ਕਪੂਰਥਲਾ (ਗੌਰਵ ਮੜੀਆ ) ਅਯੁੱਧਿਆ ਵਿੱਚ ਅੰਤਰਰਾਸ਼ਟਰੀ ਏਅਰ ਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਭਾਰਤੀ ਜਨਤਾ ਪਾਰਟੀ ਦੇ ਐਸਸੀ ਮੋਰਚਾ ਪੰਜਾਬ ਦੇ ਮੇਂਬਰ ਮਹਿੰਦਰ ਸਿੰਘ ਬਲੇਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ
ਕਿ ਭਾਰਤ ਸਰਕਾਰ ਵਲੋਂ ਅਯੁੱਧਿਆ ਵਿੱਚ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਵਾਲਮੀਕਿ ਸਮਾਜ ਦਾ ਬਹੁਤ ਮਾਨ ਵਧਿਆ ਹੈ ਬਲੇਰ ਨੇ ਦੇਸ਼ ਦੇ ਸਮੂਹ ਵਾਲਮੀਕਿ ਸਮਾਜ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਲੋਕਸਭਾ ਚੋਣਾਂ ਚ ਵੱਧ ਤੋਂ ਵੱਧ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਪਾਕੇ ਨਰੇਂਦਰ ਮੋਦੀ ਨੂੰ ਦੋਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ ਜਿਸ ਨਾਲ ਦੇਸ਼ ਵਿਕਾਸ ਦੀ ਲੀਹਾਂ ਤੇ ਦੋੜਦਾ ਰਹੇ

