ਧਾਰਮਿਕ ਸਮਾਗਮਾਂ ਵਿੱਚ ਨੌਜਵਾਨਾਂ ਨੂੰ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ-ਪੰਡਿਤ ਤਲਵਾੜ/ਅਸ਼ੋਕ
ਕਪੂਰਥਲਾ 17 ਮਾਰਚ (ਗੌਰਵ ਮੜੀਆ) ਮੰਦਿਰ ਬਾਬਾ ਬਾਲਕ ਨਾਥ ਜੀ ਮੁਹੱਲਾ ਜੱਟਪੁਰਾ ਦੇ ਵਲੋਂ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਬੜੀ ਧੂਮਧਾਮ ਨਾਲ ਕਰਵਾਈ ਗਈ।ਜਿਸ ਵਿੱਚ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਕੁਮਾਰ ਨੇ ਬਾਬਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋਕੇ ਦੇਸ਼,ਸੂਬੇ ਅਤੇ ਜ਼ਿਲ੍ਹੇ ਦੇ ਲੋਕਾਂ ਦੀ ਤੰਦਰੁਸਤੀ ਅਤੇ ਤਰੱਕੀ ਦੀ ਕਾਮਨਾ ਕੀਤੀ।ਇਸ ਮੌਕੇ ਮੰਦਿਰ ਕਮੇਟੀ ਮੈਂਬਰਾਂ ਹਰਮਨਦੀਪ ਸੇਖੜੀ,ਹਰਪ੍ਰੀਤ ਕੁਮਾਰ,ਸ਼ਿਵ ਦਰਸ਼ਨ ਕਪੂਰ,ਕਿਸ਼ਨ ਕੁਮਾਰ,ਰਾਜ ਕੁਮਾਰ,ਜਗਦੀਸ਼ ਕੁਮਾਰ ਸਮੂਹ ਸਿੱਧ ਜੋਗੀ ਗਗਨਦੀਪ,ਗੌਰਵ ਵਰਮਾਂ,ਮੋਹਿਤ ਸ਼ਰਮਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਅਹੁਦੇਦਾਰਾਂ ਨੂੰ ਬਾਬਾ ਬਾਲਕਨਾਥ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਨਰੇਸ਼ ਪੰਡਿਤ ਨੇ ਕਿਹਾ ਕਿ ਜੀਵਨ ਵਿਚ ਚੰਗੇ ਕਰਮ ਕਰਨੇ ਚਾਹੀਦੇ ਹਨ।ਕਰਮ ਕਰਦੇ ਸ਼ਮੇ ਮਨ ਵਿਚ ਕਿਸੇ ਕਿਸਮ ਦੀ ਇੱਛਾ ਨਹੀਂ ਰੱਖਣੀ ਚਾਹੀਦੀ,ਕਿਉਂਕਿ ਇੱਛਾ ਨਾਲ ਕੀਤਾ ਗਿਆ ਕੰਮ ਭਗਤੀ ਨਹੀਂ ਇਕ ਤਰ੍ਹਾਂ ਦਾ ਵਪਾਰ ਹੈ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਮੇਲੇ, ਤਿਉਹਾਰ ਅਤੇ ਧਾਰਮਿਕ ਸਮਾਗਮ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ।ਇਸ ਨਾਲ ਆਪਸੀ ਪਿਆਰ ਦੀ ਭਾਵਨਾ ਵਧਦੀ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਪਿਆਰ ਦੀ ਭਾਸ਼ਾ ਬੋਲਣੀ ਚਾਹੀਦੀ ਹੈ ਤਾਂ ਜੋ ਆਪਸੀ ਪਿਆਰ ਬਰਕਰਾਰ ਰਹੇ।ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਇੱਕ ਸੰਦੇਸ਼ ਦਿੰਦੇ ਹਨ।
ਇਸ ਲਈ ਅਜਿਹੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣਾ ਚਾਹੀਦਾ।ਅਜਿਹੇ ਸਮਾਗਮਾਂ ਨਾਲ ਸਮਾਜ ਵਿੱਚ ਆਪਸੀ ਭਾਈਚਾਰਾ ਵਧਦਾ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਧਾਰਮਿਕ ਰਸਮਾਂ ਅਤੇ ਪੂਜਾ ਪਾਠ ਲਈ ਕੱਢਣਾ ਚਾਹੀਦਾ ਹੈ।ਤਾਂ ਜੋ ਸਾਡਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਸਫਲ ਹੋ ਸਕੇ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।ਅੱਜ ਸਾਡੇ ਨੌਜਵਾਨ ਧਾਰਮਕ ਪ੍ਰਵਿਰਤੀਆਂ ਨੂੰ ਭੁੱਲਦੇ ਜਾ ਰਹੇ ਹਨ।ਵਿਗਿਆਨੀ ਮੋਬਾਈਲ ਇੰਟਰਨੈੱਟ ਦੀ ਦੁਨੀਆ ਵਿੱਚ ਰੁੱਝ ਗਏ ਹਨ।ਜੇਕਰ ਅਸੀਂ ਅਜਿਹੇ ਸਮਾਗਮਾਂ ਦਾ ਆਯੋਜਨ ਕਰਾਂਗੇ ਤਾਂ ਨੌਜਵਾਨ ਜ਼ਰੂਰ ਸਿੱਖਣਗੇ।

