ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ; ਗੁਰਪਾਲ ਇੰਡੀਅਨ
ਕਪੂਰਥਲਾ(ਗੌਰਵ ਮੜੀਆ )ਬੀਤੇ ਦਿਨੀ ਨਗਰ ਨਿਗਮ ਦੀ ਟੀਮ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਬਜ਼ੀ ਮੰਡੀ ਵਿਖੇ ਕੀਤੀ ਗਈ ਕਾਰਵਾਈ ਦੇ ਰੋਸ ਵਜੋਂ ਪਿਛਲੇ ਤਿੰਨ ਦਿਨਾਂ ਤੋਂ ਕਪੂਰਥਲਾ ਸ਼ਹਿਰ ਦੀਆਂ ਦੋਵੇਂ ਹੀ ਸਬਜ਼ੀ ਮੰਡੀਆਂ ਪੁਰਾਣੀ ਅਤੇ ਨਵੀਂ ਦੇ ਸਬਜ਼ੀ ਤੇ ਫ਼ਲ ਵਿਕੇ੍ਤਾਵਾਂ ਵੱਲੋਂ ਦੁਕਾਨਾਂ ਬੰਦ ਕਰ ਕੇ ਨਗਰ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਾਇਆ ਗਿਆ ਸੀ।ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੀ ਕਿਉਂਕਿ ਜਿਥੇ ਲੋਕਾਂ ਨੂੰ ਸਬਜੀ ਲੈਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ
ਉਥੇ ਦੁਕਾਨਦਾਰ ਭਰਾਵਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਸੀ।ਇਸ ਸਮੱਸਿਆ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮ ਕਲੇਰ ਨਾਲ ਗੱਲਬਾਤ ਕਰਕੇ ਇਸ ਮਸਲੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ।ਜਿਸ ਤੋਂ ਬਾਅਦ ਗੁਰਪਾਲ ਸਿੰਘ ਇੰਡੀਅਨ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਪੁਰਾਣੀ ਸਬਜ਼ੀ ਮੰਡੀ ਵਿਖੇ ਪਹੁੰਚੇ ਜਿੱਥੇ ਉਨ੍ਹਾਂਨੇ ਦੁਕਾਨਦਾਰ ਭਰਾਵਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਤੇ ਨਾਲ ਹੀ ਉਨ੍ਹਾਂਨੂੰ ਸਬਜ਼ੀ ਮੰਡੀ ਵਿੱਚ ਟਰੈਫਿਕ ਦੇ ਕਾਰਨ ਸ਼ਹਿਰ ਦੀ ਆਮ ਜਨਤਾ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਜਾਣੂ ਕਰਵਾਇਆ ਤੇ ਨਗਰ ਨਿਗਮ ਵਲੋਂ ਤੈਅ ਕੀਤੀ ਜਗ੍ਹਾ ਤੇ ਆਪਣੀਆਂ ਦੁਕਾਨਾਂ ਨੂੰ ਲਗਾਉਣ ਦੀ ਅਪੀਲ ਕੀਤੀ ਤੇ ਨਾਲ ਹੀ ਰੇਹੜੀਆਂ ਵਾਲਿਆਂ ਨੂੰ ਢੁੱਕਵੀਂ ਜਗ੍ਹਾ ਦੇ ਕੇ ਅੱਜ ਤਿੰਨ ਦਿਨਾਂ ਤੋਂ ਬੰਦ ਪਈ ਸਬਜੀ ਮੰਡੀ ਨੂੂੰ ਖੁਲਵਾ ਦਿੱਤਾ
ਜਿਸ ਤੋਂ ਬਾਅਦ ਉੱਥੇ ਮਜੂਦ ਲੋਕਾਂ ਨੇ ਗੁਰਪਾਲ ਇੰਡੀਅਨ ਜਿੰਦਾਬਾਦ,ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰੇ ਵੀ ਲਗਾਏ।ਇਸ ਦੌਰਾਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ,ਇਸ ਲਈ ਇਸ ਸਰਕਾਰ ਦੇ ਰਾਜ ਵਿੱਚ ਕਿਸੇ ਵੀ ਸ਼ਹਿਰ ਨਿਵਾਸੀ ਨਾਲ ਧੱਕਾ ਨਹੀਂ ਕੀਤਾ ਜਾਵੇਗਾ।ਇਸ ਮੌਕੇ ਤੇ ਪ੍ਰਧਾਨ ਅਸ਼ੋਕ ਮਹਾਜਨ,ਮੀਤ ਪ੍ਰਧਾਨ ਦੀਪਕ ਮਦਾਨ,ਫਰੂਟ ਯੂਨਿਅਨ ਕਪੂਰਥਲਾ ਤੋਂ ਗੁਰਪ੍ਰੀਤ ਸਿੰਘ,ਸ਼ਾਮ ਲਾਲ,ਦੇਸ਼ ਰਾਜ,ਸੇਵਕ ਰਾਮ ਸਾਬੀ, ਲੱਕੀ ਅਨੇਜਾ,ਸੰਦੀਪ ਸ਼ੈਂਕੀ,ਬਲਵਿੰਦਰ ਪ੍ਰਧਾਨ,ਦਵਿੰਦਰ ਪਾਲ,ਮਿੰਟੂ ਗਾਂਧੀ,ਦਿਨੇਸ਼ ਆਨੰਦ,ਬੰਟੀ ਕਪੂਰ ਆਦਿ ਹਾਜ਼ਰ ਸਨ।

