਸਮੇਤ 30 ਕਾਰਤੂਸ (05 ਪਿਸਟਲ, 05 ਰਿਵਾਲਵਰ, 03 ਬੰਦੂਕਾਂ, 01 ਰਾਇਫਲ) ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ, 01 ਇਲੈਕਟ੍ਰੀਕਲ ਕਟਰ, 01 ਹਥੌੜਾ ਅਤੇ 01 ਰਾਡ ਬ੍ਰਾਮਦ ਕਰਾਏ ਗਏ।
ਡੀਆਈਜੀ ਸ੍ਰੀ ਹਰਚਰਨ ਸਿੰਘ ਭੁੱਲਰ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 12-13/01/2024 ਦੀ ਦਰਮਿਆਨੀ ਰਾਤ ਨੂੰ ਚੰਚਲ ਗੰਨ ਹਾਊਸ ਸੰਗਰੂਰ ਵਿੱਚੋਂ ਨਾਮਲੂਮ ਵਿਅਕਤੀਆਂ ਵੱਲੋਂ ਅਸਲਾ ਅਤੇ ਕਾਰਤੂਸ ਚੋਰੀ ਕੀਤੇ ਗਏ ਸਨ ਜਿਸ ਤਹਿਤ ਚੰਚਲ ਕੁਮਾਰ ਪੁੱਤਰ ਚਤਰ ਭੁੱਜ ਗੋਇਲ ਵਾਸੀ ਮਕਾਨ ਨੰਬਰ 309, ਰਾਮ ਬਸਤੀ ਸੰਗਰੂਰ ਦੇ ਬਿਆਨ ਦੇ ਅਧਾਰ ਉਤੇ ਮੁਕੱਦਮਾ ਨੰਬਰ 04 ਮਿਤੀ 13/01/2024 ਅ/ਧ 380,457 ਹਿੰ: ਡੰ: ਅਤੇ 25/54/59 ਅਸਲਾ ਐਕਟ ਥਾਣਾ ਸਿਟੀ ਸੰਗਰੂਰ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਸ੍ਰੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ ਸੰਗਰੂਰ ਵੱਲੋਂ ਮੁਕੱਦਮਾ ਨੂੰ ਹੱਲ ਕਰਨ ਲਈ ਸ੍ਰੀ ਪਲਵਿੰਦਰ ਸਿੰਘ ਚੀਮਾ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਮਨੋਜ ਗੋਰਸੀ ਉਪ ਕਪਤਾਨ ਪੁਲਿਸ ਸਬ ਡਵੀਜਨ ਸੰਗਰੂਰ, ਸ੍ਰੀ ਸੁਖਦੇਵ ਸਿੰਘ, ਉਪ ਕਪਤਾਨ ਪੁਲਿਸ (ਡੀ) ਸੰਗਰੂਰ, ਇੰਸਪੈਕਟਰ ਅਮਰੀਕ ਸਿੰਘ ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ, ਥਾਣੇਦਾਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਸੰਗਰੂਰ, ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਖਨੌਰੀ ਅਤੇ ਇੰਸਪੈਕਟਰ ਸੰਦੀਪ ਸਿੰਘ ਮੁੱਖ ਅਫਸਰ ਥਾਣਾ ਦਿੜਬਾ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵੱਲੋਂ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਮੁਕੱਦਮਾ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 14 ਵੈਪਨ ਸਮੇਤ 30 ਜਿੰਦਾ ਕਾਰਤੂਸ (03 ਬੰਦੂਕਾਂ, ਇੱਕ ਰਾਇਫਲ, 05 ਪਿਸਟਲ ਅਤੇ 05 ਰਿਵਾਲਵਰ) ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ, 01 ਇਲੈਕਟ੍ਰੀਕਲ ਕਟਰ, 01 ਹਥੌੜਾ ਅਤੇ 01 ਰਾਡ ਬ੍ਰਾਮਦ ਕਰਾਏ ਗਏ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀਆਂ ਨੇ ਇਸ ਅਸਲੇ ਨਾਲ ਲੁੱਟ/ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਕਰਨ ਸਮੇਂ 03 ਕਥਿਤ ਦੋਸ਼ੀਆਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ, 02 ਦੋਸ਼ੀ ਮੋਨੇ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਚੋਰੀ ਕੀਤੇ ਅਸਲੇ ਦੀ ਪਾਤੜਾਂ ਜ਼ਿਲ੍ਹਾ ਪਟਿਆਲਾ ਵਿਖੇ ਦੁਰਵਰਤੋਂ ਕੀਤੀ ਗਈ ਹੈ, ਜਿਸ ਸਬੰਧੀ ਮੁਕੱਦਮਾ ਨੰਬਰ 07 ਮਿਤੀ 14.01.2024 ਅ/ਧ 336 ਹਿੰ: ਡੰ: ਅਤੇ 25,27/54/59 ਅਸਲਾ ਐਕਟ ਥਾਣਾ ਪਾਤੜਾਂ ਵਿਖੇ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ।
TAGGED: Crime
Share This Article
Facebook Twitter Whatsapp Whatsapp Telegram Copy Link
Share
Previous Article सेंट सोल्जर डिवाइन पब्लिक स्कूल में एन.सी. सी के कैडेट्स ने मनाया भारतीय सेना दिवस सेंट सोल्जर डिवाइन पब्लिक स्कूल में एन.सी. सी के कैडेट्स ने मनाया भारतीय सेना दिवस
Next Article पराली से भरी ट्रैक्टर ट्राली में घुसी ओवर स्पीड अनियंत्रित कार, दो महिलाओं समेत तीन की मौत पराली से भरी ट्रैक्टर ट्राली में घुसी ओवर स्पीड अनियंत्रित कार, दो महिलाओं समेत तीन की मौत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?