ਮੌਲਾਨਾ ਅਮਾਨੁੱਲਾ ਵੱਲੋਂ ਆਏ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ
ਕਪੂਰਥਲਾ, 8 ਅਪ੍ਰੈਲ (ਗੌਰਵ ਮੜੀਆ )-ਅੰਮਿ੍ਤਸਰ ਰੋਡ ‘ਤੇ ਸਥਿਤ ਬੀਬੀ ਪੀਰੋਂਵਾਲੀ ਮਸਜਿਦ ਵਿਚ ਮੌਲਾਨਾ ਅਮਾਨੁੱਲਾ ਦੀ ਅਗਵਾਈ ਤੇ ਬਬਲਾ ਸਭਰਵਾਲ ਦੇ ਪਰਿਵਾਰ ਮੋਹਿਤ ਸਭਰਵਾਲ ਤੇ ਰੋਹਿਤ ਸਭਰਵਾਲ ਦੇ ਸਹਿਯੋਗ ਨਾਲ ਇਫ਼ਤਾਰ ਪਾਰਟੀ ਕਰਵਾਈ ਗਈ | ਜਿਸ ਵਿਚ ਵਿਸ਼ੇਸ਼ ਤੌਰ ‘ਤੇ ਹਲਕਾ ਕਪੂਰਥਲਾ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਮੁਸਲਿਮ ਸੰਗਠਨ ਪੰਜਾਬ ਪ੍ਰਧਾਨ ਐਡਵੋਕੇਟ ਨਈਮ ਖਾਨ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਹਲਕਾ ਸੇਵਾਦਾਰ ਅਵੀ ਰਾਜਪੂਤ, ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕੁਮਾਰ ਕਸ਼ਯਪ ਨੇ ਸ਼ਮੂਲੀਅਤ ਕੀਤੀ | .
ਜਿਨ੍ਹਾਂ ਨੂੰ ਮੁਸਲਿਮ ਭਾਈਚਾਰੇ ਵੱਲੋਂ ਮਸਜਿਦ ਦੇ ਇਮਾਮ ਮੌਲਾਨਾ ਅਮਾਨੁੱਲਾ, ਐਡਵੋਕੇਟ ਨਈਮ ਖ਼ਾਨ, ਅੰਤਰਰਾਸ਼ਟਰੀ ਕੁਮੈਂਟੇਟਰ ਮੱਖਣ ਅਲੀ, ਮਜਹਰ ਆਲਮ ਤੇ ਹੋਰਾਂ ਨੇ ਸਨਮਾਨਿਤ ਕੀਤਾ | ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਰੋਜ਼ੇਦਾਰਾਂ ਨੇ ਇਫ਼ਤਾਰ ਕੀਤਾ ਤੇ ਸਰਬੱਤ ਦੇ ਭਲੇ ਲਈ ਦੁਆ ਮੰਗੀ | ਇਸ ਮੌਕੇ ਪਹੁੰਚੇ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਮੁਸਲਿਮ ਭਾਈਚਾਰੇ ਨੂੰ ਰਮਜ਼ਾਨ ਮਹੀਨੇ ਦੀ ਮੁਬਾਰਕਬਾਦ ਦਿੱਤੀ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਪਤ ਅਲੀ, ਮੌਲਵੀ ਅਬਦੁਲ ਹਮੀਦ, ਕਾਂਗਰਸੀ ਸੀਨੀਅਰ ਆਗੂ ਕੁਲਦੀਪ ਸਿੰਘ, ਦੇਸ਼ ਬੰਦੂ ਕੌਂਸਲਰ, ਕਰਨ ਮਹਾਜਨ ਕੌਂਸਲਰ, ਬਲਜੀਤ ਕਾਲਾ ਕੌਂਸਲਰ, ਰਜਿੰਦਰ ਸਿੰਘ ਵਾਲੀਆ, ਨਰਾਇਣ ਵਸ਼ਿਸ਼ਟ, ਸਤਨਾਮ ਸਿੰਘ ਵਾਲੀਆ, ਤੇਜਿੰਦਰ ਭੰਡਾਰੀ, ਦੇਸ਼ ਬੇਰੀ, ਹਰੀਸ਼ ਕੁਮਾਰ ਕੌਂਸਲਰ, ਓਾਕਾਰ ਅਰੋੜਾ, ਕਨਵ ਪਾਸੀ, ਸੂਜਲ ਮਲਹੋਤਰਾ, ਰਿਸ਼ੀ ਮਹਾਜਨ, ਮੁਹੰਮਦ ਸਿਕੰਦਰ, ਸ਼ੇਖ ਸਰਫਰਾਜ ਖਾਨ, ਵਿਕਾਸ ਸਿੱਧੀ ਚੇਅਰਮੈਨ ਐਂਟੀ ਕਰੱਪਸ਼ਨ ਬਿਊਰੋ ਪੰਜਾਬ, ਕੋਮਲ ਸਹੋਤਾ ਪ੍ਰਧਾਨ ਵਾਲਮੀਕ ਸਭਾ, ਤਨਵੀਰ, ਸ਼ਮਸ਼ਾਦ, ਸ਼ਾਰਿਕ, ਸ਼ਾਕਿਬ, ਮੁਹੰਮਦ ਉਮਰ, ਮੁਹੰਮਦ ਸਾਜਨ, ਇਸਰਾਰ ਮੁਹੰਮਦ, ਡਾ. ਰਿਹਾਨ, ਹਾਫਿਜ ਇਰਸ਼ਾਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਤੇ ਵੱਖ-ਵੱਖ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀ ਦੇ ਆਗੂ ਦੇ ਨੁਮਾਇੰਦੇ ਹਾਜ਼ਰ ਸਨ |