ਸੰਗਰੂਰ,19 ਫਰਵਰੀ : ਪੰਜਾਬ ਨੰਬਰਦਾਰ ਯੂਨੀਅਨ ਸਮਰਾ ਰਜਿ 643 ਵਲੋਂ 7 ਮਾਰਚ ਨੂੰ ਭਗਵੰਤ ਮਾਨ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿਚ ਸੰਗਰੂਰ ਵਿਖੇ ਕੀਤਾ ਜਾ ਰਿਹਾ ਪੰਜਾਬ ਪੱਧਰੀ ਹਜ਼ਾਰਾਂ ਦਾ ਇਕੱਠ ਮਾਨ ਸਰਕਾਰ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਨੰਬਰਦਾਰਾਂ ਦੀਆਂ ਮੰਗਾਂ ਲਾਗੂ ਕਰਨ ਲਈ ਸੋਚਣ ਨੂੰ ਮਜਬੂਰ ਕਰ ਦੇਵੇਗਾ। ਅੱਜ 7
ਮਾਰਚ 2024 ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਦੀਵਾਨ ਹਾਲ ਵਿੱਚ ਸੰਗਰੂਰ ਵਿਖੇ ਕੀਤੀ ਜਾ ਰਹੀ ਪੰਜਾਬ ਪੱਧਰੀ ਵਿਸ਼ਾਲ ਰੋਸ ਰੈਲੀ ਦੇ ਪ੍ਰਬੰਧਾ ਲਈ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਸੰਗਰੂਰ ਵਿਖੇ ਪੰਜਾਬ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ
ਬਾਡੀ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰੈਲੀ ਨੂੰ ਕਾਮਯਾਬ ਕਰਨ ਲਈ ਕਮੇਟੀਆਂ ਗਠਤ ਕਰਕੇ ਡਿਊਟੀਆਂ ਲਗਾਈਆਂ ਗਈਆਂ ਅਤੇ ਹਰੇਕ ਜ਼ਿਲ੍ਹੇ ਨੂੰ ਘੱਟੋ ਘੱਟ 15-15 ਸੋ ਨੰਬਰਦਾਰ ਲੈ ਕੇ ਆਉਣ ਲਈ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਲੋਂ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ
ਮੰਗ ਪੱਤਰ ਏ ਡੀ ਰਾਹੀਂ ਰੋਸ ਰੈਲੀ ਦੀ ਮਨਜ਼ੂਰੀ ਲਈ ਦਿੱਤਾ ਗਿਆ। ਇਸ ਮੌਕੇ ਸਮਰਾ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਨਾਲ ਕੀਤਾ ਚੋਣ ਵਾਅਦਾ ਤਰੁੰਤ ਪੂਰਾ ਕੀਤਾ ਜਾਵੇ ਨਹੀਂ ਤਾਂ ਲੋਕ ਸਭਾ ਚੋਣਾਂ ਵਿੱਚ ਮਾਨ ਸਰਕਾਰ ਦੇ ਵਿਰੋਧ ਵਿਚ ਵੋਟ ਪਾ ਕੇ ਨੰਬਰਦਾਰ ਆਪਣਾ ਰੋਸ ਜ਼ਾਹਿਰ ਕਰਨਗੇ। ਪੰਜਾਬ ਨੰਬਰਦਾਰ ਯੂਨੀਅਨ ਸਮਰਾ ਰਜਿ
643 ਦੀ ਸੰਗਰੂਰ ਵਿਖੇ ਹੋਈ ਮੀਟਿੰਗ ਵਿੱਚ ਤਰਨਤਾਰਨ ਜ਼ਿਲ੍ਹੇ ਤੋਂ ਮਨਪ੍ਰੀਤ ਸਿੰਘ ਭਲਾਈਪੁਰ ਐਗਜੈਟਿਵ ਮੈਂਬਰ ਪੰਜਾਬ, ਸ਼ਿੰਗਾਰਾ ਸਿੰਘ ਲਾਖਨਾ ਮੀਤ ਪ੍ਰਧਾਨ , ਗੁਰਸ਼ਰਨ ਸਿੰਘ ਭਗਵਾਨਪੁਰ ਤਹਿਸੀਲ ਪ੍ਰਧਾਨ ਭਿੱਖੀਵਿੰਡ ਨੇ ਰਸ਼ਪਾਲ ਸਿੰਘ ਕੁਲਾਰ ਸੂਬਾ ਸਕੱਤਰ ਨਾਲ ਪਹੁੰਚ ਕੇ ਜਿਲੇ ਵਲੋਂ ਹਾਜਰੀ ਭਰੀ। ਬਹੁਤ ਬਹੁਤ ਧੰਨਵਾਦ। ਇਸ ਮੌਕੇ ਪੰਜਾਬ ਬਾਡੀ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ।