ਕਰਤਾਰਪੁਰ ( ਜਸਵੰਤ ਵਰਮਾ ) ਪਿੰਡ ਦਿਆਲਪੁਰ ਜ਼ਿਲਾ ਜਲੰਧਰ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹਰ ਸਾਲ ਦੀ ਤਰਾ ਇਸ ਸਾਲ ਵੀ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦੇ ਅਤੇ ਸਮੂਹ ਸ਼ਹੀਦ ਸਾਥੀ ਸਿੰਘਾ ਦੀ ਯਾਦ ਵਿੱਚ ਸਲਾਨਾ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਪਿੰਡ ਦਿਆਲਪੁਰ ਜ਼ਿਲਾ ਜਲੰਧਰ ਦੇ ਗੁਰਦਵਾਰਾ ਹੱਲਟੀ ਵਾਲਾ ਵਿਖੇ ਸ਼ੁਰੂ ਹੋ ਚੁਕਾ ਹੈ ਅਤੇ ਅੱਜ ਮਿਤੀ 21/12/25 ਦਿਨ ਐਤਵਾਰ ਨੂੰ ਦੀਵਾਨਾਂ ਦੀ ਸਮਾਪਤੀ ਤੋ ਬਾਅਦ ਮੁਕਾਬਲੇ ਕਰਵਾਏ ਜਾਣਗੇ । ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਅਪੀਲ ਕੀਤੀ ਕਿ ਕ੍ਰਿਪਾ ਕਰਕੇ ਬੱਚਿਆਂ ਨੂੰ ਕੈਂਪ ਵਿੱਚ ਭੇਜਿਆ ਜਾਵੇ
ਜਿੰਨਾਂ ਬੱਚਿਆਂ ਕੋਲ ਦਸਤਾਰਾਂ ਜਾਂ ਦੁਮਾਲੇ ਨਹੀਂ ਹਨ ਉਨਾ ਨੂੰ “ਸ਼ੇਰੇ ਪੰਜਾਬ ਗੁਰਮਤਿ ਸੰਗੀਤ ਵਿਦਿਆਲਾ” ਅਤੇ “ਸ਼ੇਰੇ ਪੰਜਾਬ ਸਪੋਰਟਸ ਕਲੱਬ” ਵੱਲੋ ਭੇਟਾ ਰਹਿਤ ਦਿੱਤੇ ਜਾਣਗੇ । ਮੁਕਾਬਲੇ ਵਿੱਚ ਜੇਤੂ ਅਤੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਦਸਤਾਰਾਂ, ਦੁਮਾਲੇ ਅਤੇ ਸਨਮਾਨ ਚਿੰਨਾਂ ਦੀ ਸੇਵਾ “ਹਿੰਦਾ ਨਿੱਜਰ” ਕਨੇਡਾ ਨਿਵਾਸੀ ਵੱਲੋਂ ਕੀਤੀ ਜਾਵੇਗੀ ।

