By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਰਾਜ ਸਭਾ ਮੈਂਬਰ, ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਦੇ ਨਵੀਨੀਕਰਣ ਕਾਰਜਾਂ ਦੀ ਸਮੀਖਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > ludhiana > ਰਾਜ ਸਭਾ ਮੈਂਬਰ, ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਦੇ ਨਵੀਨੀਕਰਣ ਕਾਰਜਾਂ ਦੀ ਸਮੀਖਿਆ
ludhianaPoliticsPunjab

ਰਾਜ ਸਭਾ ਮੈਂਬਰ, ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਦੇ ਨਵੀਨੀਕਰਣ ਕਾਰਜਾਂ ਦੀ ਸਮੀਖਿਆ

Talk Hindustan
Last updated: 2025/03/07 at 9:39 PM
Talk Hindustan
Share
3 Min Read
ਰਾਜ ਸਭਾ ਮੈਂਬਰ, ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਦੇ ਨਵੀਨੀਕਰਣ ਕਾਰਜਾਂ ਦੀ ਸਮੀਖਿਆ
SHARE
ਅਤਿ ਆਧੁਨਿਕ ਸਿਹਤ ਸਹੂਲਤਾਂ ਵਾਲਾ ਨਵਾਂ ਸਿਵਲ ਹਸਪਤਾਲ ਅਗਲੇ ਹਫ਼ਤੇ ਤੱਕ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ*
ਲੁਧਿਆਣਾ, 7 ਮਾਰਚ – ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਾਲ ਸਥਾਨਕ ਸਿਵਲ ਹਸਪਤਾਲ ਵਿਖੇ ਨਵੀਨੀਕਰਣ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜ) ਰੋਹਿਤ ਗੁਪਤਾ, ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਹੋਰ ਸਬੰਧਤ ਏਜੰਸੀਆਂ ਦੇ ਪ੍ਰਤੀਨਿਧੀਆਂ ਨੇ ਵੀ ਸਮੀਖਿਆ ਵਿੱਚ ਸ਼ਿਰਕਤ ਕੀਤੀ।
ਸੰਸਦ ਮੈਂਬਰ ਵੱਲੋਂ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਅਧਿਕਾਰੀਆਂ ਦੇ ਨਾਲ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਿੱਥੇ ਨਵੀਨੀਕਰਣ ਕਾਰਜ ਜਾਂ ਤਾਂ ਪੂਰੇ ਹੋ ਚੁੱਕੇ ਹਨ ਜਾਂ ਮੁਕੰਮਲ ਹੋਣ ਦੇ ਨੇੜੇ ਹਨ। ਉਨ੍ਹਾਂ ਦੱਸਿਆ ਕਿ ਨਵੀਨੀਕਰਨ ਵਿੱਚ ਆਧੁਨਿਕ ਓਪਰੇਟਿੰਗ ਥੀਏਟਰ, ਇੱਕ ਨਵਾਂ ਨੇਤਰ ਵਿਗਿਆਨ ਵਿਭਾਗ, ਪੁਰਸ਼ ਅਤੇ ਮਹਿਲਾ ਵਾਰਡ, ਬਾਹਰੀ ਮਰੀਜ਼ ਵਿਭਾਗ (ਓ.ਪੀ.ਡੀ.) ਇਮਾਰਤਾਂ, ਇੱਕ ਅੱਪਗ੍ਰੇਡ ਕੀਤਾ ਸੀਵਰੇਜ ਸਿਸਟਮ, ਵਾਟਰਪ੍ਰੂਫਿੰਗ, ਅੰਦਰੂਨੀ ਅਤੇ ਬਾਹਰੀ ਪੇਂਟਿੰਗ, ਪਾਰਕਿੰਗ ਖੇਤਰਾਂ ਵਿੱਚ ਪੇਵਰ ਲਗਾਉਣਾ, ਪਾਰਕਾਂ ਵਿੱਚ ਬੱਚਿਆਂ ਲਈ ਝੂਲੇ, ਫਾਰਮੇਸੀ ਦੇ ਬਾਹਰ ਮਰੀਜ਼ਾਂ ਲਈ ਇੱਕ ਵੇਟਿੰਗ ਸ਼ੈੱਡ, ਚੂਹਿਆਂ ਨੂੰ ਕੰਟਰੋਲ ਕਰਨ ਦੇ ਉਪਾਅ, ਚਾਰਦੀਵਾਰੀ ਦੀ ਮਜ਼ਬੂਤੀ, ਸਾਰੀਆਂ ਅੰਦਰੂਨੀ ਕੰਧਾਂ ਅਤੇ ਪਖਾਨਿਆਂ ਨੂੰ ਟਾਈਲਾਂ ਲਾਉਣੀਆਂ, ਪੀਣ ਵਾਲੇ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਉਣਾ, ਕੂੜਾ ਹਟਾਉਣਾ, ਨਵੇਂ ਸਾਈਨੇਜ ਅਤੇ ਦੋ ਲਿਫਟਾਂ ਦਾ ਸੰਚਾਲਨ ਸ਼ਾਮਲ ਹਨ, ਇਹ ਸਾਰੇ ਕੰਮ ਪੂਰੇ ਹੋ ਗਏ ਹਨ।
ਅਧਿਕਾਰੀਆਂ ਨੇ ਸਬੰਧਤ ਏਜੰਸੀਆਂ ਦੇ ਪ੍ਰਤੀਨਿਧੀਆਂ ਨੂੰ ਇੱਕ ਨਵੇਂ ਵੱਡੇ ਆਕਾਰ ਦੇ ਐਂਟਰੀ ਗੇਟ ਦੇ ਕੰਮ ਨੂੰ ਪੂਰਾ ਕਰਨ, ਲੈਂਡਸਕੇਪਿੰਗ ਨੂੰ ਵਧਾਉਣ, ਬੱਚਿਆਂ ਲਈ ਹੋਰ ਝੂਲੇ ਲਗਾਉਣ ਅਤੇ ਪੂਰੇ ਹਸਪਤਾਲ ਵਿੱਚ ਨਵੇਂ ਪੱਖੇ ਅਤੇ ਲਾਈਟਾਂ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਵੇਂ ਪਾਰਕਿੰਗ ਖੇਤਰ ਵਿੱਚ ਟਾਈਲਿੰਗ ਨੂੰ ਪੂਰਾ ਕਰਨ ਅਤੇ ਪ੍ਰਵੇਸ਼ ਦੁਆਰ ਦੇ ਨੇੜੇ ਬਿਜਲੀ ਦੇ ਖੰਭਿਆਂ ਨੂੰ ਹਟਾਉਣ ਲਈ ਵੀ ਕਿਹਾ। ਇਸ ਤੋਂ ਇਲਾਵਾ, ਉਨ੍ਹਾਂ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਲੋੜ ਹੋਵੇ ਤਾਂ ਅਗਲੇ ਹਫ਼ਤੇ ਤੱਕ ਇਨ੍ਹਾਂ ਬਾਕੀ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਲਈ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ।
ਉਨ੍ਹਾਂ ਇਹ ਭਰੋਸਾ ਦਿਵਾਇਆ ਕਿ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੀਨੀਕਰਣ ਕੀਤਾ ਗਿਆ ਸਿਵਲ ਹਸਪਤਾਲ ਪ੍ਰਾਈਵੇਟ ਸਿਹਤ ਸੰਸਥਾਵਾਂ ਦੇ ਬਰਾਬਰ ਮਿਆਰੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰੇਗਾ। ਬਾਅਦ ਵਿੱਚ, ਅਧਿਕਾਰੀਆਂ ਨੇ ਹਸਪਤਾਲ ਵਿੱਚ ਮਰੀਜ਼ਾਂ ਨਾਲ ਫੀਡਬੈਕ ਇਕੱਤਰ ਕਰਨ ਲਈ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸੂਬੇ ਵਿੱਚ ਕੋਈ ਵੀ ਵਿਅਕਤੀ ਜ਼ਰੂਰੀ ਡਾਕਟਰੀ ਇਲਾਜ ਤੋਂ ਵਾਂਝਾ ਨਾ ਰਹੇ ਅਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਕੇ ਇੱਕ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਵਚਨਬੱਧ ਹੈ।
TAGGED: administration, Political
Share This Article
Facebook Twitter Whatsapp Whatsapp Telegram Copy Link
Share
Previous Article ਯੂ.ਕੇ. ਸਥਿਤ ਐਨ.ਆਰ.ਆਈ. ਨੇ ਆਪਣੀ 17 ਏਕੜ ਜ਼ਮੀਨ ਕਬਜ਼ਾਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਦਾ ਕੀਤਾ ਵਿਸ਼ੇਸ਼ ਧੰਨਵਾਦ ਯੂ.ਕੇ. ਸਥਿਤ ਐਨ.ਆਰ.ਆਈ. ਨੇ ਆਪਣੀ 17 ਏਕੜ ਜ਼ਮੀਨ ਕਬਜ਼ਾਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਦਾ ਕੀਤਾ ਵਿਸ਼ੇਸ਼ ਧੰਨਵਾਦ
Next Article ‘ਯੁੱਧ ਨਸ਼ਿਆਂ ਵਿਰੁੱਧ’ ਓਪਰੇਸ਼ਨ ਸੀਲ-9 ਤਹਿਤ ਸਖਤ ਨਾਕਾਬੰਦੀ ਤੇ ਚੈਕਿੰਗ, ਐਸ.ਐਸ.ਪੀ ਵਲੋਂ ਢਿਲਵਾਂ ਦੇ ਹਾਈਟੈਕ ਨਾਕੇ ਦਾ ਦੌਰਾ ‘ਯੁੱਧ ਨਸ਼ਿਆਂ ਵਿਰੁੱਧ’ ਓਪਰੇਸ਼ਨ ਸੀਲ-9 ਤਹਿਤ ਸਖਤ ਨਾਕਾਬੰਦੀ ਤੇ ਚੈਕਿੰਗ, ਐਸ.ਐਸ.ਪੀ ਵਲੋਂ ਢਿਲਵਾਂ ਦੇ ਹਾਈਟੈਕ ਨਾਕੇ ਦਾ ਦੌਰਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?