ਭਾਜਪਾ ਟਕਸਾਲੀ ਆਗੂਆਂ ਦੀ ਹੋਈ ਮੀਟਿੰਗ ਚੋਣ ਪ੍ਰਚਾਰ ਦੀ ਬਣਾਈ ਰਣਨੀਤੀ
ਕਪੂਰਥਲਾ(ਗੌਰਵ ਮੜੀਆ )ਭਾਰਤੀ ਜਨਤਾ ਪਾਰਟੀ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਦੀ ਚੋਣ ਮੁਹਿੰਮ ਹੁਣ ਬੂਥ ਪੱਧਰ ਤੇ ਸ਼ੁਰੂ ਹੋ ਗਈ ਹੈ।ਬੂਥ ਪੱਧਰੀ ਜਨ ਸੰਪਰਕ ਮੁਹਿੰਮ ਤਹਿਤ ਭਾਜਪਾ ਦੇ ਟਕਸਾਲੀ ਆਗੂ ਵੱਖ-ਵੱਖ ਬੂਥਾਂ ਤੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਭਾਜਪਾ ਦੇ ਸੂਬਾ ਕਾਰਜਕਾਰਣੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਦੀ ਅਗਵਾਈ ਹੇਠ ਭਾਜਪਾ ਦੇ ਟਕਸਾਲੀ ਆਗੂਆਂ ਦੀ ਇੱਕ ਭਰਵੀਂ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਘਰ-ਘਰ ਜਨ ਸੰਪਰਕ ਮੁਹਿੰਮ ਦੌਰਾਨ ਪ੍ਰਚਾਰ ਸ਼ੁਰੂ ਕਰਨ ਸਬੰਧੀ ਰਣਨੀਤੀ ਬਣਾਈ ਗਈ।ਇਸ ਸਬੰਧੀ ਸ਼ਾਮ ਸੁੰਦਰ ਅਗਰਵਾਲ ਨੇ ਦੱਸਿਆ ਕਿ ਹਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਆਪਣੇ ਆਪ ਨੂੰ ਮਨਜੀਤ ਸਿੰਘ ਮੰਨਾ ਤੇ ਮੋਦੀ ਦਾ ਪਰਿਵਾਰ ਸਮਝ ਕੇ ਚੋਣ ਪ੍ਰਚਾਰ ਸ਼ੁਰੂ ਕਰਨ ਦਾ ਸੰਕਲਪ ਲਿਆ ਹੈ।
ਇਸ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਦੇਸ਼ ਵਿੱਚ ਲਾਗੂ ਕੀਤੇ ਗਏ ਲੋਕ ਭਲਾਈ ਦੇ ਉਪਰਾਲਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।ਇਸ ਦੌਰਾਨ ਟਕਸਾਲੀ ਭਾਜਪਾ ਆਗੂਆਂ ਨੇ ਮੰਨਾ ਦੇ ਹੱਕ ਵਿੱਚ ਜ਼ੋਰਦਾਰ ਮੁਹਿੰਮ ਚਲਾਉਣ ਦਾ ਭਰੋਸਾ ਦਿੱਤਾ।ਅਗਰਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਹੈਟ੍ਰਿਕ ਯਕੀਨੀ ਹੋਵੇਗੀ ਕਿਉਂਕਿ ਦੇਸ਼ ਦੀ ਜਨਤਾ ਮੁੜ ਭਾਜਪਾ ਨੂੰ ਸੱਤਾ ਸੌਂਪਣ ਲਈ ਤਿਆਰ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਭਾਜਪਾ ਅਬ ਕੀ ਬਾਰ 400 ਪਾਰ ਦਾ ਟੀਚਾ ਹਾਸਲ ਕਰੇਗੀ।ਉਨ੍ਹਾਂਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਦੇਸ਼ ਅੱਗੇ ਵੱਧ ਰਿਹਾ ਹੈ ਅਤੇ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਸੰਕਲਪ ਪੱਤਰ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਅਹਿਮ ਭੂਮਿਕਾ ਅਦਾ ਕਰੇਗਾ।
ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਣੀ ਮੈਂਬਰ ਉਮੇਸ਼ ਸ਼ਾਰਦਾ,ਭਾਜਪਾ ਦੇ ਸੂਬਾ ਕਾਰਜਕਾਰਣੀ ਮੈਂਬਰ ਮਨੂੰ ਧੀਰ,ਸਾਬਕਾ ਕੌਂਸਲਰ ਪਵਨ ਧੀਰ,ਸਾਬਕਾ ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਪਿਯੂਸ਼ ਮਨਚੰਦਾ,ਸਾਬਕਾ ਕੌਂਸ਼ਲਰ ਧਰਮਪਾਲ ਮਹਾਜਨ,ਮੈਡੀਕਲ ਸੈੱਲ ਦੇ ਸਾਬਕਾ ਸੂਬਾ ਕਨਵੀਨਰ ਡਾ.ਰਣਵੀਰ ਕੌਸ਼ਲ, ਮਹਿਲਾ ਮੋਰਚਾ ਸੂਬਾ ਕਾਰਜਕਾਰਣੀ ਮੈਂਬਰ ਰਿੰਪੀ ਸ਼ਰਮਾ,ਸਾਬਕਾ ਕੌਂਸ਼ਲਰ ਚੇਤਨ ਸੂਰੀ,ਸਾਬਕਾ ਜ਼ਿਲ੍ਹਾ ਉਪ ਸਾਬਕਾ ਜ਼ਿਲ੍ਹਾ ਜਰਨਲ ਸਕੱਤਰ ਚੰਦਰ ਸ਼ੇਖਰ,ਆਈਟੀ ਸੈੱਲ ਦੇ ਸਾਬਕਾ ਜ਼ਿਲ੍ਹਾ ਕਨਵੀਨਰ ਅਨੀਸ਼ ਅੱਗਰਵਾਲ,ਨਿਰਮਲ ਨਾਹਰ,ਸੁਖਜਿੰਦਰ ਸਿੰਘ,ਅਸ਼ਵਨੀ ਭੋਲਾ,ਸੁਸ਼ੀਲ ਭੱਲਾ,ਨਰੇਸ਼ ਸੇਠੀ, ਡਾ.ਨਰੇਸ਼ ਮਹਾਜਨ,ਰਕ ਮਹਾਜਨ,ਕਪਿਲ ਧਿਰ,ਵਿਸ਼ਾਲ ਸੋਂਧੀ,ਮੋਹਿੰਦਰ ਬਲੇਰ,ਬੋਬੀ ਸ਼ਰਮਾ, ਚੇਤਨ ਮੱਲ੍ਹਣ,ਅਨਿਲ,ਦਿਨੇਸ਼, ਰੀਤਾ,ਕੋਮਲ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾ ਨੇ ਭਾਗ ਲਿਆ।

