By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਚੇਅਰਮੈਨ ਇੰਡੀਅਨ ਦੀ ਅਗਵਾਈ ਹੇਠ ਪਿੰਡ ਤੋਗਾਂਵਾਲ਼ ਦੇ ਤਿੰਨ ਪੰਚ ਅਤੇ ਇੱਕ ਸਾਬਕਾ ਸਰਪੰਚ ਆਪ ਚ ਹੋਏ ਸ਼ਾਮਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਚੇਅਰਮੈਨ ਇੰਡੀਅਨ ਦੀ ਅਗਵਾਈ ਹੇਠ ਪਿੰਡ ਤੋਗਾਂਵਾਲ਼ ਦੇ ਤਿੰਨ ਪੰਚ ਅਤੇ ਇੱਕ ਸਾਬਕਾ ਸਰਪੰਚ ਆਪ ਚ ਹੋਏ ਸ਼ਾਮਲ
JalandharKapurthla

ਚੇਅਰਮੈਨ ਇੰਡੀਅਨ ਦੀ ਅਗਵਾਈ ਹੇਠ ਪਿੰਡ ਤੋਗਾਂਵਾਲ਼ ਦੇ ਤਿੰਨ ਪੰਚ ਅਤੇ ਇੱਕ ਸਾਬਕਾ ਸਰਪੰਚ ਆਪ ਚ ਹੋਏ ਸ਼ਾਮਲ

Talk Hindustan
Last updated: 2025/01/17 at 9:33 PM
Talk Hindustan
Share
3 Min Read
ਚੇਅਰਮੈਨ ਇੰਡੀਅਨ ਦੀ ਅਗਵਾਈ ਹੇਠ ਪਿੰਡ ਤੋਗਾਂਵਾਲ਼ ਦੇ ਤਿੰਨ ਪੰਚ ਅਤੇ ਇੱਕ ਸਾਬਕਾ ਸਰਪੰਚ ਆਪ ਚ ਹੋਏ ਸ਼ਾਮਲ
SHARE

ਕਪੂਰਥਲਾ 17 ਜਨਵਰੀ ਗੌਰਵ ਮੜੀਆ : ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਕਪੂਰਥਲਾ ਦੇ ਵਿੱਚ ਲੋਕਾਂ ਦਾ ਦੂਜੀ ਪਾਰਟੀਆਂ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ।ਇਸੇ ਕੜੀ ਤਹਿਤ ਅੱਜ ਪਿੰਡ ਤੋਗਾਂਵਾਲ਼ ਦੇ ਤਿੰਨ ਪੰਚ ਅਤੇ ਇੱਕ ਸਾਬਕਾ ਸਰਪੰਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।ਚੇਅਰਮੈਨ ਇੰਡੀਅਨ ਨੇ ਕਿਹਾ ਕਿ ਪੰਚਾਇਤ ਮੈਂਬਰਾਂ ਵਿਚੋਂ ਸਾਬਕਾ ਸਰਪੰਚ ਇੰਦਰ ਸਿੰਘ,ਪੰਚ ਸਰਵਿੰਦਰ ਸਿੰਘ,ਪੰਚ ਬਲਜੀਤ ਕੌਰ, ਪੰਚ ਪਰਮਜੀਤ ਕੌਰ ਅੱਜ ਉਨ੍ਹਾਂਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਸ਼ਾਮਿਲ ਹੋਏ ਮੈਂਬਰਾਂ ਨੂੰ ਜਿੱਥੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ,ਉੱਥੇ ਹੀ ਉਨ੍ਹਾਂਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪਾਰਟੀ ਵਿੱਚ ਉਨ੍ਹਾਂਨੂੰ ਬਣਦਾ ਮਾਣ ਸਤਿਕਾਰ ਜ਼ਰੂਰ ਦਿੱਤਾ ਜਾਵੇਗਾ।ਚੇਅਰਮੈਨ ਇੰਡੀਅਨ ਨੇ ਕਿਹਾ ਪਿੰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਹੋਰ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਲੋਕ ਸ਼ਾਮਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ ਅਤੇ ਬਿਨਾਂ ਕਿਸੇ ਪੱਖਪਾਤ ਦੇ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋ ਪੰਜਾਬ ਵਿੱਚ ਸਰਕਾਰ ਬਣਨ ਤੋ ਪਹਿਲਾ ਜਨਤਾ ਨਾਲ ਜੋ ਵਾਅਦੇ ਕੀਤੇ ਸਨ,ਉਸ ਨੂੰ ਵਾਰੀ-ਵਾਰੀ ਪੂਰਾ ਕਰਕੇ ਜਨਤਾ ਦਾ ਦਿਲ ਜਿੱਤ ਲਿਆ ਹੈ।ਪੰਜਾਬ ਦੇ ਲੋਕਾਂ ਨੂੰ ਬਿਨਾ ਭੇਦਭਾਵ ਸਰਕਾਰ ਦੀਆ ਯੋਜਨਾਵਾਂ ਦਾ ਲਾਭ ਮਿਲ ਰਹਾ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਕ੍ਰਾਂਤੀ ਲਿਆਦੀ ਗਈ ਹੈ।ਇਹੋ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਵਧੀ ਹੈ ਅਤੇ ਲੋਕ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਸ਼ਾਮਿਲ ਹੋ ਰਹੇ ਹਨ।

ਉਨ੍ਹਾਂਨੇ ਕਿਹਾ ਕਿ ਪਿੰਡ ਦੇ ਵਿਕਾਸ ਦੇ ਜੋ ਵੀ ਕੰਮ ਹੋਣਗੇ,ਉਹ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ।ਚੇਅਰਮੈਨ ਇੰਡੀਅਨ ਨੇ ਕਿਹਾ ਕਿ ਆਪ ਪਾਰਟੀ ਵਿੱਚ ਭਿ੍ਸ਼ਟਾਚਾਰੀਆਂ ਲਈ ਕੋਈ ਜਗ੍ਹਾ ਨਹੀਂ ਹੈ।ਜੋ ਵਿਅਕਤੀ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰੇਗਾ,ਪਾਰਟੀ ਵੱਲੋਂ ਉਸ ਨੂੰ ਬਣਦਾ ਸਹਿਯੋਗ ਜ਼ਰੂਰ ਦਿੱਤਾ ਜਾਵੇਗਾ।ਉਨ੍ਹਾਂਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖ਼ਤ ਹੁਕਮ ਹਨ ਕਿ ਭਿ੍ਸ਼ਟਾਚਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਤੇ ਕੁਲਵੰਤ ਸਿੰਘ ,ਬਲਵਿੰਦਰ ਸਿੰਘ,ਮਨਦੀਪ ਸਿੰਘ,ਲੰਬੜਦਾਰ ਕੁੰਦਨ ਸਿੰਘ,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਬਲਾਕ ਪ੍ਰਧਾਨ ਅਨਮੋਲ ਕੁਮਾਰ ਗਿੱਲ, ਬਲਾਕ ਪ੍ਰਧਾਨ ਸਰਪੰਚ ਗੁਰਕਾਸ਼ਮੀਰ ਸਿੰਘ, ਮੰਗਲ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article राष्ट्रपति द्रौपदी मुर्मू ने एलपीयू के तीन हॉकी सितारों को राष्ट्रपति भवन, नई दिल्ली में राष्ट्रीय खेल पुरस्कार 2025 से सम्मानित किया राष्ट्रपति द्रौपदी मुर्मू ने एलपीयू के तीन हॉकी सितारों को राष्ट्रपति भवन, नई दिल्ली में राष्ट्रीय खेल पुरस्कार 2025 से सम्मानित किया
Next Article पुष्पा गुजराल साइंस सिटी, कपूरथला में 19वां व 20वां डॉग शो 26 जनवरी को पुष्पा गुजराल साइंस सिटी, कपूरथला में 19वां व 20वां डॉग शो 26 जनवरी को
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?