ਕਪੂਰਥਲਾ ( ਗੌਰਵ ਮੜੀਆ ) ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਪੰਜਾਬ ਭਾਰਤ ਵੱਲੋਂ ਖੋਜੇਵਾਲਾ ਵਿਖੇ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ ਜਿੱਥੇ ਪੰਜਾਬ ਅੰਦਰ ਮਸੀਹ ਪ੍ਰਚਾਰਕਾਂ ਤੇ ਮਸੀਹ ਲੋਕਾਂ ਉੱਪਰ ਝੂਠੇ ਆਰੋਪ ਲੱਗਾ ਕੇ ਪੰਜਾਬ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਲੜਾਉਣ ਤੇ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਕੋਝੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ ਮਸੀਹ ਲੋਕਾਂ ਵੱਲੋਂ ਬੜੇ ਪਿਆਰ ਸਤਿਕਾਰ ਤੇ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਭੰਗ ਕਰਨ ਦੇ ਮਨਸੂਬਿਆਂ ਨਾਲ ਇਹ ਮਨ ਘੜਤ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ
ਜੋ ਕਿ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿਸੇ ਵੀ ਕੀਮਤ ਤੇ ਸ਼ਰਾਰਤੀ ਅਨਸਰ ਇਹ ਕੰਮ ਕਰਨ ਵਿੱਚ ਕਾਮਯਾਬ ਨਹੀਂ ਹੋਣਗੇ। ਪਿਛਲੇ ਦਿਨਾਂ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਸਾਡੇ ਧਾਰਮਿਕ ਗੁਰੂਆਂ ਦੀਆਂ ਫੋਟੋਆਂ ਛਪਾ ਕੇ ਉਹਨਾਂ ਦੀ ਸ਼ਰੇਆਮ ਸੜਕਾਂ ਵਿੱਚ ਬੇਅਦਬੀ ਕੀਤੀ ਗਈ ਤੇ ਬੇ-ਬੁਨਿਆਦ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਉਹਨਾਂ ਸਾਰੀਆਂ ਗਤੀਵਿਧੀਆਂ ਦਾ ਵਿਰੋਧ ਕਰਦੇ ਹਾਂ ਤੇ ਮਸੀਹ ਕੌਮ ਇਹਨਾਂ ਸਾਰੀਆਂ ਸਾਜਿਸ਼ਾਂ ਦਾ ਵਿਰੋਧ ਕਰਦੀ ਹੈ ਇਸ ਮੌਕੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਪੰਜਾਬ ਭਾਰਤ , ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ, ਪਾਸਟਰ ਐਸੋਸੀਏਸ਼ਨ ਕਪੂਰਥਲਾ, ਦਾਊਦ ਮਸੀਹ ਸੈਨਾ ਜਿਸ ਵਿੱਚ ਮੁੱਖ ਬੁਲਾਰੇ ਚੇਅਰਮੈਨ ਸਟੀਫਨ ਹੰਸ, ਪ੍ਰਧਾਨ ਸਮਾ ਮਸੀਹ, ਪ੍ਰਧਾਨ ਮਲਕੀਤ ਮਸੀਹ ਖਲੀਲ, ਪ੍ਰਧਾਨ ਧਰਮਿੰਦਰ ਬਾਜਵਾ, ਪ੍ਰਧਾਨ ਸੁਖਦੇਵ ਮਸੀਹ , ਪ੍ਰਧਾਨ ਜਿਸਵਿੰਦਰ ਬਿੱਟਾ, ਪ੍ਰਧਾਨ ਸਲੀਮ ਮਸੀਹ, ਪ੍ਰਧਾਨ ਵਿਲੀਅਮ ਮਸੀਹ ਬਿੱਟੂ ਅਤੇ ਹੋਰ ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਇਕੱਠੀਆਂ ਹੋਈਆਂ।

