By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕੱਪੜਾ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਨੂੰ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ” ਦੇ ਸੀਨੀਅਰ ਮੈਂਬਰ ਵਜੋਂ ਨਿਯੁਕਤ ਕਰਨ ਤੇ ਕੀਤਾ ਗਿਆ ਸਨਮਾਨਿਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Kapurthla > ਕੱਪੜਾ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਨੂੰ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ” ਦੇ ਸੀਨੀਅਰ ਮੈਂਬਰ ਵਜੋਂ ਨਿਯੁਕਤ ਕਰਨ ਤੇ ਕੀਤਾ ਗਿਆ ਸਨਮਾਨਿਤ
KapurthlaJalandhar

ਕੱਪੜਾ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਨੂੰ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ” ਦੇ ਸੀਨੀਅਰ ਮੈਂਬਰ ਵਜੋਂ ਨਿਯੁਕਤ ਕਰਨ ਤੇ ਕੀਤਾ ਗਿਆ ਸਨਮਾਨਿਤ

Talk Hindustan
Last updated: 2024/03/14 at 8:42 AM
Talk Hindustan
Share
3 Min Read
ਕੱਪੜਾ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਨੂੰ  ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ” ਦੇ ਸੀਨੀਅਰ ਮੈਂਬਰ ਵਜੋਂ ਨਿਯੁਕਤ ਕਰਨ ਤੇ ਕੀਤਾ ਗਿਆ ਸਨਮਾਨਿਤ
SHARE

ਕਪੂਰਥਲਾ (ਗੌਰਵ ਮੜੀਆ ) ਕੱਪੜਾ ਐਸੋਸੀਏਸ਼ਨ ਕਪੂਰਥਲਾ ਦੇ ਸਮੂਹ ਅਹੁਦੇਦਾਰਾਂ ਅਤੇ ਦੁਕਾਨਦਾਰਾਂ ਵੱਲੋਂ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ “ਕੰਵਰ ਇਕਬਾਲ ਸਿੰਘ” ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ” ਦੀ ਤਿੰਨ ਮੈਂਬਰੀ ਕਮੇਟੀ ਵਿੱਚ ਸੀਨੀਅਰ ਮੈਂਬਰ ਵਜੋਂ ਨਿਯੁਕਤ ਕਰਨ ਦੀ ਖੁਸ਼ੀ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਸਥਾਨਕ ਬੈਸਟ ਵੈਸਟਰਨ ਹੋਟਲ ਵਿੱਚ ਕਰਕੇ ਆਪਣੇ ਵਪਾਰੀ ਭਰਾ ਅਤੇ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਦਾ ਫੁੱਲਾਂ ਦੇ ਗੁਲਦਸਤੇ, ਸਨਮਾਨ ਚਿੰਨ੍ਹ ਅਤੇ ਦੁਸ਼ਾਲੇ ਨਾਲ਼ ਵਿਸ਼ੇਸ਼ ਸਨਮਾਨ ਕੀਤਾ ਗਿਆ!

ਕੱਪੜਾ ਐਸੋਸੀਏਸ਼ਨ ਕਪੂਰਥਲਾ ਦੇ ਅਹੁਦੇਦਾਰਾਂ ਵਿੱਚ ਸ਼ਾਮਿਲ ਨਰੋਤਮ ਕਲਾਥ ਹਾਉਸ ਤੋਂ ਨਰੋਤਮ ਸ਼ਰਮਾ, ਬੰਬੇ ਕਲਾਥ ਹਾਉਸ ਤੋਂ ਕੁਲਤਾਰ ਸਿੰਘ, ਕਾਲੀਆ ਕਲਾਥ ਹਾਉਸ ਤੋਂ ਨਰੇਸ਼ ਕਾਲੀਆਂ, ਚੋਪੜਾ ਕਲਾਥ ਹਾਉਸ ਤੋਂ ਅਸ਼ੋਕ ਚੋਪੜਾ ਆਦਿ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਕੰਵਰ ਇਕਬਾਲ ਸਿੰਘ ਜੀ ਪਿਛਲੇ ਲੰਮੇਂ ਸਮੇਂ ਤੋਂ ਜ਼ਿਲ੍ਹੇ ਦੇ ਦੁਕਾਨਦਾਰਾਂ ਦੇ ਹੱਕਾਂ ਦੀ ਲੜਾਈ ਲੜਦਿਆਂ ਹੋਇਆਂ ਸਰਕਾਰੇ-ਦਰਬਾਰੇ ਅਤੇ ਹੋਰ ਕਈ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਨਿੱਜੀ ਮੁਸ਼ਕਿਲਾਂ ਦਾ ਨਿਪਟਾਰਾ ਕਰਵਾਉਂਦੇ ਆ ਰਹੇ ਹਨ ! ਪੰਜਾਬ ਸਰਕਾਰ ਨੇ ਇਨ੍ਹਾਂ ਦੀ ਲੀਡਰਸ਼ਿਪ ਵਾਲੀ ਕਾਬਲੀਅਤ ਨੂੰ ਵੇਖਦਿਆਂ ਹੋਇਆਂ ਇਨ੍ਹਾਂ ਦੇ ਮੋਢਿਆਂ ਤੇ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ! ਸਾਨੂੰ ਯਕੀਨ ਹੈ ਕਿ ਸਾਡੇ ਕੰਵਰ ਇਕਬਾਲ ਸਿੰਘ ਜੀ ਚੰਡੀਗੜ੍ਹ ਦੇ 26 ਸੈਕਟਰ ਵਿੱਚ ਸਥਿੱਤ ਇਸ ਵੱਕਾਰੀ ਵਿਭਾਗ ਦੇ ਦਫ਼ਤਰ ਵਿੱਚ ਚਾਰਜ ਲੈਣ ਉਪਰੰਤ ਕੁਰਸੀ ਤੇ ਬੈਠ ਕੇ ਪੂਰੇ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਅਤੇ ਸਾਇੰਸ ਸਿਟੀ ਵਰਗੀਆਂ ਵੱਡ ਅਕਾਰੀ ਸੰਸਥਾਵਾਂ ਨੂੰ ਬਣਦੀਆਂ ਵਿਭਾਗੀ ਸੇਵਾਵਾਂ ਦੇਣਗੇ !

ਉਨ੍ਹਾਂ ਬੜੇ ਹੀ ਮਾਣ ਨਾਲ ਕਿਹਾ ਕਿ ਕੌਮਾਂਤਰੀ ਸ਼ਾਇਰ ਵਜੋਂ ਪੂਰੀ ਦੁਨੀਆਂ ਵਿੱਚ ਨਾਮਣਾਂ ਖੱਟਣ ਵਾਲੇ ਸਾਡੇ ਵਪਾਰੀ ਭਰਾ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਵਿੱਚ ਬੜੀ ਵੱਡੀ ਸੇਵਾ ਮਿਲਣ ਤੇ ਅੱਜ ਅਸੀਂ ਸਨਮਾਨਿਤ ਕਰ ਕੇ ਆਪਣੇਂ ਆਪ ਨੂੰ ਸਨਮਾਨਿਤ ਕਰ ਰਹੇ ਹਾਂ ! ਉਪਰੋਕਤ ਆਗੂਆਂ ਤੋਂ ਇਲਾਵਾ ਹੋਰ ਦੁਕਾਨਦਾਰਾਂ ਵਿੱਚ ਸ਼ਾਮਿਲ ਸੰਜੀਵ ਮਰਵਾਹਾ, ਬਰਾਈਡਲ ਗੈਲਰੀ ਤੋਂ ਪੁਸ਼ਪਿੰਦਰ ਸਿੰਘ, ਫਤਹਿਜੀਤ ਸਿੰਘ, ਮਰਵਾਹਾ ਕਲਾਥ ਹਾਉਸ ਤੋਂ ਅੰਮਿਤ ਮਰਵਾਹਾ, ਮਨੋਜ ਚੋਪੜਾ, ਕੁਲਦੀਪ ਜੀ, ਕਰਨ ਮਹੇਸ਼ਵਰੀ, ਗੁਰਮੁੱਖ ਸਿੰਘ, ਸਮੀਰ, ਸੁਮੀਤ ਮੋਗਲਾ, ਲੋਕੇਸ਼ ਕਾਲੀਆਂ, ਪਵਨ ਗਰੋਵਰ, ਰਾਜ ਮਹਾਜਨ, ਪਵਨ ਗੁਪਤਾ, ਸੁਰਿੰਦਰ ਮੋਹਨ ਬਜਾਜ, ਵਿੱਕੀ ਗੁਪਤਾ, ਮੋਹਿਤ ਗਰੋਵਰ ਅਤੇ ਦੀਪਕ ਗਰੋਵਰ ਇਤਿਆਦਿ ਨੇ ਇਸ ਸਨਮਾਨ ਸਮਾਗਮ ਵਿੱਚ ਆਪੋ-ਆਪਣੇ ਵਿਚਾਰ ਪੇਸ਼ ਕੀਤੇ !

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਆਨੰਦ ਯਾਦਵ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਜੋਗਿੰਦਰ ਤਲਵਾੜ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ  ਬਣੇ ਆਨੰਦ ਯਾਦਵ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਜੋਗਿੰਦਰ ਤਲਵਾੜ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ ਬਣੇ
Next Article ਜੈ ਮਿਲਾਪ ਐਸੋਸੀਏਸ਼ਨ ਦਾ ਇਕ ਵਫਦ ਮਿਲਿਆ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਮੰਗ ਪੱਤਰ ਜੈ ਮਿਲਾਪ ਐਸੋਸੀਏਸ਼ਨ ਦਾ ਇਕ ਵਫਦ ਮਿਲਿਆ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਮੰਗ ਪੱਤਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?