ਕਪੂਰਥਲਾ ( ਗੌਰਵ ਮੜੀਆ ) ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਭੇਟਾਂ ਵਿਖੇ ਹੋ ਰਹੇ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮਨਵੀਰ ਬਡਾਲਾ ਨੇ ਮੀਡਿਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਖਿਡਾਰੀ ਅਤੇ ਨੌਜਵਾਨ ਉਤਸ਼ਾਹਤ ਹੋ ਸਕਣ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਸਰਕਾਰ ਦਾ ਯਾਦ ਕਰਦਿਆਂ ਦੱਸਿਆ ਪਿੰਡ ਪਿੰਡ ਪੂਰੇ ਪੰਜਾਬ ਦੇ ਵਿੱਚ ਖੇਡਾਂ ਨੂੰ ਘਰ ਘਰ ਪਹੁੰਚਾਇਆ ਗਿਆ ਅਤੇ ਕਬੱਡੀ ਨੂੰ ਇੰਟਰਨੈਸ਼ਨ ਲੈਵਲ ਤੇ ਲਿਜਾਇਆ ਗਿਆ
ਜਿਸ ਨਾਲ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਚੰਗੀ ਸਿਹਤ ਅਤੇ ਨਸ਼ੇ ਤੋਂ ਦੂਰ ਰਹਿਣ ਦੀ ਚੰਗੀ ਸੋਚ ਵੱਲ ਪ੍ਰੇਰਿਤ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤਾਂ ਨੌਕਰੀ ਦੇ ਰਹੀ ਹੈ। ਨਾ ਹੀ ਚੰਗੀ ਸਿਹਤ ਲਈ ਖਿਡਾਰੀਆਂ ਨੂੰ ਭਰੋਸਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਪੁਰਾਣੀ ਬੇਰੀ ਬਾਬਾ ਸਪੋਟਸ ਕਲੱਬ ਗ੍ਰਾਮ ਪੰਚਾਇ ਭੇਟਾ ਦੀ ਸਮੁੱਚੀ ਟੀਮ ਨੂੰ ਧੰਨਵਾਦ ਕਰਦਿਆਂ ਆਪਣੀ ਕਿਰਤ ਕਮਾਈ ਵਿੱਚੋਂ 5100 ਰੁਪਏ ਕਲੱਬ ਨੂੰ ਦੇਖ ਕੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ
ਨਾਲ ਹੀ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਟੂਰਨਾਮੈਂਟ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ ਜਿਸ ਵਿੱਚ ਕਪੂਰਥਲੇ ਦਾ ਯੂਥ ਅਕਾਲੀ ਦਲ ਪੰਜਾਬ ਦੀ ਖੇਡਾਂ ਨੂੰ ਘਰ ਘਰ ਪਹੁੰਚਾਉਣ ਲਈ ਤਨ ਮਨ ਧਨ ਦੇ ਨਾਲ ਸੇਵਾ ਕਰਨ ਲਈ ਤਿਆਰ ਹੈ ਇਸ ਮੌਕੇ ਸਰਦਾਰ ਪਰਦੂਮਨ ਸਿੰਘ ਜੀ ,ਵੀਰ ਗਿੰਦਾ ਕੈਨੇਡਾ ,ਰੰਮਾ ਕੈਨੇਡਾ ,ਗਿੰਦਾ ਚਾਚਾ ,ਇੰਦਰ ਸਿੱਧੂ ,ਜੱਗਾ ਸਿੱਧੂ ਅਤੇ ਨਾਲ ਹੀ ਸੰਤ ਮਹਾਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਦੇ ਦਰਸ਼ਨ ਕਰ ਸੰਤਾ ਤੋਂ ਅਸ਼ੀਰਵਾਦ ਲਿਆ

