By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਢੰਡਾਰੀ ਖੁਰਦ, ਤਾਜਪੁਰ ਰੋਡ ਤੇ ਸ਼ੇਰਪੁਰ ਮੱਛੀ ਮੰਡੀ ‘ਚ ਦਬਿਸ਼, ਕਰੀਬ 33 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਕੀਤੀ ਜ਼ਬਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > ludhiana > ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਢੰਡਾਰੀ ਖੁਰਦ, ਤਾਜਪੁਰ ਰੋਡ ਤੇ ਸ਼ੇਰਪੁਰ ਮੱਛੀ ਮੰਡੀ ‘ਚ ਦਬਿਸ਼, ਕਰੀਬ 33 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਕੀਤੀ ਜ਼ਬਤ
ludhianaPunjab

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਢੰਡਾਰੀ ਖੁਰਦ, ਤਾਜਪੁਰ ਰੋਡ ਤੇ ਸ਼ੇਰਪੁਰ ਮੱਛੀ ਮੰਡੀ ‘ਚ ਦਬਿਸ਼, ਕਰੀਬ 33 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਕੀਤੀ ਜ਼ਬਤ

Talk Hindustan
Last updated: 2024/07/21 at 8:32 PM
Talk Hindustan
Share
2 Min Read
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਢੰਡਾਰੀ ਖੁਰਦ, ਤਾਜਪੁਰ ਰੋਡ ਤੇ ਸ਼ੇਰਪੁਰ ਮੱਛੀ ਮੰਡੀ ‘ਚ ਦਬਿਸ਼, ਕਰੀਬ 33 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਕੀਤੀ ਜ਼ਬਤ
SHARE
ਲੁਧਿਆਣਾ, 21 ਜੁਲਾਈ  – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਮੱਛੀ ਮੰਡੀਆਂ ਵਿੱਚ ਅਚਨਚੇਤ ਚੈਕਿੰਗ ਕਰਦਿਆਂ ਕਰੀਬ 33 ਕੁਇੰਟਲ ਪਾਬੰਦੀਸੁ਼ਦਾ ਮੰਗੂਰ ਮੱਛੀ ਜ਼ਬਤ ਕੀਤੀ ਹੈ। ਢੰਡਾਰੀ ਖੁਰਦ ਅਤੇ ਤਾਜਪੁਰ ਰੋਡ ਤੋਂ ਕਰੀਬ 15 ਕੁਇੰਟਲ ਅਤੇ ਸ਼ੇਰਪੁਰ ਵਿਖੇ 18 ਕੁਇੰਟਲ ਮੰਗੂਰ ਮੱਛੀ ਜ਼ਬਤ ਕੀਤੀ ਗਈ ਹੈ। ਵਿਧਾਇਕ ਛੀਨਾ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਸਥਾਨਕ ਲੋਕ ਪਿਛਲੇ ਲੰਬੇ ਸਮੇਂ ਤੋਂ ਛੱਪੜਾਂ ਵਿੱਚ ਅੰਨ੍ਹੇਵਾਹ ਮੰਗੂਰ ਮੱਛੀ ਪਾਲ ਰਹੇ ਹਨ। ਇੰਨਾ ਹੀ ਨਹੀਂ ਸਗੋਂ ਇਸ ਪਾਬੰਦੀਸ਼ੁਦਾ ਮੱਛੀ ਨੂੰ ਬਾਜ਼ਾਰ ਵਿੱਚ ਵੀ ਖੁੱਲ੍ਹੇਆਮ ਵੇਚਣ ਬਾਰੇ ਸੂਚਨਾ ਮਿਲੀ ਹੈ।
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਥਾਨਕ ਢੰਡਾਰੀ ਖੁਰਦ, ਤਾਜਪੁਰ ਰੋਡ ਅਤੇ ਸ਼ੇਰਪੁਰ ਤੋਂ ਕਈ ਕੁਇੰਟਲ ਮੰਗੂਰ ਮੱਛੀ ਜ਼ਬਤ ਕੀਤੀ। ਉਨ੍ਹਾਂ ਦੱਸਿਆ ਕਿ ਜੇ.ਸੀ.ਬੀ. ਦੀ ਮਦਦ ਨਾਲ ਟੋਆ ਪੁੱਟ ਕੇ ਮੱਛੀ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਜ਼ਿਂਕਰਯੋਗ ਹੈ ਕਿ ਸਾਲ 2000 ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਦੇਸ਼ ਭਰ ਵਿੱਚ ਮੰਗੂਰ ਮੱਛੀ ਦੀ ਵਿਕਰੀ ‘ਤੇ ਰੋਕ ਲਗਾਈ ਗਈ ਸੀ ਅਤੇ ਮੌਜੂਦਾ ਸਮੇ ਪੰਜਾਬ ਸਰਕਾਰ ਦੁਆਰਾ ਵੀ ਮੰਗੂਰ ਮੱਛੀ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਕੁਝ ਲੋਕ ਇਸ ਦਾ ਪਾਲਣ ਕਰ ਕੇ ਕਾਰੋਬਾਰ ਕਰ ਰਹੇ ਹਨ ਜੋਕਿ ਗੈਰ-ਕਾਨੂੰਨੀ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੱਛੀ ਦੇ ਸੇਵਨ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ ਜੋਕਿ ਇੱਕ ਜਾਨਲੇਵਾ ਬਿਮਾਰੀ ਹੈ। ਜਿੱਥੇ ਵੀ ਇਹ ਮੱਛੀ ਰਹਿੰਦੀ ਹੈ, ਉੱਥੇ ਹਰ ਤਰ੍ਹਾਂ ਦੇ ਕੀੜਿਆਂ ਨੂੰ ਖਾ ਜਾਂਦੀ ਹੈ। ਇਸ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੁੰਦਾ ਹੈ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
TAGGED: administration, Medical
Share This Article
Facebook Twitter Whatsapp Whatsapp Telegram Copy Link
Share
Previous Article ਖੰਨਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ ਫੁਟਬਾਲ ਟੂਰਨਾਮੈਂਟ ਖੰਨਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ ਫੁਟਬਾਲ ਟੂਰਨਾਮੈਂਟ
Next Article “ਆਪ” ਲੀਡਰ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਹਾਈਕਮਾਨ ਨੇ ਗੁੜਗਾਓਂ (ਦਿੱਲੀ) ਦਾ ਬਲਾਕ ਪ੍ਰਭਾਰੀ ਨਿਯੁਕਤ ਕੀਤਾ “ਆਪ” ਲੀਡਰ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਹਾਈਕਮਾਨ ਨੇ ਗੁੜਗਾਓਂ (ਦਿੱਲੀ) ਦਾ ਬਲਾਕ ਪ੍ਰਭਾਰੀ ਨਿਯੁਕਤ ਕੀਤਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?