ਕਪੂਰਥਲਾ(ਗੌਰਵ ਮੜੀਆ )ਰਿਸ਼ੀ-ਮੁਨੀਆਂ,ਦੇਵਤਿਆਂ-ਦੇਵਤਿਆਂ, ਅਵਤਾਰਾਂ,ਗੁਰੂਆਂ-ਪੀਰਾਂ ਵੱਲੋਂ ਧਰਮ ਦੇ ਰੂਪ ਵਿੱਚ ਛੱਡੀ ਗਈ ਸ਼ਿਸ਼ਟਾਚਾਰ ਰੂਪੀ ਸਭਿਅਤਾ ਅਤੇ ਸੰਸਕ੍ਰਿਤੀ ਵਿਰਸਾ ਬਹੁਤ ਹੀ ਅਨਮੋਲ ਹੈ।ਅਜਿਹੇ ਚ ਦੇਸ਼ ਦੇ ਨੌਜਵਾਨ ਵਰਗ ਉਨ੍ਹਾਂਦੇ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਸ਼ਨੀਵਾਰ ਨੂੰ ਸ਼੍ਰੀ ਸ਼ੀਤਲਾ ਮਾਤਾ ਪ੍ਰਬੰਧਕ ਕਮੇਟੀ ਜਲੋਖਨਾ ਦੇ ਪ੍ਰਧਾਨ ਪਵਨ ਧੀਰ ਦੀ ਅਗਵਾਈ ਹੇਠ ਕਰਵਾਏ ਗਏ 501 ਸ੍ਰੀ ਦੁਰਗਾ ਸਤੂਤੀ ਦੇ ਪਾਠ ਮੌਕੇ ਮਾਤਾ ਰਾਣੀ ਦੇ ਚਰਨਾਂ ਵਿੱਚ ਮੱਥਾ ਟੇਕਣ ਉਪਰੰਤ ਕਹਿਆ।
ਇਸ ਮੌਕੇ ਖੋਜੇਵਾਲ ਨੇ ਮਾਤਾ ਰਾਣੀ ਦੇ ਸ਼੍ਰੀ ਚਰਨਾਂ ਵਿੱਚ ਜ਼ਿਲ੍ਹੇ ਵਿੱਚਆਪਸੀ ਭਾਈਚਾਰਾ ਕਾਇਮ ਰਹੇ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਸ਼ਾਂਤੀ ਅਤੇ ਮਾਨਵਤਾ ਦੀ ਭਲਾਈ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ,ਤਾਂ ਜੋ ਸਮਾਜ ਨੂੰ ਨਵੀਂ ਦਿਸ਼ਾ ਮਿਲ ਸਕੇ।ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦੀ ਸਿੱਖਿਆ ਸਾਨੂੰ ਆਪਣੇ ਰਿਸ਼ੀ-ਮੁਨੀਆਂ,ਦੇਵਤਿਆਂ, ਅਵਤਾਰਾਂ,ਗੁਰੂਆਂ ਅਤੇ ਪੀਰਾਂ ਦੇ ਜੀਵਨ ਤੋਂ ਲੈਣੀ ਚਾਹੀਦੀ ਹੈ।ਖੋਜੇਵਾਲ ਨੇ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਦੁਨੀਆਂ ਨੂੰ ਜਿੱਤਣ ਵਾਲਾ ਸਿਕੰਦਰ 32 ਸਾਲਾਂ ਦੀ ਉੱਮਰ ਵਿੱਚ ਦੁਨੀਆਂ ਛੱਡ ਗਿਆ,
ਖੋਜੇਵਾਲ ਨੇ ਕਿਹਾ ਕਿ ਹਰ ਧਰਮ ਸਾਨੂੰ ਬੁਰਾਈ ਨੂੰ ਛੱਡ ਕੇ ਚੰਗਿਆਈ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ।ਇਸ ਮੌਕੇ ਭਾਜਪਾ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਰਾਜਨ ਠੀਗੀ ਆਦਿ ਹਾਜ਼ਰ ਸਨ।

