ਬਠਿੰਡਾ, 23 ਫ਼ਰਵਰੀ, 2023: ‘ਆਮ ਆਦਮੀ ਪਾਰਟੀ’ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਵੀਰਵਾਰ ਸਵੇਰੇ ਵਿਜੀਲੈਂਸ ਦੀ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ।
ਅਜੇ ਵਿਜੀਲੈਂਸ ਦਾ ਗ੍ਰਿਫ਼ਤਾਰੀ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਵਿਜੀਲੈਂਸ ਦੇ ਸੂਤਰਾਂ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਵਿਧਾਇਕ ਨੂੰ ਰਾਜਪੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅੱਜ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਰਸ਼ਿਮ ਗਰਗ ਦੀ ਗ੍ਰਿਫ਼ਤਾਰੀ ਮੌਕੇ ਹੀ ਵਿਧਾਇਥ ਅਮਿਤ ਰਤਨ ਤੋਂ ਵੀ ਸਰਕਟ ਹਾਊਸ ਵਿੱਚ ਹੀ ਲਗਪਗ 4 ਘੰਟੇ ਤਕ
ਪੁੱਛ ਗਿੱਛ ਕੀਤੀ ਗਈ ਸੀ।
ਅੱਜ ਵਿਧਾਇਕ ਦਾ ਮੈਡੀਕਲ ਕਰਾਉਣ ਉਪਰੰਤ ਉਸਨੂੰ ਵਿਜੀਲੈਂਸ ਦਫ਼ਤਰ ਲਿਆਂਦਾ ਗਿਆ ਹੈ ਜਿੱਥੇ ਪੀ.ਏ. ਦੇ ਆਹਮੋ ਸਾਹਮਣੇ ਬਿਠਾ ਕੇ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਹੀ ਰਸ਼ਿਮ ਗਰਗ ਦਾ ਰਿਮਾਂਡ ਖ਼ਤਮ ਹੋਣਾ ਸੀ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਹੁਣ ਸੰਭਾਵਨਾ ਹੈ ਕਿ ਵਿਧਾਇਕ ਅਤੇ ਪੀ.ਏ. ਦੋਹਾਂ ਨੂੰ ਇਸ ਸਾਂਝੇ ਕੇਸ ਵਿੱਚ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।
ਵਿਧਾਇਕ ਅਮਿਤ ਰਤਨ ਦਾ ਨਾਂਅ ਬੀਤੇ ਦਿਨੀਂ ਉਸ ਵੇਲੇ ਚਰਚਾ ਵਿੱਚ ਆਇਆ ਸੀ
ਜਦ ਲੰਘੇ ਵੀਰਵਾਰ 16 ਫਰਵਰੀ ਵਿਧਾਇਕ ਅਮਿਤ ਰਤਨ ਦਾ ਨਾਂਅ ਬੀਤੇ ਦਿਨੀਂ ਉਸ ਵੇਲੇ ਚਰਚਾ ਵਿੱਚ ਆਇਆ ਸੀ ਜਦ ਲੰਘੇ ਵੀਰਵਾਰ 16 ਫ਼ਰਵਰੀ ਨੂੰ ਉਨ੍ਹਾਂ ਦੇ ਨਿੱਜੀ ਪੀ.ਏ.ਰਸ਼ਿਮ ਗਰਗ ਨੂੰ ਸਰਕਟ ਹਾਊਸ ਵਿਖ਼ੇ ਇਕ ਵਾਹਨ ਵਿੱਚ ਸਰਪੰਚ ਦੇ ਪਤੀ ਤੋਂ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਰਪੰਚ ਦਾ ਦੋਸ਼ ਸੀ ਕਿ ਰਸ਼ਿਮ ਗਰਗ ਵੱਲੋਂ ਉਸ ਤੋਂ ਵਿਧਾਇਕ ਅਮਿਤ ਰਤਨ ਦੇ ਨਾਂਅ ‘ਤੇ 5 ਲੱਖ ਰੁਪਏ ਮੰਗੇ ਗਏ ਸਨ।

