By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਸਬ ਸਟੇਸ਼ਨ ਸਿੰਘਾਂਵਾਲਾ ਵਿਖੇ ਨਵੇਂ ਪਾਵਰ ਟ੍ਰਾਂਸਫਾਰਮਰਾਂ ਨੂੰ ਸਥਾਪਤ ਕਰਨ ਦੇ ਕੰਮ ਦਾ ਰੱਖਿਆ ਨੀਂਹ ਪੱਥਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > moga > ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਸਬ ਸਟੇਸ਼ਨ ਸਿੰਘਾਂਵਾਲਾ ਵਿਖੇ ਨਵੇਂ ਪਾਵਰ ਟ੍ਰਾਂਸਫਾਰਮਰਾਂ ਨੂੰ ਸਥਾਪਤ ਕਰਨ ਦੇ ਕੰਮ ਦਾ ਰੱਖਿਆ ਨੀਂਹ ਪੱਥਰ
mogaPoliticsPunjab

ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਸਬ ਸਟੇਸ਼ਨ ਸਿੰਘਾਂਵਾਲਾ ਵਿਖੇ ਨਵੇਂ ਪਾਵਰ ਟ੍ਰਾਂਸਫਾਰਮਰਾਂ ਨੂੰ ਸਥਾਪਤ ਕਰਨ ਦੇ ਕੰਮ ਦਾ ਰੱਖਿਆ ਨੀਂਹ ਪੱਥਰ

Talk Hindustan
Last updated: 2024/03/09 at 5:35 PM
Talk Hindustan
Share
6 Min Read
ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਸਬ ਸਟੇਸ਼ਨ ਸਿੰਘਾਂਵਾਲਾ ਵਿਖੇ ਨਵੇਂ ਪਾਵਰ ਟ੍ਰਾਂਸਫਾਰਮਰਾਂ ਨੂੰ ਸਥਾਪਤ ਕਰਨ ਦੇ ਕੰਮ ਦਾ ਰੱਖਿਆ ਨੀਂਹ ਪੱਥਰ
SHARE
ਨਿਰੰਤਰ ਬਿਜਲੀ ਸਪਲਾਈ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਨੂੰ 14 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ, 36 ਸਾਲ ਬਾਅਦ ਲਈ ਸਰਕਾਰ ਨੇ ਸਾਰ
– ਨਵੀਂ 66 ਕੇ.ਵੀ. ਲਾਈਨ ਰਾਮੂੰਵਾਲਾ ਤੇ ਚੜਿੱਕ ਰਿੰਗਮੈਨ ਸਿਸਟਮ ਲਾਈਨ ਦਾ ਉਦਘਾਟਨ
– ਕਿਹਾ! ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਦੀਆਂ ਉਮੀਦਾਂ ਉੱਤੇ ਪੂਰਾ ਉਤਰਨ ਲਈ ਸਿਰਤੋੜ ਯਤਨ ਕਰ ਰਹੀ
ਮੋਗਾ, 8 ਮਾਰਚ – ਜ਼ਿਲ੍ਹਾ ਮੋਗਾ ਵਾਸੀਆਂ ਨੂੰ ਭਵਿੱਖ ਵਿੱਚ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 14 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ ਦਿੱਤਾ ਗਿਆ ਹੈ। ਇਸ ਰਾਸ਼ੀ ਨਾਲ ਜਿੱਥੇ 220 ਕੇ ਵੀ ਸਬ ਸਟੇਸ਼ਨ ਸਿੰਘਾਂਵਾਲਾ ਵਿਖੇ ਨਵੇਂ ਲੱਗਣ ਜਾ ਰਹੇ 220/66 ਕੇ ਵੀ (100 ਐਮ ਵੀ ਏ) ਅਤੇ 66/11 ਕੇ ਵੀ (20 ਐਮ ਵੀ ਏ) ਨਵੇਂ ਪਾਵਰ ਟ੍ਰਾਂਸਫਾਰਮਰਾਂ ਨੂੰ ਸਥਾਪਤ ਕੀਤਾ ਜਾਵੇਗਾ ਉਥੇ ਹੀ ਨਵੀਂ 66 ਕੇ.ਵੀ. ਲਾਈਨ ਰਾਮੂੰਵਾਲਾ ਤੇ ਚੜਿੱਕ ਰਿੰਗਮੈਨ ਸਿਸਟਮ ਲਾਈਨ ਦਾ ਉਦਘਾਟਨ ਵੀ ਹੋ ਗਿਆ ਹੈ। ਇਹ ਦੋਵੇਂ ਕੰਮਾਂ ਦੀ ਸ਼ੁਰੂਆਤ ਅੱਜ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਹਲਕਾ ਮੋਗਾ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ, ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ, ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ, ਨਗਰ ਨਿਗਮ ਮੋਗਾ ਦੇ ਮੇਅਰ ਸ੍ਰ ਬਲਜੀਤ ਸਿੰਘ ਚਾਨੀ, ਐੱਸ ਡੀ ਐੱਮ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਸ੍ਰ ਹਰਮਨਜੀਤ ਸਿੰਘ ਬਰਾੜ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦੀਪਕ ਅਰੋੜਾ, ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਸ੍ਰ ਹਰਜਿੰਦਰ ਸਿੰਘ ਰੋਡੇ ਅਤੇ ਹੋਰ ਹਾਜ਼ਰ ਸਨ।
220 ਕੇ ਵੀ ਸਬ ਸਟੇਸ਼ਨ ਸਿੰਘਾਂਵਾਲਾ ਵਿਖੇ ਨਵੇਂ ਲੱਗਣ ਜਾ ਰਹੇ 220/66 ਕੇ ਵੀ (100 ਐਮ ਵੀ ਏ) ਅਤੇ 66/11 ਕੇ ਵੀ (20 ਐਮ ਵੀ ਏ) ਨਵੇਂ ਪਾਵਰ ਟ੍ਰਾਂਸਫਾਰਮਰਾਂ ਨੂੰ ਸਥਾਪਤ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਸ੍ਰ ਹਰਭਜਨ ਸਿੰਘ ਨੇ ਦੱਸਿਆ ਕਿ 220 ਕੇ ਵੀ ਸਿੰਘਾਂਵਾਲਾ ਦੇ ਪਾਵਰ ਟਰਾਂਸਫਾਰਮਰ ਓਵਰਲੋਡ ਹੋ ਚੁੱਕੇ ਜਿਨ੍ਹਾਂ ਨੂੰ ਅੰਡਰਲੋਡ ਕਰਨ ਲਈ ਨਵੇਂ ਟਰਾਂਸਫਾਰਮਰਾਂ ਦੀ ਜਰੂਰਤ ਸੀ ਅਤੇ ਖਪਤਕਾਰਾਂ ਵੱਲੋਂ ਨਿਰਵਿਘਨ ਸਪਲਾਈ ਵਾਸਤੇ ਇਸਦੀ ਪੁਰਜ਼ੋਰ ਮੰਗ ਸੀ, ਜੋ ਕਿ ਅੱਜ ਪੂਰੀ ਹੋ ਗਈ ਹੈ। ਇਸ ਪ੍ਰੋਜੈਕਟ ਦਾ ਕੁੱਲ ਖਰਚਾ ਲਗਭਗ 12.5 ਕਰੋੜ ਆਵੇਗਾ। ਇਸ ਨਾਲ 220 ਕੇ ਵੀ ਸਿੰਘਾਵਾਲੇ ਤੋਂ ਚਲਦੇ ਸ/ਡ ਡਗਰੂ ਦੇ ਫੀਡਰ 11 ਕੇ ਵੀ ਬੀੜ ਏ ਪੀ ਅਤੇ ਡਰੋਲੀ ਏ ਪੀ, ਸ/ਡ ਬਾਘਾਪੁਰਾਣਾ ਦੇ ਚਲਦੇ 11 ਕੇ ਵੀ ਫੀਡਰ ਸਿੰਘਾਵਾਲਾ ਏ ਪੀ, ਚੰਦ ਨਵਾਂ ਏ ਪੀ, ਚੰਦਪੁਰਾਣਾ ਏ ਪੀ, ਸਿੰਘਾਂਵਾਲਾ ਯੂ ਪੀ ਐਸ, ਮੋਠਾਂਵਾਲਾ ਏ ਪੀ, ਬੁੱਕਣਵਾਲਾ ਏ ਪੀ, ਢੱਕੀ ਸਾਹਿਬ ਏ ਪੀ, ਘੱਲਕਲਾਂ ਯੂ ਪੀ ਐਸ, ਸ/ਡ ਸਾਊਥ ਮੋਗਾ ਦੇ ਫੀਡਰ ਮੋਗਾ ਸ਼ਹਿਰੀ, ਵੇਦਾਂਤ ਨਗਰ ਸ਼ਹਿਰੀ, ਮੱਲਣ ਸ਼ਾਹ ਏ ਪੀ ਅਤੇ ਸਬਅਰਬਨ ਸ/ਡ ਮੋਗਾ ਦੇ ਚਲਦੇ 11 ਕੇ ਵੀ ਫੀਡਰ ਕੋਠੇ ਏ ਪੀ., ਸੰਧੂਆਂ ਏ ਪੀ, ਤਾਰੇਵਾਲਾ ਏ ਪੀ, ਤਾਰੇਵਾਲਾ ਯੂ ਪੀ ਐਸ ਇਹਨਾਂ ਨਵੇਂ ਟਰਾਸਫਾਰਮਰਾਂ ਤੋਂ ਚੱਲਣਗੇ।
ਇਸ ਨਾਲ 220 ਕੇ ਵੀ ਸਿੰਘਾਂਵਾਲਾ ਬਿਜਲੀ ਘਰ ਅੰਡਰਲੋਡ ਹੋ ਜਾਵੇਗਾ। ਜਿਸ ਨਾਲ ਇਹਨਾਂ ਫੀਡਰਾਂ ਅਧੀਨ ਪੈਂਦੇ ਇਲਾਕੇ ਦੇ ਲੋਕਾਂ ਨੂੰ ਭਰਪੂਰ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਸਪਲਾਈ ਨਿਰਵਿਘਨ ਅਤੇ ਪਹਿਲਾਂ ਨਾਲੋਂ ਬੇਹਤਰ ਬਿਜਲੀ ਸਪਲਾਈ ਮਿਲੇਗੀ। ਇਸੇ ਤਰ੍ਹਾਂ ਉਹਨਾਂ ਵਲੋਂ ਨਵੀਂ 66 ਕੇ.ਵੀ. ਲਾਈਨ ਰਾਮੂੰਵਾਲਾ ਤੇ ਚੜਿੱਕ ਰਿੰਗਮੈਨ ਸਿਸਟਮ ਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਨਵੀ ਰਿੰਗਮੈਨ ਲਾਈਨ ਨਾਲ ਇਸ ਇਲਾਕੇ ਦੀ ਪੁਰਾਣੀ ਮੰਗ ਸੀ, ਜੋ ਕਿ ਪੂਰੀ ਹੋ ਗਈ ਹੈ। ਇਸ ਨਵੀ ਰਿੰਗਮੈਨ ਲਾਈਨ 4.917 ਕਿਲੋਮੀਟਰ ਜੋ ਕਿ 66 ਕੇਵੀ ਰਾਮੂਵਾਲਾ ਤੋ 66 ਕੇਵੀ ਚੜਿੱਕ ਸਬ-ਸਟੇਸ਼ਨ ਤੱਕ ਉਸਾਰੀ ਗਈ ਹੈ। ਇਸ ਸਾਰੇ ਪ੍ਰੋਜੈਕਟ ਤੇ ਲਗਭਗ 1.49 ਕਰੋੜ ਰੁਪਏ ਦਾ ਖਰਚਾ ਹੋਇਆ ਹੈ।ਇਸ ਨਵੀ ਰਿੰਗਮੈਨ ਲਾਈਨ ਨਾਲ 66ਕੇਵੀ ਸਬ-ਸਟੇਸ਼ਨ ਰਾਮੂਵਾਲਾ ਤੋ 5 ਨੰ. ਪਿੰਡ 24 ਘੰਟੇ ਅਤੇ 6 ਨੰ. ਏ.ਪੀ. ਪਿੰਡਾ ਦੀ ਸਪਲਾਈ ਅਤੇ 66 ਕੇਵੀ ਸਬ-ਸਟੇਸ਼ਨ ਚੜਿੱਕ ਤੋਂ 7 ਨੰ. ਪਿੰਡ 24 ਘੰਟੇ ਅਤੇ 17 ਨੰ. ਏ.ਪੀ. ਪਿੰਡਾਂ ਦੀ ਸਪਲਾਈ ਮਿਲੇਗੀ।
ਇੱਥੇ ਜਿਕਰਯੋਗ ਹੈ ਕਿ 66ਕੇਵੀ ਸਬ-ਸਟੇਸ਼ਨ ਰਾਮੂਵਾਲਾ ਜੋ ਕਿ 132ਕੇਵੀ ਸ/ਸ ਮੋਗਾ ਤੋਂ ਚਲਦਾ ਹੈ, ਇਸ ਦੀ ਲਾਈਨ ਮੇਨਟੀਨੈਸ ਅਤੇ ਲਾਈਨ ਫਾਲਟ ਹੋਣ ਤੇ 66ਕੇਵੀ ਸਬ-ਸਟੇਸ਼ਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਸੀ। ਪ੍ਰੰਤੂ ਰਿੰਗਮੈਨ ਸਿਸਟਮ ਬਣਨ ਨਾਲ ਇਸ ਗਰਿਡ ਦੀ ਸਪਲਾਈ 66ਕੇਵੀ ਸਬ ਸਟੇਸ਼ਨ ਚੜਿੱਕ ਤੋ ਚੱਲ ਜਾਇਆ ਕਰੇਗੀ। ਇਸ ਤਰ੍ਹਾ 66ਕੇਵੀ ਸਬ ਸਟੇਸ਼ਨ ਚੜਿੱਕ ਜੋ ਕਿ 220ਕੇਵੀ ਸਬ ਸਟੇਸ਼ਨ ਬਾਘਾਪੁਰਾਣਾ ਤੋਂ ਚਲਦਾ ਹੈ, ਇਸ ਦੀ ਲਾਈਨ ਮੇਨਟੀਨੈਸ ਅਤੇ ਲਾਈਨ ਫਾਲਟ ਹੋਣ ਤੇ 66ਕੇਵੀ ਸਬ ਸਟੇਸ਼ਨ ਚੜਿੱਕ ਦੀ ਸਪਲਾਈ ਪ੍ਰਭਾਵਿਤ ਹੁੰਦੀ ਸੀ। ਪ੍ਰੰਤੂ ਰਿੰਗਮੈਨ ਸਿਸਟਮ ਬਣਨ ਨਾਲ ਇਸ ਗਰਿਡ ਦੀ ਸਪਲਾਈ 66ਕੇਵੀ ਸਬ ਸਟੇਸ਼ਨ ਰਾਮੂਵਾਲਾ ਤੋ ਚੱਲ ਜਾਇਆ ਕਰੇਗੀ। ਇਸ ਤਰ੍ਹਾਂ ਦੋਨੋਂ ਬਿਜਲੀ ਘਰਾਂ ਦੀ ਸਪਲਾਈ ਪ੍ਰਭਾਵਿਤ ਨਹੀ ਹੋਇਆ ਕਰੇਗੀ ਅਤੇ ਲੋਕਾਂ ਨੂੰ ਨਿਰਵਿਘਨ ਅਤੇ ਪਹਿਲਾਂ ਨਾਲੋ ਬੇਹਤਰ ਬਿਜਲੀ ਸਪਲਾਈ ਮਿਲੇਗੀ।
ਸ੍ਰ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਦੀਆਂ ਉਮੀਦਾਂ ਉੱਤੇ ਪੂਰਾ ਉਤਰਨ ਲਈ ਸਿਰਤੋੜ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਦੀਆਂ ਦ੍ਰਿੜ ਕੋਸ਼ਿਸ਼ਾਂ ਸਦਕਾ ਹੀ ਅੱਜ ਬਿਜਲੀ ਬੋਰਡ ਘਾਟੇ ਵਿਚੋਂ ਨਿਕਲ ਕੇ 772 ਕਰੋੜ ਰੁਪਏ ਦੇ ਮੁਨਾਫ਼ੇ ਵਿੱਚ ਆ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਬਿਜਲੀ ਸਪਲਾਈ ਨੂੰ ਹੋਰ ਦਰੁਸਤ ਕਰਨ ਲਈ ਮੋਬਾਈਲ ਟ੍ਰਾਂਸਫਾਰਮਰ ਦੀ ਸਹੂਲਤ ਵੱਖ ਵੱਖ ਥਾਵਾਂ ਉੱਤੇ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਮੋਗਾ ਵਿੱਚ ਹੁਣ ਤੱਕ ਤਿੰਨ ਮੋਬਾਈਲ ਟ੍ਰਾਂਸਫਾਰਮਰ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਹਲਕਾ ਮੋਗਾ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ, ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ ਨੇ ਵੀ ਸੰਬੋਧਨ ਕੀਤਾ ਅਤੇ ਇਸ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਅਤੇ ਸ੍ਰ ਹਰਭਜਨ ਸਿੰਘ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।
TAGGED: Political
Share This Article
Facebook Twitter Whatsapp Whatsapp Telegram Copy Link
Share
Previous Article कांग्रेस छोड़ आम आदमी पार्टी में शामिल हुए पूर्व कांग्रेस विधायक गुरप्रीत जीपी कांग्रेस छोड़ आम आदमी पार्टी में शामिल हुए पूर्व कांग्रेस विधायक गुरप्रीत जीपी
Next Article शिवरात्रि महोत्सव के उपलक्ष्य में युवा भाजपा द्वारा लगाया गया लंगर शिवरात्रि महोत्सव के उपलक्ष्य में युवा भाजपा द्वारा लगाया गया लंगर
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?