ਜੇਕਰ ਸਰਕਾਰ ਕਾਤਲਾਂ ਨੂੰ ਜੇਲ ਵਿੱਚ ਨਹੀ ਸੁੱਟਦੀ ਤਾਂ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ——ਸਲਵਿੰਦਰ ਸਿੰਘ ਜਾਣੀਆਂ
ਜਲੰਧਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਜਲੰਧਰ ਵੱਲੋਂ ਲਖੀਮ ਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਪੂਰੇ ਭਾਰਤ ਵਿੱਚ 3 ਅਕਤੂਰ ਨੂੰ ਰੇਲਾਂ ਦੇ ਚੱਕੇ ਜਾਮ ਕਰਨ ਦੇ ਪ੍ਰੋਗਰਾਮ ਨੂੰ ਪੂਰਾ ਕਰਦੇ ਹੋਏ ਜਲੰਧਰ ਜਿਲੇ ਵਿਚ ਲੋਹੀਆਂ ਖ਼ਾਸ ਰੇਲਵੇ ਸਟੇਸ਼ਨ ਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿਚ ਰੇਲਾਂ ਦੇ ਚੱਕੇ ਜਾਮ ਕੀਤੇ ਗਏ ਇਸ ਮੋਕੇ ਤੇ ਵੱਖ ਵੱਖ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2021 ਵਿਚ ਭਾਜਪਾ ਦੇ ਆਗੂ ਅਜੇ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਵੱਲੋਂ ਇਕ ਪੱਤਰਕਾਰ ਵੀਰ ਅਤੇ ਚਾਰ ਕਿਸਾਨ ਮਜ਼ਦੂਰ ਵੀਰਾਂ ਨੂੰ ਲਖੀਮ ਪੁਰ ਖੀਰੀ ਵਿਖੇ ਗੱਡੀ ਥੱਲੇ ਦਰੜ ਕੇ ਸ਼ਹੀਦ ਕਰ ਦਿੱਤਾ ਸੀ ਪਰ ਅੱਜ ਤੱਕ ਸਰਕਾਰ ਨੇ ਸ਼ਹੀਦਾਂ ਨੂੰ ਇੰਨਸਾਫ ਦਵਾਉਣ ਵਾਸਤੇ ਕੋਈ ਕਦਮ ਨਹੀਂ ਪੁੱਟਿਆ
ਸਗੋਂ ਦੋਸ਼ੀਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ ਇਸ ਕਰਕੇ ਸਰਕਾਰ ਨੂੰ ਚਿਤਾਵਨੀ ਦੇਣ ਵਾਸਤੇ ਪੁਰੇ ਭਾਰਤ ਵਿੱਚ ਰੇਲਾਂ ਦੇ ਚੱਕੇ ਜਾਮ ਕੀਤੇ ਗਏ ਹਨ ।ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਅਜੇ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਨੂੰ ਸਜਾਵਾਂ ਦੇ ਕੇ ਜੇਲ ਵਿੱਚ ਸੁੱਟਿਆ ਜਾਵੇ ਅਤੇ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ ।ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਰਕਾਰ ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਕਿਸਾਨਾਂ ਦੀ ਫਰਦ ਉੱਪਰ ਰੈੱਡ ਇੰਟਰੀ ਕਰਨ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਸਰਕਾਰ ਨੂੰ ਹਿਦਾਇਤ ਦਿੱਤੀ ਜਾਂਦੀ ਹੈ
ਕਿ ਜੇਕਰ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕਰਵਾਉਣੀ ਹੈ ਤਾਂ ਕਿਸਾਨਾਂ ਨੂੰ 8000 ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਜਾਵੇ ਜਾਂ ਸੁਸਾਇਟੀਆਂ ਵਿੱਚ ਮਸ਼ੀਨਰੀ ਮਹੱਈਆਂ ਕਰਵਾਈ ਜਾਵੇ ਅਤੇ ਖੇਤੀ ਮਸ਼ੀਨਰੀ ਤੇ ਸਬਸਿਡੀਆਂ ਵਧਾਈਆਂ ਜਾਣ ।ਉਹਨਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਫ਼ਰਦਾਂ ਤੇ ਰੈੱਡ ਇੰਟਰੀਆਂ ਕੀਤੀਆਂ ਤਾ ਆਉਣ ਵਾਲੇ ਦਿਨਾਂ ਵਿਚ ਮੰਤਰੀਆਂ ਦਾ ਪਿੰਡਾਂ ਵਿੱਚ ਵੜਨਾ ਮੁਸ਼ਕਿਲ ਕਰ ਦਿਆਂਗੇ ।ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਦਾ ਪ੍ਰਬੰਧ ਜਲਦ ਤੋ ਜਲਦ ਕਰਕੇ ਝੋਨੇ ਦਾ ਦਾਣਾ ਦਾਣਾ ਚੁੱਕਣਾਂ ਜਕੀਨੀ ਬਣਾਇਆ ਜਾਵੇ । ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਚਿੱਪ ਵਾਲੇ ਮੀਟਰ ਲਾਉਣ , ਬਿਜਲੀ ਸਬਸਿਡੀ ਬੰਦ ਕਰਕੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਲਾਉਣ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਪੰਜਾਬ ਵਿੱਚ ਕਿਸੇ ਕੀਮਤ ਉੱਤੇ ਚਿੱਪ ਵਾਲੇ ਮੀਟਰ ਅਤੇ ਬੰਬੀਆਂ ਦੇ ਬਿੱਲ ਨਹੀਂ ਲੱਗਣ ਦਿੱਤੇ ਜਾਣਗੇ।
ਦਿੱਲੀ ਦੀਆਂ ਬਰੂਹਾਂ ਉੱਤੇ ਚੱਲ ਰਹੇ ਸੰਘਰਸ਼ ਹੋਰ ਤਕੜਾ ਤੇ ਮਜ਼ਬੂਤ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਬਿਨਾਂ ਸ਼ਰਤ ਤਿੰਨੇ ਖੇਤੀ ਕਾਨੂੰਨ ਰੱਦ ਕਰਨ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ, ਬਿਜਲੀ ਸੋਧ ਬਿੱਲ 2020 ਤੇ ਹਵਾ ਪ੍ਰਦੂਸ਼ਣ ਐਕਟ 2020 ਤੁਰੰਤ ਰੱਦ ਕਰਨ ,ਕਿਸਾਨ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ੀ ਕਰਨ ਦਿੱਲੀ ਅੰਦੋਲਨ ਦੋਰਾਨ ਸ਼ਹੀਦ ਹੋਇਆ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਣ ਦੀ ਜ਼ੋਰਦਾਰ ਮੰਗ ਕੀਤੀ। ਉਹਨਾਂ ਹਰ ਵਰਗ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡਾਂ ਵਿਚ ਲਾਂਮਬੰਦੀ ਕਰਨ ਵਾਸਤੇ ਬੀਬੀਆਂ ਦੀਆਂ ਕਮੇਟੀਆਂ ਬਣਾਉਣੀਆਂ ਬਹੁਤ ਜ਼ਰੂਰੀ ਹਨ ਅਤੇ ਜਿੰਨਾਂ ਪਿੰਡਾਂ ਵਿੱਚ ਅਜੇ ਤੱਕ ਬੀਬੀਆਂ ਦੀਆਂ ਕਮੇਟੀਆਂ ਨਹੀਂ ਬਣੀਆਂ ਜਲਦ ਤੋ ਜਲਦ ਬੀਬੀਆਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇ
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਜਿਲਾ ਸਕੱਤਰ ਰਜਿੰਦਰ ਸਿੰਘ ਨੰਗਲਅੰਬੀਆ ,ਸਹਿਜ ਪ੍ਰੀਤ ਸਿੰਘ ਜਾਣੀਆਂ, ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ , ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਲੋਹੀਆਂ ਜ਼ੋਨ ਪ੍ਰਧਾਨ ਸਤਨਾਮ ਸਿੰਘ ਰਾਈਵਾਲ,ਸ਼ਹੀਦ ਸੰਦੀਪ ਕੁਮਾਰ ਜ਼ੋਨ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ,ਸ਼ਹੀਦ ਕਰਤਾਰ ਸਿੰਘ ਸਰਾਭਾ ਜ਼ੋਨ ਪ੍ਰਧਾਨ ਰਣਜੀਤ ਸਿੰਘ ਬੱਲ ਨੋ,ਕਸ਼ਮੀਰ ਸਿੰਘ ਸਿੰਧੜ,ਸੁਖਰਾਜ ਸਿੰਘ ਨੰਗਲ ਅੰਬੀਆਂ,ਸ਼ੀਰੂ ਢੰਡੋਵਾਲ,ਸ਼ੇਰ ਸਿੰਘ ਰਾਮੇ,ਹਰਫੂਲ ਸਿੰਘ ਰਾਜੇਵਾਲ,ਕੁਲਵੰਤ ਸਿੰਘ ਕੁਹਾੜ,ਜਗਤਾਰ ਸਿੰਘ ਚੱਕ ਬਾਹਮਣੀਆਂ,ਹਰਪ੍ਰੀਤ ਸਿੰਘ ਭੋਏਪੁਰ,ਇਕਬਾਲ ਸਿੰਘ ਮੰਡਿਆਲਾ,ਧੰਨਾਂ ਸਿੰਘ ਤਲਵੰਡੀ,ਗੁਰਮੁਖ ਸਿੰਘ ਕੋਟਲਾ,ਦਰਸ਼ਣ ਸਿੰਘ ਵੇਹਰਾ,ਕੁਲਜੀਤ ਸਿੰਘ ਪਰਜੀਆਂ ਕਲਾ,ਕ੍ਰਿਸ਼ਨ ਦੇਵ ਮਿਆਣੀ,ਸੋਢੀ ਜਲਾਲਪੁਰ, ਵੱਸਣ ਸਿੰਘ ਕੋਠਾ,ਗੁਰਮੁਖ ਸਿੰਘ ਚੱਕ ਵਡਾਲਾ,ਨਿਰਮਲ ਸਿੰਘ ਪੂਨੀਆਂ ,ਰਾਜਵਿੰਦਰ ਸਿੰਘ ਰਾਈਵਾਲ,ਬਲਜਿੰਦਰ ਸਿੰਘ ਜਲਾਲਪੁਰ ਕਲਾਂ,ਦਲਬੀਰ ਸਿੰਘ ਮੁੰਡੀ ਸ਼ੈਰੀਆਂ,ਡਾ ਹੀਰਾ ਸਿੰਘ ਰਾਈਵਾਲ,ਤਰਸੇਮ ਸਿੰਘ ਜਾਣੀਆਂ,ਮੁਖ਼ਤਾਰ ਸਿੰਘ ਨਵਾਪਿੰਡ ਖਾਲੇਵਾਲ,ਬਲਬੀਰ ਸਿੰਘ ਕਾਕੜਾਂ ,ਬਬੀਬੀ ਸੁਪਨਮਨਪ੍ਰੀਤ ਕੋਰ , ਪਰਮਜੀਤ ਕੋਰ ਰੇੜਵਾਂ,ਦਵਿੰਦਰ ਕੋਰ ਲੋਹੀਆਂ, ਹਰਵਿੰਦਰ ਕੋਰ ਜਾਣੀਆਂ ,ਹਰਭਜਨ ਕੋਰ ਪੂਨੀਆਂ ,ਬਲਵਿੰਦਰ ਕੋਰ ਜਲਾਲਪੁਰ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜਰ ਸਨ।

