📍ਨੰਬਰਦਾਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ ਤੇਜ : ਸਮਰਾ
*ਜਲੰਧਰ: ਨੰਬਰਦਾਰ ਯੂਨੀਅਨ ਪੰਜਾਬ ( 643) ਦੀ ਜਲੰਧਰ ਇਕਾਈ ਵੱਲੋ ਇੱਕ ਜਰੂਰੀ ਮੀਟਿੰਗ ਜਲੰਧਰ ਦੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਵੇਗੀ, ਇਹ ਜਾਣਕਾਰੀ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਦਾ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿੱਚ ਕਈ ਜਿਲਿਆਂ ਦੇ ਬਾਡੀ ਦੇ ਅਹੁਦੇਦਾਰ ਨੰਬਰਦਾਰ ਸਾਹਿਬਾਨ ਵੀ ਸ਼ਾਮਿਲ ਹੋਏ ਇਸ ਮੌਕੇ ਤੇ ਇਸ ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਜੀ ਸਮਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ

ਇਸ ਮੌਕੇ ਤੇ ਨੰਬਰਦਾਰ ਯੂਨੀਅਨ ਦੇ ਮਨਾਏ ਗਏ ਸਥਾਪਨਾ ਦਿਵਸ ਤੇ ਮੌਕੇ ਤੇ ਪਹੁੰਚੇ ਨੰਬਰਦਾਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ ਦੇ ਪ੍ਰਧਾਨ ਹਰਕੰਵਲ ਸਿੰਘ ਮੁਧ ਆਪਣੇ ਸਾਥੀਆਂ ਸਮੇਤ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨੰਬਰਦਾਰ ਯੂਨੀਅਨ ਲਗਾਤਾਰ ਸੰਘਰਸ਼ ਕਰਦੀਆ ਆ ਰਹੀ ਹੈ ਲੇਕਿਨ ਪੰਜਾਬ ਸਰਕਾਰ ਵੱਲੋਂ ਹਰ ਵਾਰ ਅਣਗੋਲਿਆ ਕੀਤਾ ਜਾਂਦਾ ਹੈ

ਉਹਨਾਂ ਨੇ ਕਿਹਾ ਕਿ 2027 ਦੇ ਅਸੇਬਲੀ ਇਲੈਕਸ਼ਨ ਆਉਣ ਵਾਲੇ ਹਨ ਉਹਨਾਂ ਕਿਹਾ ਕਿ ਇਹਨਾਂ ਇਲੈਕਸ਼ਨਾਂ ਵਿੱਚ ਨੰਬਰ ਦਾ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣਗੇ ਉਹਨਾਂ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਨਾ ਮੰਨਿਆ ਤਾਂ ਇਸਦੇ ਨਤੀਜੇ ਵਿਧਾਨ ਸਭਾ ਇਲੈਕਸ਼ਨਾਂ ਵਿੱਚ ਭੁਗਤਣੇ ਪੈ ਸਕਦੇ ਹਨ ਉਹਨਾਂ ਨੇ ਕਿਹਾ ਕੇ ਨੰਬਰਦਾਰ ਹਮੇਸ਼ਾ ਹੀ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਹਨ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਨੰਬਰ ਦਾ ਦੀਆਂ ਹੱਕੀ ਮੰਗਾਂ ਨੂੰ ਅਣਗੋਲਿਆ ਕੀਤਾ ਜਾਂਦਾ ਹੈ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਮੈਨੀਫੈਸਟੋ ਵਿੱਚ ਕੀਤੇ ਹੋਏ ਵਾਅਦਿਆਂ ਵਿੱਚ ਨੰਬਰਦਾਰਾਂ ਦੇ ਮਾਣ ਭੱਤੇ ਵਧਾਉਣ ਦੀ ਗੱਲ ਵੀ ਕੀਤੀ ਗਈ ਸੀ ਜੋ ਚਾਰ ਸਾਲ ਬੀਤ ਜਾਣ ਤੱਕ ਪੂਰੀ ਨਹੀਂ ਕੀਤੀ

ਉਹਨਾਂ ਨੇ ਕਿਹਾ ਕਿ ਇਹ ਇੱਕ ਆਖਰੀ ਸਾਲ ਬਚਿਆ ਹੈ ਅਗਰ ਸਰਕਾਰ ਨੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਜਿਸ ਵਿੱਚ ਮਾਣ ਭੱਤਾ ਵਧਾਉਣਾ ਨੰਬਰਦਾਰੀ ਜੱਦੀ ਪੁਸ਼ਤੀ ਕਰਨੀ, ਟੋਲ ਪਲਾਜਿਆ ਤੇ ਨੰਬਰਦਾਰਾ ਦਾ ਟੋਲ ਫਰੀ ਕਰਨਾ, ਆਦੀ ਮੰਗਾਂ ਸ਼ਾਮਿਲ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਵਾਅਦੇ ਕਰਦੀ ਆਈ ਹੈ ਪਰ ਆਪਣਾ ਵਾਅਦਾ ਕਦੀ ਪੂਰਾ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਆਪਣਾ ਇੱਕ ਵੀ ਵਾਅਦਾ ਨੰਬਰਦਾਰਾਂ ਦਾ ਪੂਰਾ ਨਹੀਂ ਕੀਤਾ ਸਰਦਾਰ ਸਮਰਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰੇ,

*ਇਸ ਮੌਕੇ ਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਰਸਪਾਲ ਸਿੰਘ ਰਾਮਪੁਰ ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਸੁਰਜੀਤ ਸਿੰਘ ਨਨਹੇੜਾ, ਨੰਬਰਦਾਰ ਹੁਸ਼ਿਆਰ ਸਿੰਘ ਚੰਡੇਰ, ਨੰਬਰਦਾਰ ਜਸਵੰਤ ਸਿੰਘ, ਨੰਬਰਦਾਰ ਹੁਸ਼ਿਆਰਪੁਰ ਨੰਬਰਦਾਰ ਜਸਵੰਤ ਸਿੰਘ ਚੌਟਾਲਾ, ਨੰਬਰਦਾਰ ਕਰਮਜੀਤ ਸਿੰਘ ਜਿਲਾ ਪ੍ਰਧਾਨ ਸੰਗਰੂਰ, ਨੰਬਰਦਾਰ ਵਰਿੰਦਰ ਕੁਮਾਰ ਚੌਧਰੀ ਰੋਪੜ, ਨੰਬਰਦਾਰ ਹਰਵੰਤ ਸਿੰਘ ਪ੍ਰਧਾਨ ਨਵਾਂ ਸ਼ਹਿਰ, ਨੰਬਰਦਾਰ ਹਰਪਾਲ ਸਿੰਘ ਪੰਨੂ ਪ੍ਰਧਾਨ ਅੰਮ੍ਰਿਤਸਰ, ਨੰਬਰਦਾਰ ਹਰਦਰਸ਼ਨ ਸਿੰਘ ਪ੍ਰਧਾਨ ਬਰਨਾਲਾ,ਨੰਬਰਦਾਰ ਹਰਨੇਕ ਸਿੰਘ ਲੋਹੀਆਂ ਖਾਸ, ਨੰਬਰਦਾਰ ਭਜਨ ਸਿੰਘ ਕਰਤਾਰਪੁਰ, ਨੰਬਰਦਾਰ ਚਰਨਜੀਤ ਸਿੰਘ ਕਰਤਾਰਪੁਰ, ਨੰਬਰਦਾਰ ਸਵਰਨ ਸਿੰਘ ਭੋਗਪੁਰ, ਨੰਬਰਦਾਰ ਅਜੈਬ ਸਿੰਘ ਮਹਿਤਪੁਰ, ਨੰਬਰਦਾਰ ਰਘਬੀਰ ਸਿੰਘ, ਨੰਬਰਦਾਰ ਜਰਨੈਲ ਸਿੰਘ ਰਸਪਾਲ ਸਿੰਘ ਮੁਧ,

ਨੰਬਰਦਾਰ ਸੰਤੋਖ ਸਿੰਘ,ਨੰਬਰਦਾਰ ਗੁਰਸ਼ਰਨਜੀਤ ਸਿੰਘ ਰਾਜਾ ਮੀਆ ਭੰਦੇਰ,ਨੰਬਰਦਾਰ ਸੁਰਿੰਦਰ ਸਿੰਘ ਤੂਰ, ਨੰਬਰਦਾਰ ਕੁਲਵੰਤ ਸਿੰਘ ਪ੍ਰਧਾਨ ਗੁਰਦਾਸਪੁਰ ਸਤਵਿੰਦਰ ਸਿੰਘ ਸੱਤਾ ਸੁਲਤਾਨਪੁਰ ਨੰਬਰਦਾਰ ਸਾਹਿਬ ਸਿੰਘ ਮੀਤ ਪ੍ਰਧਾਨ ਸੁਲਤਾਨਪੁਰ, ਲੰਬਰਦਾਰ ਲੈਬਰ ਸਿੰਘ ਸੁਲਤਾਨਪੁਰ, ਤਹਿਸੀਲ -2 ਦੇ ਪ੍ਰਧਾਨ ਨੰਬਰਦਾਰ ਕੈਲਾਸ਼ ਕੁਮਾਰ, ਤਹਿਸੀਲ -1 ਦੇ ਪ੍ਰਧਾਨ ਨੰਬਰਦਾਰ ਮੰਗਾ ਸਿੰਘ ਸ਼ੇਰਗਿੱਲ, ਨੰਬਰਦਾਰ ਨਵਜੋਤ ਸਿੰਘ ਨੰਬਰਦਾਰ ਜਰਨੈਲ ਸਿੰਘ ਨੰਬਰਦਾਰ ਹਰਜਿੰਦਰ ਸਿੰਘ ਨੰਬਰਦਾਰ ਸੁਖਵਿੰਦਰ ਰਾਮ ਨੰਬਰਦਾਰ ਹਰਬੰਸ ਲਾਲ, ਨੰਬਰਦਾਰ ਸਰਬਜੀਤ ਸਿੰਘ, ਨਕੋਦਰ ਤਹਿਸੀਲ ਦੇ ਪ੍ਰਧਾਨ ਕਮਲਜੀਤ ਸਿੰਘ ਹੇਅਰ, ਨੰਬਰਦਾਰ ਰੇਸ਼ਮ ਪਾਲ ਸਿੰਘ ਬਿੱਟਾ, ਨੰਬਰਦਾਰ ਮਹਿਮੀ ਨਕੋਦਰ ਅਤੇ ਹੋਰ ਵੀ ਨੰਬਰਦਾਰ ਮੌਜੂਦ ਸਨ!

