ਜਲੰਧਰ: ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੀ ਇੱਕ ਮੀਟਿੰਗ ਜਲੰਧਰ ਦੀ ਤਹਿਸੀਲ ਕੰਪਲੈਕਸ ਵਿਖੇ ਬਣੇ ਪੰਜਾਬ ਨੰਬਰਦਾਰ ਯੂਨੀਅਨ ਦੇ ਦਫ਼ਤਰ ਵਿੱਚ ਹੋਈ, ਇਹ ਮੀਟਿੰਗ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਜਲੰਧਰ ਸ਼ਹਿਰੀ ਦੇ ਸਮੂਹ ਲੰਬੜਦਾਰ ਉਪਸਥਿਤ ਹੋਏ ਅਤੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ,ਇਸ ਮੌਕੇ ਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਜੀ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਪਹੁੰਚੇ ਇਸ ਮੌਕੇ ਤੇ ਸਮੂਹ ਨੰਬਰਦਾਰਾਂ ਵੱਲੋਂ ਇਲੈਕਸ਼ਨਾਂ ਨੂੰ ਲੈ ਕੇ ਏਜੰਡਾ ਤਿਆਰ ਕੀਤਾ ਗਿਆ
ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੰਬਰਦਾਰ ਯੂਨੀਅਨ ਦੀ ਜਨਰਲ ਬਾਡੀ ਦੀ ਮੀਟਿੰਗ ਜਲੰਧਰ ਵਿੱਚ ਹੋਣ ਦੀ ਗੱਲ ਵੀ ਪੰਜਾਬ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਨੇ ਕਹੀ, ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਦੀ ਪੰਜਾਬ ਬਾਡੀ ਦੀ ਇੱਕ ਮੀਟਿੰਗ ਜਲੰਧਰ ਵਿੱਚ ਕੀਤੀ ਜਾਵੇਗੀ ਅਤੇ ਜਿਸ ਵਿੱਚ ਪੰਜਾਬ ਬਾਡੀ ਦੇ ਸਮੂਹ ਅਹੁਦੇਦਾਰ ਅਤੇ ਜਲੰਧਰ ਸ਼ਹਿਰੀ ਅਤੇ ਦਿਹਾਤੀ ਦੇ ਸਮੂਹ ਲੰਬੜਦਾਰ ਹਾਜ਼ਰ ਹੋਣਗੇ, ਉਹਨਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਇਲੈਕਸ਼ਨਾਂ ਨੂੰ ਲੈ ਕੇ ਵਿਉਂਤਬੰਦੀ ਬਣਾਈ ਜਾਏਗੀ ,
ਇਸ ਮੌਕੇ ਤੇ ਇਸ ਮੀਟਿੰਗ ਵਿੱਚ ਸਿੰਗਾਰਾ ਸਿੰਘ ਸਮਰਾ ਪ੍ਰੈੱਸ ਸਕੱਤਰ ਨੰਬਰਦਾਰ ਯੂਨੀਅਨ ਪੰਜਾਬ,ਜਲੰਧਰ ਤਹਿਸੀਲ ਇੱਕ ਦੇ ਪ੍ਰਧਾਨ ਨੰਬਰਦਾਰ ਮੰਗਾ ਸਿੰਘ ਸ਼ੇਰ ਗਿੱਲ, ਤਹਿਸੀਲ ਦੋ ਦੇ ਪ੍ਰਧਾਨ ਨੰਬਰਦਾਰ ਕੈਲਾਸ਼ ਕੁਮਾਰ, ਤਹਿਸੀਲ ਦੋ ਦੇ ਵਾਈਸ ਪ੍ਰਧਾਨ ਨੰਬਰਦਾਰ ਦਰਸ਼ਨ ਕੁਮਾਰ, ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਖਜਾਨਚੀ ਨੰਬਰਦਾਰ ਮਦਨ ਲਾਲ, ਮੀਡੀਆ ਇੰਚਾਰਜ ਨੰਬਰਦਾਰ ਨਵਜੋਤ ਸਿੰਘ, ਸਲਾਹਕਾਰ ਨੰਬਰਦਾਰ ਸੁਰਿੰਦਰ ਸਿੰਘ, ਸਹਾਇਕ ਖਜਾਨਚੀ ਨੰਬਰਦਾਰ ਵਿਦਿਆ ਸਾਗਰ,
ਸਲਾਹਕਾਰ ਨੰਬਰਦਾਰ ਰੇਸ਼ਮ ਪਾਲ ਸਿੰਘ ਬਿੱਟਾ, ਨੰਬਰਦਾਰ ਲਖਵਿੰਦਰ ਸਿੰਘ ਸੀਨੀਅਰ ਸਲਾਹਕਾਰ ਅਤੇ ਕਰਤਾਰਪੁਰ ਦੇ ਪਿੰਡ ਰਾਮ ਸਿੰਘਪੁਰ ਦੇ ਨੰਬਰਦਾਰ ਚਰਨਜੀਤ ਸਿੰਘ ਤਹਿਸੀਲ ਇੱਕ ਦੇ ਵਾਈਸ ਪ੍ਰਧਾਨ ਨੰਬਰਦਾਰ ਸੁਖਵਿੰਦਰ ਰਾਮ, ਨੰਬਰਦਾਰ ਰਜਿੰਦਰ ਕੁਮਾਰ, ਨੰਬਰਦਾਰ ਇੰਦਰਜੀਤ ਸਿੰਘ, ਨੰਬਰਦਾਰ ਬਲਵਿੰਦਰ ਪਾਲ ਬੰਗਾ, ਨੰਬਰਦਾਰ ਤਰਸੇਮ ਲਾਲ, ਨੰਬਰਦਾਰ ਹਰਬੰਸ ਲਾਲ, ਨੰਬਰਦਾਰ ਹਰਿੰਦਰ ਪਾਲ ਆਦਿ ਮੌਜੂਦ ਸਨ