ਕਰਤਾਰਪੁਰ 12 ਅਗਸਤ (ਜਸਵੰਤ ਵਰਮਾ) ਆਪੀ ਚੈਰੀਟੇਬਲ ਹੋਸਪਿਟਲ ਕਰਤਾਰਪੁਰ ਵਿਖੇ ਯੋਗਾ ਗਰੁੱਪ ਦੀਆਂ ਔਰਤਾਂ ਵੱਲੋਂ ਤੀਜ਼ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਸਾਰੀਆਂ ਔਰਤਾਂ ਵੰਨ ਸਮੰਨੇ ਸੋਹਣੇ ਕੱਪੜੇ, ਪੋਸ਼ਾਕਾਂ ਪਹਿਣ ਕੇ ਆਈਆਂ ਅਤੇ ਗਿੱਧਾ, ਡਾਂਸ ਅਤੇ ਹੋਰ ਮਨੋਰੰਜਨ ਭਰਪੂਰ ਪ੍ਰੋਗਰਾਮ ਪੇਸ਼ ਕੀਤੇ ਗਏ. ਅੰਤ ਵਿੱਚ ਸਾਰਿਆਂ ਨੇ ਮਾਲ ਪੂੜੇ ਅਤੇ ਹੋਰ ਵਿਅੰਜਨਾਂ ਦਾ ਆਨੰਦ ਲਿਆ ਇਸ ਮੌਕੇ ਮੈਡਮ ਸੁਮਨ ਲਤਾ ਕਲਹਨ, ਪ੍ਰਿੰਸੀਪਲ ਰਜਨੀ ਲਾਂਬਾ, ਵੱਡੀ ਗਿਣਤੀ ਵਿੱਚ ਔਰਤਾਂ ਅਤੇ ਸਟਾਫ ਮੌਜੂਦ ਸੀ

