999ਰੁਪਏ ਖਰਚ ਕੇ ਦੀਪਕ ਸਲਵਾਨ ਅੱਜ ਸ਼ੋਰੂਮ ਦੇ ਪਹਿਲੇ ਗ੍ਰਾਹਕ ਬਣੇ
ਕਪੂਰਥਲਾ ( ਗੌਰਵ ਮੜੀਆ ) ਕਪੂਰਥਲਾ ਦੇ ਜਲੰਧਰ ਰੋਡ ਵਿਖੇ ਦੇਸ਼ ਦੇ ਸਵਦੇਸ਼ੀ ਬ੍ਰਾਂਡ ਟਾਟਾ ਦੇ ਮਾਡਰਨ ਕਪੜਿਆਂ ਦੇ ਜੂਡਿਓ ਨਾਮਕ ਸ਼ੋਰੂਮ ਦਾ ਐਤਵਾਰ ਨੂੰ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਹੁਕਮਾਂ ਤੇ ਉਨ੍ਹਾਂ ਦੀ ਟੀਮ ਜਿਨ੍ਹਾਂ ਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ,ਮਾਸਟਰ ਵਿਨੋਦ ਸੂਦ ਡਿਪਟੀ ਮੇਅਰ,ਕੌਂਸਲਰ ਹਰਜੀਤ ਬੱਬਾ,ਸਕੱਤਰ ਮਨੀ ਮਾਂਗਟ,ਸੁਰਿੰਦਰ ਸ਼ਿੰਦਾ,ਅਵਤਾਰ ਵਾਲੀਆ,ਸਕੱਤਰ ਜਸਪਾਲ ਸਿੰਘ ਵਲੋਂ ਫੀਤਾ ਕੱਟਕੇ ਉਦਘਾਟਨ ਕੀਤਾ ਗਿਆ
ਜਿਕਰਯੋਗ ਹੈ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਜਰੂਰੀ ਕੰਮ ਪੈ ਜਾਣ ਕਰਕੇ ਨਾ ਪੁੱਜਣ ਤੇ ਓਹਨਾ ਦੇ ਹੁਕਮਾਂ ਤੇ ਓਹਨਾ ਦੀ ਸਮੁੱਚੀ ਟੀਮ ਵਲੋਂ ਉਦਘਾਟਨੀ ਰਸਮ ਦੀ ਜਿੰਮੇਵਾਰੀ ਨਿਭਾਈ ਗਈ ਮੁੱਖ ਮਹਿਮਾਨ ਦੀਪਕ ਸਲਵਾਨ ਨੇ ਕਿਹਾ ਕਿ ਕਪੂਰਥਲਾ ਵਾਸੀਆਂ ਲਈ ਬੜੀ ਫ਼ਕਰ ਦੀ ਗੱਲ ਹੈ ਕਿ ਦੇਸ਼ ਵਿਦੇਸ਼ ਚ ਕਰੀਬ 5000 ਸ਼ੋਰੂਮ ਚਲਣ ਵਾਲੇ ਜੂਡਿਓ ਸ਼ੋਰੂਮ ਅੱਜ ਕਪੂਰਥਲਾ ਚ ਖੁੱਲ ਗਿਆ ਹੈ ਅਤੇ ਵੱਡੀ ਮਾਨ ਵਾਲੀ ਗੱਲ ਹੈ ਕਿ ਇਹ ਬ੍ਰਾਂਡ ਸਾਡੇ ਦੇਸ਼ ਦਾ ਆਪਣਾ ਬਣਿਆ ਟਾਟਾ ਕੰਪਨੀ ਦਾ ਸਵਦੇਸ਼ੀ ਬ੍ਰਾਂਡ ਹੈ
ਇਸ ਤੋਂ ਅਲਾਵਾ ਸ਼ੋਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ੋਰੂਮ ਦੀ ਖਾਸੀਅਤ ਇਹ ਹੈ ਐਥੇ ਕੋਈ ਵੀ ਆਈਟਮ 999ਰੁਪਏ ਤੋਂ ਵੱਧ ਦੀ ਨਹੀਂ ਹੈ ਜਿਸ ਕਰਕੇ ਸਾਡਾ ਸਟੋਰ ਲੋਕਾਂ ਚ ਹਰਮਨ ਪਿਆਰਾ ਹੈ ਸ਼ੋਰੂਮ ਅਧਿਕਾਰੀਆਂ ਨੇ ਕਪੂਰਥਲਾ ਵਾਸੀਆਂ ਨੂੰ ਸ਼ੋਰੂਮ ਚ ਵੱਧ ਚੜਕੇ ਆਉਣ ਦੀ ਅਪੀਲ ਕੀਤੀ ਇਸ ਮੌਕੇ 999ਰੁਪਏ ਖਰਚ ਕੇ ਦੀਪਕ ਸਲਵਾਨ ਅੱਜ ਸ਼ੋਰੂਮ ਦੇ ਪਹਿਲੇ ਗ੍ਰਾਹਕ ਬਣੇ

