ਫ਼ਰੀਦਕੋਟ 31 ਜਨਵਰੀ 2024 : ਲੋਕਪਾਲ ਨਰੇਗਾ ਅਤੇਪੀ.ਐਮ.ਏ.ਵਾਈ ਫਰੀਦਕੋਟ ਨੇ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਸਕੂਲ ਵਿੱਚ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਨਿਰੀਖਣ ਮੌਕੇ ਉੱਥੇ 12 ਵਿਅਕਤੀ ਕੰਮ ਕਰਦੇ ਪਾਏ ਗਏ। ਇਸ ਮੌਕੇ ਲੋਕਪਾਲ ਰਣਬੀਰ ਸਿੰਘ ਬਾਠ ਨੇ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ। ਉੱਥੇ ਕੰਮ ਕਰ ਰਹੇ ਮਜਦੂਰਾਂ ਨੇ ਅਕਤੂਬਰ ਮਹੀਨੇ ਦੇ ਪੈਸੇ ਨਾ ਮਿਲਣ ਦੀ ਸਮੱਸਿਆ ਲੋਕਪਾਲ ਨੂੰ ਦੱਸੀ,
ਲੋਕਪਾਲ ਨੇ ਕਿਹਾ ਕਿ ਉਹ ਜਲਦੀ ਹੀ ਮਜਦੂਰਾਂ ਦੀ ਇਸ ਸਮੱਸਿਆ ਦਾ ਹੱਲ ਕਰਨਗੇ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਦਾ ਕੋਈ ਸੁਝਾਅ ਜਾਂ ਸਮੱਸਿਆ ਹੈ ਤਾਂ ਉਹ ਲੋਕਪਾਲ ਦੇ ਵਟਸਐਪ ਨੰਬਰ 98131-76557 ‘ਤੇ ਵੀ ਸੰਪਰਕ ਕਰ ਸਕਦੇ ਹਨ।ਉਨ੍ਹਾਂ ਸਮੂਹ ਮਜ਼ਦੂਰਾਂ ਨੂੰ ਕਿਹਾ ਕਿ ਉਹ ਆਪਣੀਆਂ ਕੰਮ ਦੀਆਂ ਮੰਗਾਂ ਸਰਪੰਚ, ਜੀਆਰਐਸ ਜਾਂ ਬੀਡੀਪੀਓ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਅਤੇ ਰਸੀਦ ਪ੍ਰਾਪਤ ਕਰਨ ਤਾਂ ਜੋ, ਉਨ੍ਹਾਂ ਨੂੰ ਸਮੇਂ ਸਿਰ ਕੰਮ ਦਿੱਤਾ ਜਾ ਸਕੇ।
https://talkhindustan.com/wp-content/uploads/2024/12/Christmas-Ad.jpg