ਕਪੂਰਥਲਾ (ਗੌਰਵ ਮੜੀਆ ) ਅੰਬੇਦਕਰ ਸੰਘਰਸ਼ ਪਾਰਟੀ ਪੰਜਾਬ ਦੀ ਇਕ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਸੰਤਪੁਰਾ ਗਲੀ ਨੰ.2 ਵਿਖੇ ਹੋਈ। ਮੀਟਿੰਗ ਦੌਰਾਨ ਪ੍ਰਧਾਨ ਪਰਮਜੀਤ ਸਿੰਘ ਔਜਲਾ ਨੇ ਮੁੱਹਲਾ ਨਿਵਾਸੀਆਂ ਦੀਆਂ ਸ਼ਿਕਾਇਤਾ ਸਾਣਈਆਂ। ਇਸ ਮੌਕੇ ਮੁੱਹਲਾ ਨਿਵਾਸੀਆਂ ਨੇ ਕਿਹਾ ਕਿ ਬਿਜਲੀ ਦੇ ਬਿੱਲ ਬਹੁਤ ਜਿਆਦਾ ਆ ਰਹੇ ਹਨ। ਮੁੱਹਲੇ ਵਿੱਚ ਕਈ ਲੋਕਾਂ ਦੇ ਕੁਨੈਕਸ਼ਨ ਬਿਜਲੀ ਵਿਭਾਗ ਵੱਲੋਂ ਕੱਟ ਦਿੱਤੇ ਹਨ।
ਅੰਬੇਦਕਰ ਸੰਘਰਸ਼ ਪਾਰਟੀ ਵਲੋਂ ਐਸ.ਸੀ. ਬਿਜਲੀ ਵਿਭਾਗ ਕੋਲੋ ਮੰਗ ਕੀਤੀ ਕਿ ਦੱਬੇ ਕੁਚਲੇ ਲੋਕਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਕੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਅੰਬੇਦਕਰ ਸੰਘਰਸ਼ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕੋਲੋ ਮੰਗ ਕਰਦੀ ਹੈ ਕਿ ਗਰੀਬਾਂ ਦੇ ਵੱਧ ਆਏ ਬਿਜਲੀ ਦੇ ਬਿਲ ਮਾਫ ਕੀਤੇ ਜਾਣ ਅਤੇ ਇਹਨਾਂ ਗਰੀਬਾਂ ਦੇ ਕੱਟੇ ਬਿਜਲੀ ਦੇ ਕੁਨੈਕਸ਼ਨ ਦੁਬਾਰਾ ਲਗਾਏ ਜਾਣ ਇਸ ਮੌਕੇ ਕੁਲਬੀਰ ਕੌਰ, ਕਿਰਨਦੀਪ, ਰਾਜਵਿੰਦਰ ਕੌਰ, ਦਲਬੀਰ ਕੌਰ, ਰੋਬਨ, ਪ੍ਰੀਤੀ, ਜੋਤੀ, ਬੀਰੋ ਆਦਿ ਹਾਜਰ ਸਨ।

