ਕਪੂਰਥਲਾ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਿੱਚ ਯੂਥ ਵਿੰਗ ਵਿੱਚ ਪੰਜਾਬ ਭਰ ਵਿੱਚੋਂ ਵੱਖ ਵੱਖ ਥਾਵਾਂ ਤੋਂ ਹੋਰ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਨਾਲ ਹੀ ਦ ਓਪਨ ਡੋਰ ਚਰਚ ਦਾ ਯੂਥ ਇਸਤਰੀ ਵਿੰਗ ਵੀ ਤਿਆਰ ਕੀਤਾ ਗਿਆ ਜਿਸ ਦੀ ਪ੍ਰਧਾਨ ਸਿਸਟਰ ਸੁਰਿੰਦਰ ਕੌਰ ਨੂੰ ਅਤੇ ਵਾਈਸ ਪ੍ਰਧਾਨ ਸਿਸਟਰ ਰਿਬਕਾ ਨੂੰ ਸਥਾਪਤ ਕੀਤਾ ਗਿਆ। ਇਸੇ ਤਰ੍ਹਾਂ ਯੂਥ ਵਿੰਗ ਦਾ ਪਸਾਰ ਕਰਦੇ ਹੋਏ ਬਰਦਰ ਬਲਕਾਰ ਸਿੰਘ ਬਿੱਟੂ ਨੂੰ ਕਰਤਾਰਪੁਰ ਤੋਂ
ਪ੍ਰਧਾਨ ਅਤੇ ਬ੍ਰਦਰ ਮਹਿੰਦਰ ਸਿੰਘ ਨੂੰ ਕਰਤਾਰਪੁਰ ਤੋਂ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਹਨਾਂ ਨਾਲ ਹੋਰ ਬਹੁਤ ਸਾਰੇ ਯੂਥ ਨੌਜਵਾਨ ਭੈਣਾਂ ਅਤੇ ਭਰਾਵਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਹ ਸਾਰੀਆਂ ਨਿਯੁਕਤੀਆਂ ਪ੍ਰਧਾਨ ਸੰਧਾਵਾਲੀਆ ਜੀ ਅਤੇ ਯੂਥ ਪ੍ਰਧਾਨ ਰਾਜਵਿੰਦਰ ਸਿੰਘ ਝੰਡ ਜੀ ਦੀ ਦੇਖ ਰੇਖ ਵਿੱਚ ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀਆਂ ਗਈਆਂ। ਅਤੇ ਨਵ ਨਿਯੁਕਤ ਸਾਰੇ ਭੈਣ
ਭਰਾਵਾਂ ਨੂੰ ਸਮੂਹ ਮਾਨਵਤਾ ਨਾਲ ਪਿਆਰ ਕਰਨ ਦਾ ਅਤੇ ਹਰ ਇੱਕ ਲੋੜਵੰਦ ਦੀ ਲੋੜ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਹਰੇਕ ਨਵ ਨਿਯੁਕਤ ਅਹੁਦੇਦਾਰ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਦੱਸੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣਾ ਆਪਣਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।

