ਕਪੂਰਥਲਾ ( ਗੌਰਵ ਮੜੀਆ ) ਮੰਗਲਵਾਰ ਨੂੰ ਨਗਰਪਾਲਿਕਾ ਕਰਮਚਾਰੀ ਸੰਗਠਨ ਦੇ ਪੰਜਾਬ ਪ੍ਰਧਾਨ ਸਵਰਗੀ ਸਰਦਾਰੀ ਲਾਲ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਕਪੂਰਥਲਾ ਦੇ ਸ਼੍ਰੀ ਸ਼ਨੀ ਦੇਵ ਮੰਦਿਰ ਬੈਕ ਸਾਇਡ ਸ਼ਾਲੀਮਾਰ ਬਾਗ਼ ਵਿਖੇ ਰਸਮ ਪਗੜੀ ਅਤੇ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿੱਚ ਸਵਰਗੀ ਪੰਡਿਤ ਜੀ ਪਰਿਵਾਰਿਕ ਮੇਮ੍ਬਰਾਂ ਤੋਂ ਅਲਾਵਾ

ਨਗਰ ਨਿਗਮ ਕਪੂਰਥਲਾ ਦੇ ਕਰਮਚਾਰੀਆਂ ਅਤੇ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਮਿਉਂਸਿਪਲ ਮਹਿਕਮੇ ਦੇ ਆਲਾ ਅਧਿਕਾਰੀ,ਮਿਉਂਸਿਪਲ ਜਥੇਬੰਦੀਆਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਵੱਡੀ ਗਿਣਤੀ ਚ ਹਾਜ਼ਿਰ ਹੋਕੇ ਮਰਹੂਮ ਸਰਦਾਰੀ ਲਾਲ ਨੂੰ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਕੇ ਗਏ ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਤੇ ਹਲਕਾ ਵਿਧਾਇਕ ਰਾਣਾ

ਗੁਰਜੀਤ ਸਿੰਘ,ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ.ਐਸ ਵਾਲੀਆ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਰਕੀਟੈਕਟ ਪਰਵਿੰਦਰ ਸਿੰਘ ਢੋਟ,ਆਪ ਦੇ ਵਪਾਰ ਮੰਡਲ ਦੇ ਜਿਲਾ ਪ੍ਰਧਾਨ ਕੰਵਰ ਇਕਬਾਲ ਸਿੰਘ,ਨਗਰਨਿਗਮ ਮੇਅਰ,ਕੌਂਸਲਰ ਵੀਨਾ ਸਲਵਾਨ, ਬਾਵਾ ਲਭਾ,ਕੌਂਸਲਰ ਬਲਵੀਰ

ਸਿੰਘ ਬੀਰਾ,ਕਾਂਗਰਸੀ ਆਗੂ ਕੁਲਦੀਪ ਸਿੰਘ,ਕੌਂਸਲਰ ਕਾਲਾ,ਕੌਂਸਲਰ ਹਰਜੀਤ ਬੱਬਾ,ਕੌਂਸਲਰ ਹਰੀਸ਼ ਕੁਮਾਰ,ਕਾਂਗਰਸੀ ਆਗੂ ਜਗਦੀਸ਼ ਸਿੰਘ,ਓਂਕਾਰ ਅਰੋੜਾ,ਕੌਂਸਲਰ ਮਨੋਜ ਅਰੋੜਾ,ਕੌਂਸਲਰ ਨਰਿੰਦਰ ਮੰਸੂ,ਸੁਪਰਡੈਂਟ ਅਮਿਤ ਕਾਲੀਆ,ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤੋਂ ਸਵਾਮੀ ਸੱਚਿਦਾਨੰਦ ਜੀ,ਰਾਜਨ ਗੁਲਾਟੀ,ਨਰੇਂਦਰ ਪੰਛੀ,ਪ੍ਰੋਫੈਸਰ ਸੁਖਵਿੰਦਰ

ਸਾਗਰ,ਰਮੇਸ਼ ਮਹਿਰਾ,ਬਿਮਲ ਐਰੀ,ਜੀਤ ਥਾਪਾ,ਬਜਰੰਗ ਦਲ ਤੋਂ ਨਰੇਸ਼ ਪੰਡਿਤ,ਅਕਾਲੀ ਆਗੂ ਅਜੈ ਬਬਲਾ, ਅਕਾਲੀ ਆਗੂ ਤੇ ਸਾਬਕਾ ਕੌਂਸਲਰ ਹਰਬੰਸ ਵਾਲੀਆ,ਨਰੇਸ਼ ਬਹਿਲ,ਆਦਿ ਹਾਜ਼ਿਰ ਸਨ ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੁਨੀਲ ਬਜਾਜ ਨੇ ਬਾਖੂਬੀ ਨਿਭਾਈ

